ਇੰਜੀਨੀਅਰਿੰਗ ਪਾਸ ਲਈ ਇਸ ਵਿਭਾਗ ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦੀ ਕਰੋ ਅਪਲਾਈ
Saturday, Sep 07, 2019 - 10:31 AM (IST)

ਨਵੀਂ ਦਿੱਲੀ—ਦਿੱਲੀ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ (DSSSB) ਨੇ ਟੀਚਰ ਅਤੇ ਜੂਨੀਅਰ ਇੰਜੀਨੀਅਰ ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 982
ਅਪਲਾਈ ਲਈ ਸ਼ੁਰੂਆਤੀ ਤਾਰੀਕ- 16 ਸਤੰਬਰ, 2019
ਆਖਰੀ ਤਾਰੀਕ- 15 ਅਕਤੂਬਰ, 2019
ਅਹੁਦਿਆਂ ਦਾ ਵੇਰਵਾ-
ਅਸਿਸਟੈਂਟ ਟੀਚਰ (ਪ੍ਰਾਇਮਰੀ)- 637
ਅਸਿਸਟੈਂਟ ਟੀਚਰ (ਨਰਸਰੀ)- 141
ਜੂਨੀਅਰ ਇੰਜੀਨੀਅਰ (ਸਿਵਲ)- 204
ਸਿੱਖਿਆ ਯੋਗਤਾ- ਅਸਿਸਟੈਂਟ ਟੀਚਰ ਲਈ ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ 12ਵੀਂ ਪਾਸ ਦੇ ਨਾਲ ਹੀ ਸੀ. ਟੀ. ਈ. ਟੀ. (CTET) ਪ੍ਰੀਖਿਆ ਪਾਸ ਕੀਤੀ ਹੋਵੇ। ਇਸ ਦੇ ਨਾਲ ਹੀ 2 ਸਾਲ ਦਾ ਐਲੀਮੈਂਟਰੀ ਟੀਚਰ ਐਜੂਕੇਸ਼ਨ ਕੋਰਸ ਕੀਤਾ ਹੋਵੇ।ਇਸ ਤੋਂ ਇਲਾਵਾ ਜੂਨੀਅਰ ਇੰਜੀਨੀਅਰ ਲਈ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਸਿਵਲ ਇੰਜੀਨੀਅਰ 'ਚ ਡਿਪਲੋਮਾ ਕੋਰਸ ਕੀਤਾ ਹੋਵੇ।
ਉਮਰ ਸੀਮਾ- 27 ਤੋਂ 30 ਸਾਲ ਤੱਕ
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ ਪੜ੍ਹੋ।