ਸ਼ਰਾਬ ਪੀ ਰਹੇ ਦੋਸਤਾਂ ਨੇ ਇਕ ਦੋਸਤ ਦੀ ਲਈ ਜਾਨ, 2 ਬੱਚਿਆਂ ਦਾ ਪਿਓ ਸੀ ਮ੍ਰਿਤਕ

Sunday, Oct 27, 2024 - 03:41 PM (IST)

ਸ਼ਰਾਬ ਪੀ ਰਹੇ ਦੋਸਤਾਂ ਨੇ ਇਕ ਦੋਸਤ ਦੀ ਲਈ ਜਾਨ, 2 ਬੱਚਿਆਂ ਦਾ ਪਿਓ ਸੀ ਮ੍ਰਿਤਕ

ਕਰਨਾਲ : ਕਰਨਾਲ ਜ਼ਿਲ੍ਹੇ ਦੇ ਜੁੰਡਲਾ ਗੇਟ ਨੇੜੇ ਹੋਈ ਲੜਾਈ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਚਾਰ ਦੋਸਤ ਇਕੱਠੇ ਬੈਠ ਕੇ ਸ਼ਰਾਬ ਪੀ ਰਹੇ ਸਨ। ਸ਼ਰਾਬ ਪੀਂਦੇ ਸਮੇਂ ਉਹਨਾਂ ਦਾ ਆਪਸ ਵਿੱਚ ਝਗੜਾ ਹੋ ਗਿਆ, ਜਿਸ ਨੇ ਖੂਨੀ ਰੂਪ ਧਾਰ ਲਿਆ। ਲੜਾਈ ਵਿਚ ਮੁਲਜ਼ਮਾਂ ਨੇ ਦੋ ਨੌਜਵਾਨਾਂ ਨੂੰ ਚਾਕੂ ਮਾਰ ਦਿੱਤਾ। ਇਨ੍ਹਾਂ 'ਚੋਂ ਇਕ 30 ਸਾਲਾ ਰਵੀ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਦੂਜਾ ਨੌਜਵਾਨ ਜ਼ਖ਼ਮੀ ਹੋ ਗਿਆ। 

ਇਹ ਵੀ ਪੜ੍ਹੋ - ਨਈਂ ਰੀਸਾਂ ਪੰਜਾਬ ਦੇ ਸ਼ੇਰ ਦੀਆਂ, Diljit Dosanjh ਨੇ ਦਿੱਲੀ 'ਚ ਕਰਵਾ 'ਤੀ ਬੱਲੇ-ਬੱਲੇ, ਵੀਡੀਓ ਵਾਇਰਲ

ਵਾਰਦਾਤ ਦਾ ਪਤਾ ਲੱਗਣ 'ਤੇ ਪਰਿਵਾਰਕ ਮੈਂਬਰਾਂ ਨੇ ਦੋਸਤਾਂ 'ਤੇ ਕਤਲ ਦਾ ਦੋਸ਼ ਲਗਾਇਆ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ। ਜ਼ਖ਼ਮੀ ਦੀਪਕ ਨੇ ਦੱਸਿਆ ਕਿ ਅਸੀਂ ਚਾਰੇ ਜਣੇ ਕੋਟ ਮੁਹੱਲੇ ਵਿੱਚ ਸ਼ਰਾਬ ਪੀ ਰਹੇ ਸੀ। ਰਾਤ ਕਰੀਬ 1:30-2:30 ਵਜੇ ਅਸੀਂ ਕੁਝ ਸਮਾਨ ਲੈਣ ਲਈ ਘਰੋਂ ਨਿਕਲੇ। ਇਸ ਦੌਰਾਨ ਬਹਿਸ ਹੋਣੀ ਸ਼ੁਰੂ ਹੋ ਗਈ। ਇਹ ਬਹਿਸ ਖੂਨੀ ਝੜਪ 'ਚ ਬਦਲ ਗਈ ਅਤੇ ਦੋਸ਼ੀ ਨੇ ਚਾਕੂ ਕੱਢ ਕੇ ਰਵੀ 'ਤੇ ਹਮਲਾ ਕਰ ਦਿੱਤਾ। 

ਇਹ ਵੀ ਪੜ੍ਹੋ - ਦੀਵਾਲੀ ਤੋਂ ਪਹਿਲਾਂ CM ਨੇ ਕਰ 'ਤਾ ਅਲਰਟ ਜਾਰੀ, ਕਿਹਾ-ਕੁਝ ਵੀ ਹੋ ਸਕਦੈ

ਉਸ ਨੇ ਕਿਹਾ ਕਿ ਜਦੋਂ ਅਸੀਂ ਦਖਲ ਦਿੱਤਾ ਤਾਂ ਉਸ ਨੇ ਮੇਰੇ 'ਤੇ ਵੀ ਹਮਲਾ ਕਰ ਦਿੱਤਾ। ਮੇਰੇ ਢਿੱਡ ਵਿੱਚ ਥੋੜਾ ਜਿਹਾ ਛੁਰਾ ਮਾਰਿਆ ਗਿਆ। ਰਵੀ ਗੰਭੀਰ ਜ਼ਖ਼ਮੀ ਹੋ ਗਿਆ। ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਏ। ਰਵੀ ਵੀ ਉਥੋਂ ਚਲਾ ਗਿਆ ਪਰ 10 ਕਦਮ ਦੂਰ ਜਾ ਕੇ ਉਹ ਹੇਠਾਂ ਡਿੱਗ ਗਿਆ ਅਤੇ ਬੇਹੋਸ਼ ਹੋ ਗਿਆ। ਜਿਸ ਨੂੰ ਤੁਰੰਤ ਕਲਪਨਾ ਚਾਵਲਾ ਮੈਡੀਕਲ ਕਾਲਜ ਕਰਨਾਲ ਲਿਆਂਦਾ ਗਿਆ। ਜਿੱਥੇ ਇਲਾਜ ਦੌਰਾਨ ਰਵੀ ਦੀ ਮੌਤ ਹੋ ਗਈ। ਦੀਪਕ ਨੇ ਦੱਸਿਆ ਕਿ ਰਵੀ ਪ੍ਰਾਈਵੇਟ ਨੌਕਰੀ ਕਰਦਾ ਸੀ। ਰਵੀ ਦੇ ਪਰਿਵਾਰ ਵਿੱਚ ਉਸਦੇ ਮਾਤਾ-ਪਿਤਾ ਅਤੇ ਦੋ ਬੱਚੇ ਹਨ। ਜਿਸ ਵਿੱਚ ਉਸ ਦੀ ਇਕ ਕੁੜੀ ਅਤੇ ਇਕ ਮੁੰਡਾ ਹੈ।

ਇਹ ਵੀ ਪੜ੍ਹੋ - ਦੀਵਾਲੀ ਤੋਂ ਪਹਿਲਾਂ CM ਨੇ ਕਰ 'ਤਾ ਅਲਰਟ ਜਾਰੀ, ਕਿਹਾ-ਕੁਝ ਵੀ ਹੋ ਸਕਦੈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News