ਕਸ਼ਮੀਰ ਘਾਟੀ ’ਚ ਬੀਤੀ ਰਾਤ ਮੀਂਹ ਤੋਂ ਬਾਅਦ ਲੋਕਾਂ ਨੂੰ ਮਿਲੀ ਰਾਹਤ

08/18/2020 6:14:36 PM

ਸ਼੍ਰੀਨਗਰ (ਭਾਸ਼ਾ)— ਕਸ਼ਮੀਰ ਘਾਟੀ ਵਿਚ ਬੀਤੀ ਰਾਤ ਪਏ ਮੀਂਹ ਤੋਂ ਬਾਅਦ ਲੋਕਾਂ ਨੂੰ ਲੰਬੇ ਸਮੇਂ ਤੋਂ ਚੱਲ ਰਹੇ ਖੁਸ਼ਕ ਮੌਸਮ ਤੋਂ ਰਾਹਤ ਮਿਲ ਗਈ ਹੈ। ਸੋਮਵਾਰ ਨੂੰ ਇੱਥੇ ਤਕਰੀਬਨ ਪਿਛਲੇ 4 ਦਹਾਕਿਆਂ ’ਚ ਅਗਸਤ ਦਾ ਸਭ ਤੋਂ ਗਰਮ ਦਿਨ ਦਰਜ ਕੀਤਾ ਗਿਆ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਬੀਤੀ ਰਾਤ ਕਸ਼ਮੀਰ ਘਾਟੀ ’ਚ ਕਈ ਥਾਵਾਂ ’ਤੇ ਮੀਂਹ ਪਿਆ। ਉਨ੍ਹਾਂ ਨੇ ਦੱਸਿਆ ਕਿ ਘਾਟੀ ’ਚ ਕੁਝ ਥਾਵਾਂ ’ਤੇ ਤੇਜ਼ ਹਵਾਵਾਂ ਅਤੇ ਗਰਜ ਨਾਲ ਮੀਂਹ ਪਿਆ। 

ਅਧਿਕਾਰੀਆਂ ਮੁਤਾਬਕ ਸ਼੍ਰੀਨਗਰ ਸ਼ਹਿਰ ਵਿਚ 20.2 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜਦਕਿ ਕਾਜੀਗੁੰਡ ’ਚ 12.2 ਮਿਲੀਮੀਟਰ, ਪਹਿਲਗਾਮ ਵਿਚ 6.2 ਮਿਲੀਮੀਟਰ, ਕੁਪਵਾੜਾ ’ਚ 5.2 ਮਿਲੀਮੀਟਰ, ਗੁਲਮਰਗ ’ਚ 2.6 ਮਿਲੀਮੀਟਰ ਮੀਂਹ ਪਿਆ। ਅਧਿਕਾਰੀਆਂ ਨੇ ਕਿਹਾ ਕਿ ਸਵੇਰੇ ਤੱਕ ਬੱਦਲ ਛਾਏ ਰਹੇ ਅਤੇ ਫਿਲਹਾਲ ਪ੍ਰਦੇਸ਼ ’ਚ ਅੱਗੇ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ। ਅਧਿਕਾਰੀਆਂ ਨੇ ਕਿਹਾ ਕਿ ਸੋਮਵਾਰ ਨੂੰ ਸ਼੍ਰੀਨਗਰ ਸ਼ਹਿਰ ਵਿਚ ਵੱਧ ਤੋਂ ਵੱਧ ਤਾਪਮਾਨ 35.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਪਿਛਲੇ 39 ਸਾਲਾਂ ਵਿਚ ਅਗਸਤ ਮਹੀਨੇ ਦਾ ਸਭ ਤੋਂ ਗਰਮ ਦਿਨ ਸੀ। ਉਨ੍ਹਾਂ ਨੇ ਕਿਹਾ ਕਿ ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਆਮ ਤੋਂ 6 ਡਿਗਰੀ ਵਧੇਰੇ ਸੀ। 


Tanu

Content Editor

Related News