ਸਵੇਰੇ-ਸਵੇਰੇ ਲੱਗੇ ਭੂਚਾਲ ਦੇ ਝਟਕੇ, ਦਹਿਸ਼ਤ ''ਚ ਘਰਾਂ ''ਚੋਂ ਬਾਹਰ ਆਏ ਲੋਕ
Sunday, Feb 23, 2025 - 10:35 AM (IST)

ਨੈਸ਼ਨਲ ਡੈਸਕ- ਸਵੇਰੇ-ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਿਸ ਕਾਰਨ ਲੋਕ ਘਰਾਂ ਵਿਚੋਂ ਬਾਹਰ ਆ ਗਏ। ਭੂਚਾਲ ਦੇ ਇਹ ਝਟਕੇ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿਚ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਮੰਡੀ ਦੇ ਸੁੰਦਰਨਗਰ ਦੇ ਜਯ ਦੇਵੀ ਵਿਚ ਸੀ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 3.7 ਮਾਪੀ ਗਈ ਹੈ। ਭੂਚਾਲ ਦਾ ਕੇਂਦਰ ਧਰਤੀ ਤੋਂ 7 ਕਿਲੋਮੀਟਰ ਹੇਠਾਂ ਸੀ। ਫਿਲਹਾਲ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਦੀ ਜਾਣਕਾਰੀ ਨਹੀਂ ਹੈ।
ਇਹ ਵੀ ਪੜ੍ਹੋ- ਮਾਤਾ ਵੈਸ਼ਨੋ ਦੇਵੀ ਤੋਂ ਪਰਤ ਰਹੀ ਬੱਸ ਖੱਡ 'ਚ ਡਿੱਗੀ, ਮਚੀ ਚੀਕ-ਪੁਕਾਰ
ਦਹਿਸ਼ਤ ਕਾਰਨ ਲੋਕ ਘਰਾਂ 'ਚੋਂ ਆਏ ਬਾਹਰ
ਜਿਨ੍ਹਾਂ ਲੋਕਾਂ ਨੂੰ ਝਟਕੇ ਮਹਿਸੂਸ ਹੋਏ, ਉਹ ਆਪਣੇ ਘਰਾਂ 'ਚੋਂ ਬਾਹਰ ਆ ਗਏ। ਹਾਲਾਂਕਿ ਘੱਟ ਤੀਬਰਤਾ ਦੇ ਕਾਰਨ ਜ਼ਿਆਦਾਤਰ ਲੋਕ ਉਨ੍ਹਾਂ ਨੂੰ ਮਹਿਸੂਸ ਨਹੀਂ ਕਰ ਸਕੇ। ਦੱਸ ਦੇਈਏ ਕਿ ਚੰਬਾ, ਸ਼ਿਮਲਾ, ਕੁੱਲੂ, ਲਾਹੌਲ ਸਪੀਤੀ, ਕਾਂਗੜਾ, ਕਿਨੌਰ ਅਤੇ ਮੰਡੀ ਦੇ ਕਈ ਖੇਤਰ ਜ਼ੋਨ-5 ਵਿਚ ਆਉਂਦੇ ਹਨ ਜੋ ਭੂਚਾਲ ਦੇ ਨਜ਼ਰੀਏ ਤੋਂ ਬਹੁਤ ਸੰਵੇਦਨਸ਼ੀਲ ਹੈ। ਇਸੇ ਕਰਕੇ ਇੱਥੇ ਵਾਰ-ਵਾਰ ਭੂਚਾਲ ਆਉਂਦੇ ਰਹਿੰਦੇ ਹਨ।
ਇਹ ਵੀ ਪੜ੍ਹੋ- ਘਰੋਂ ਭੱਜੀ ਕੁੜੀ; ਚਾਚੇ ਨਾਲ ਸੀ ਅਫੇਅਰ, ਜਦੋਂ ਘਰਦਿਆਂ ਨੂੰ ਮਿਲੀ ਤਾਂ ਵੇਖ ਉੱਡ ਗਏ ਹੋਸ਼
ਭੂਚਾਲ ਕਿਉਂ ਆਉਂਦੇ ਹਨ?
ਧਰਤੀ ਦੇ ਅੰਦਰ 7 ਪਲੇਟਾਂ ਹਨ, ਜੋ ਲਗਾਤਾਰ ਘੁੰਮਦੀਆਂ ਰਹਿੰਦੀਆਂ ਹਨ। ਉਹ ਖੇਤਰ ਜਿੱਥੇ ਇਹ ਪਲੇਟਾਂ ਟਕਰਾਦੀਆਂ ਹਨ, ਉਸ ਨੂੰ ਜ਼ੋਨ ਫਾਲਟ ਲਾਈਨ ਕਿਹਾ ਜਾਂਦਾ ਹੈ। ਵਾਰ-ਵਾਰ ਟਕਰਾਉਣ ਕਾਰਨ ਪਲੇਟਾਂ ਦੇ ਕੋਨੇ ਝੁਕ ਜਾਂਦੇ ਹਨ। ਜਦੋਂ ਬਹੁਤ ਜ਼ਿਆਦਾ ਦਬਾਅ ਬਣ ਜਾਂਦਾ ਹੈ, ਤਾਂ ਪਲੇਟਾਂ ਟੁੱਟਣੀਆਂ ਸ਼ੁਰੂ ਹੋ ਜਾਂਦੀਆਂ ਹਨ। ਹੇਠਲੀ ਊਰਜਾ ਇਕ ਰਸਤਾ ਲੱਭਦੀ ਹੈ ਅਤੇ ਗੜਬੜ ਤੋਂ ਬਾਅਦ ਭੂਚਾਲ ਆਉਂਦਾ ਹੈ।
ਇਹ ਵੀ ਪੜ੍ਹੋ- ਧੀ ਦੇ ਵਿਆਹ ਦੀਆਂ ਰਸਮਾਂ ਨਿਭਾਉਂਦਿਆਂ ਪਿਓ ਨਾਲ ਵਾਪਰੀ ਅਣਹੋਣੀ! ਮਾਤਮ 'ਚ ਬਦਲੀਆਂ ਖ਼ੁਸ਼ੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8