ਸਪਰਮ ਕਾਊਂਟ ਤੇ ਬਾਂਝਪਨ ਦੀ ਸਮੱਸਿਆ ਲਈ ਰਾਮਬਾਣ ਹੈ ਡ੍ਰਮਸਟਿਕਸ
Thursday, Jul 11, 2019 - 09:09 PM (IST)

ਨਵੀਂ ਦਿੱਲੀ— ਦੱਖਣੀ ਭਾਰਤ ਵਿਚ ਸੁਹੰਜਣੇ ਦੀਆਂ ਫਲੀਆਂ ਦੀ ਬਹੁਤ ਵਰਤੋਂ ਕੀਤੀ ਜਾਂਦੀ ਹੈ। ਇਹ ਫਲੀਆਂ ਮੁੱਖ ਤੌਰ 'ਤੇ ਸਾਂਬਰ ਦੇ ਰੂਪ 'ਚ ਖਾਧੀਆਂ ਜਾਂਦੀਆਂ ਹਨ। ਇਨ੍ਹਾਂ ਫਲੀਆਂ ਦੇ ਸਿਹਤ ਲਈ ਬਹੁਤ ਫਾਇਦੇ ਹਨ। ਇਸਲਈ ਇਨ੍ਹਾਂ ਦੀ ਦੇਸ਼ ਦੇ ਹਰ ਖੇਤਰ ਵਿਚ ਵਰਤੋਂ ਹੋਣ ਲੱਗੀ ਹੈ।
ਹੱਡੀਆਂ ਅਤੇ ਦੰਦਾਂ ਨੂੰ ਬਣਾਏ ਮਜ਼ਬੂਤ
ਇਨ੍ਹਾਂ ਫਲੀਆਂ ਵਿਚ ਪ੍ਰੋਟੀਨ, ਅਮੀਨੋ ਐਸਿਡ, ਬੀਟਾ ਕੈਰੋਟਿਨ ਆਦਿ ਹੁੰਦੇ ਹਨ। ਇਨ੍ਹਾਂ ਵਿਚ ਕੈਲਸ਼ੀਅਮ ਦੀ ਮਾਤਰਾ ਵੀ ਕਾਫੀ ਹੁੰਦੀ ਹੈ। ਗਰਭਵਤੀ ਔਰਤਾਂ ਲਈ ਇਹ ਬਹੁਤ ਫਾਇਦੇਮੰਦ ਹੈ।
ਮੋਟਾਪਾ ਤੇ ਚਰਬੀ ਕਰੇ ਘੱਟ
ਸੁਹੰਜਣੇ ਦੀਆਂ ਫਲੀਆਂ ਮੋਟਾਪਾ ਤੇ ਸਰੀਰ 'ਚੋਂ ਚਰਬੀ ਦੀ ਮਾਤਰਾ ਘੱਟ ਕਰਦੀਆਂ ਹਨ। ਇਸ ਵਿਚ ਫਾਸਫੋਰਸ ਹੁੰਦਾ ਹੈ ਜੋ ਕਿ ਸਰੀਰ ਦੀ ਵਾਧੂ ਕੈਲੋਰੀ ਨੂੰ ਘੱਟ ਕਰਦਾ ਹੈ ਜਿਸ ਨਾਲ ਕਿ ਮੋਟਾਪਾ ਘੱਟਦਾ ਹੈ। ਇਨ੍ਹਾਂ ਫਲੀਆਂ ਵਿਚ ਜਿੰਕ ਕਾਫੀ ਮਾਤਰਾ ਵਿਚ ਹੁੰਦਾ ਹੈ ਅਤੇ ਇਹ ਔਰਤਾਂ ਵਿਚ ਬਾਂਝਪਨ ਦੀ ਸਮੱਸਿਆ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ ਤੇ ਨਾਲ ਹੀ ਇਹ ਮਰਦਾਂ ਵਿਚ ਸਪਰਮ ਕਾਉੂਂਟ ਵੀ ਵਧਾਉਂਦੀਆਂ ਹਨ।