ਮਿਰਚਾਂ ਦੀਆਂ ਬੋਰੀਆਂ ਹੇਠਾਂ 440 KG ਗਾਂਜਾ ! ਛੱਤੀਸਗੜ੍ਹ ਪੁਲਸ ਨੇ ਕੀਤਾ ਜ਼ਬਤ

Saturday, Oct 03, 2026 - 09:30 AM (IST)

ਮਿਰਚਾਂ ਦੀਆਂ ਬੋਰੀਆਂ ਹੇਠਾਂ 440 KG ਗਾਂਜਾ ! ਛੱਤੀਸਗੜ੍ਹ ਪੁਲਸ ਨੇ ਕੀਤਾ ਜ਼ਬਤ

ਨੈਸ਼ਨਲ ਡੈਸਕ- ਛੱਤੀਸਗੜ੍ਹ ਦੀ ਜਸ਼ਪੁਰ ਪੁਲਸ ਨੇ ਨਸ਼ਿਆਂ ਖ਼ਿਲਾਫ ਚਲਾਏ ਜਾ ਰਹੇ ‘ਆਪ੍ਰੇਸ਼ਨ ਆਘਾਤ’ ਤਹਿਤ ਵੱਡੀ ਕਾਰਵਾਈ ਕਰਦਿਆਂ ਲਾਵਾਕੇਰਾ ਪੁਲਸ ਚੈਕਿੰਗ ਬੈਰੀਅਰ ’ਤੇ ਮਿਰਚਾਂ ਦੀਆਂ ਬੋਰੀਆਂ ਹੇਠਾਂ ਲੁਕਾ ਕੇ ਲਿਜਾਇਆ ਜਾ ਰਿਹਾ 440.63 ਕਿਲੋਗ੍ਰਾਮ ਗ਼ੈਰ-ਕਾਨੂੰਨੀ ਗਾਂਜਾ ਬਰਾਮਦ ਕੀਤਾ। 

ਪੁਲਸ ਨੇ ਮਾਮਲੇ ਵਿਚ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ 2 ਕਥਿਤ ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰ ਕੇ ਸਮੱਗਲਿੰਗ ਲਈ ਵਰਤਿਆ ਟਾਟਾ ਆਈਸ਼ਰ ਮਿਨੀ ਟਰੱਕ ਵੀ ਜ਼ਬਤ ਕਰ ਲਿਆ ਹੈ। ਪੁਲਸ ਅਨੁਸਾਰ ਬਰਾਮਦ ਕੀਤੇ ਗਏ ਗਾਂਜੇ ਦੀ ਅਨੁਮਾਨਿਤ ਕੀਤਮ 2.20 ਕਰੋੜ ਰੁਪਏ ਹੈ।


author

Harpreet SIngh

Content Editor

Related News