ਮਣੀਪੁਰ ’ਚ ਮੁੜ ਡਰੋਨ ਹਮਲੇ, ਕਈ ਮਕਾਨ ਤਬਾਹ

Friday, Sep 06, 2024 - 07:08 PM (IST)

ਮਣੀਪੁਰ ’ਚ ਮੁੜ ਡਰੋਨ ਹਮਲੇ, ਕਈ ਮਕਾਨ ਤਬਾਹ

ਇੰਫਾਲ, (ਯੂ. ਐੱਨ. ਆਈ.)- ਮਣੀਪੁਰ ਦੇ ਬਿਸ਼ਨੂਪੁਰ ਜ਼ਿਲੇ ’ਚ ਟ੍ਰੋਂਗਲਾ ਓਬੀ ਤੇ ਹੋਰ ਥਾਵਾਂ ’ਤੇ ਮੇਤੇਈ ਆਬਾਦੀ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਡਰੋਨ ਹਮਲਿਆਂ ’ਚ ਸ਼ੁੱਕਰਵਾਰ ਵੱਡੀ ਗਿਣਤੀ ’ਚ ਮਕਾਨ ਤਬਾਹ ਹੋ ਗਏ ਅਤੇ ਹੋਰ ਜਾਇਦਾਦ ਨੂੰ ਨੁਕਸਾਨ ਪੁੱਜਾ। ਖੁਸ਼ਕਿਸਮਤੀ ਨਾਲ ਕੋਈ ਜ਼ਖਮੀ ਨਹੀਂ ਹੋਇਆ।

ਪੁਲਸ ਸੂਤਰਾਂ ਨੇ ਦੱਸਿਆ ਕਿ ਹਮਲੇ ਕਥਿਤ ਤੌਰ ’ਤੇ ਸ਼ੱਕੀ ਕੁਕੀ ਅੱਤਵਾਦੀਆਂ ਵੱਲੋਂ ਕੀਤੇ ਗਏ। ਪਿੰਡ ਵਾਸੀਆਂ ਨੇ ਦੱਸਿਆ ਕਿ ਪਹਾੜੀ ਇਲਾਕਿਆਂ ’ਚ ਰਹਿਣ ਵਾਲੇ ਸਭ ਵਿਅਕਤੀ ਚਲੇ ਗਏ ਹਨ ਕਿਉਂਕਿ ਕੁਕੀ ਅੱਤਵਾਦੀ ਬੰਬਾਂ ਨਾਲ ਲੈਸ ਮਿਲਟਰੀ ਗ੍ਰੇਡ ਡਰੋਨ ਦੀ ਵਰਤੋਂ ਕਰ ਰਹੇ ਸਨ।

ਪਿੰਡ ਵਾਸੀਆਂ ਨੇ ਇਹ ਵੀ ਕਿਹਾ ਕਿ ਹੁਣ ਪਿੰਡਾਂ ’ਚ ਰਹਿਣਾ ਸੰਭਵ ਨਹੀਂ ਕਿਉਂਕਿ ਅੱਤਵਾਦੀ ਹਮਲਾ ਕਰਨ ਲਈ ਰਾਕੇਟ ਲਾਂਚਰਾਂ ਤੇ ਸਨਾਈਪਰਜ਼ ਦੀ ਵਰਤੋਂ ਕਰ ਰਹੇ ਸਨ।

ਇਹ ਹਮਲੇ ਕੁਕੀ ਅੱਤਵਾਦੀਆਂ ਵੱਲੋਂ ਇੰਫਾਲ ਪੱਛਮੀ ’ਚ 2 ਦਿਨਾਂ ਤੱਕ ਡਰੋਨ ਹਮਲਿਆਂ ਦੇ ਪਿਛੋਕੜ ’ਚ ਹੋਏ ਹਨ। ਉਕਤ ਹਮਲਿਆਂ ’ਚ 2 ਵਿਅਕਤੀ ਮਾਰੇ ਗਏ ਸਨ ਤੇ 11 ਜ਼ਖਮੀ ਹੋਏ ਸਨ।


author

Rakesh

Content Editor

Related News