DRDO ''ਚ ਨੌਕਰੀ ਦਾ ਸੁਨਹਿਰੀ ਮੌਕਾ, 200 ਅਹੁਦਿਆਂ ''ਤੇ ਨਿਕਲੀ ਭਰਤੀ

Thursday, Sep 26, 2024 - 09:39 AM (IST)

ਨਵੀਂ ਦਿੱਲੀ- ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਨੇ ਇਕ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜਿਸ ਮੁਤਾਬਕ ਸੰਸਥਾ 'ਚ ਅਪ੍ਰੈਂਟਿਸ ਅਸਾਮੀਆਂ ’ਤੇ ਭਰਤੀ ਕੀਤੀ ਜਾਵੇਗੀ। ਇਸ ਮੁਹਿੰਮ ਰਾਹੀਂ ਕੁੱਲ 200 ਅਸਾਮੀਆਂ ਭਰੀਆਂ ਜਾਣਗੀਆਂ। ਜਿਸ ਲਈ ਅਰਜ਼ੀਆਂ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਅਪਲਾਈ ਕਰਨ ਲਈ ਉਮੀਦਵਾਰ ਨੂੰ ਅਧਿਕਾਰਤ ਸਾਈਟ http://drdo.gov.in 'ਤੇ ਜਾ ਕੇ ਅਪਲਾਈ ਕਰਨਾ ਹੋਵੇਗਾ। 

ਦੱਸ ਦੇਈਏ ਕਿ ਭਰਤੀ ਲਈ ਅਰਜ਼ੀ ਪ੍ਰਕਿਰਿਆ 24 ਸਤੰਬਰ ਤੋਂ ਸ਼ੁਰੂ ਹੋ ਗਈ ਸੀ। ਜੋ ਇਸ਼ਤਿਹਾਰ ਜਾਰੀ ਹੋਣ ਤੋਂ ਬਾਅਦ 21 ਦਿਨਾਂ ਤੱਕ ਚੱਲੇਗਾ। ਇਸ ਭਰਤੀ ਮੁਹਿੰਮ ਰਾਹੀਂ ਕੁੱਲ 200 ਅਸਾਮੀਆਂ ਭਰੀਆਂ ਜਾਣਗੀਆਂ। ਜਿਸ 'ਚ ਗ੍ਰੈਜੂਏਟ ਅਪ੍ਰੈਂਟਿਸ ਦੀਆਂ 40 ਅਸਾਮੀਆਂ, ਟੈਕਨੀਸ਼ੀਅਨ ਅਪ੍ਰੈਂਟਿਸ (ਡਿਪਲੋਮਾ) ਦੀਆਂ 40 ਅਸਾਮੀਆਂ ਅਤੇ ਟਰੇਡ ਅਪ੍ਰੈਂਟਿਸ (ITI ਪਾਸ) ਦੀਆਂ 120 ਅਸਾਮੀਆਂ ਸ਼ਾਮਲ ਹਨ।


ਲੋੜੀਂਦੀ ਵਿਦਿਅਕ ਯੋਗਤਾ

ਗ੍ਰੈਜੂਏਟ ਅਪ੍ਰੈਂਟਿਸ: B.E/B.Tech (ਇਲੈਕਟ੍ਰੋਨਿਕਸ ਅਤੇ ਕਮਿਊਨੀਕੇਸ਼ਨ, ਇਲੈਕਟ੍ਰੀਕਲ ਅਤੇ ਇਲੈਕਟ੍ਰਾਨਿਕਸ, ਕੰਪਿਊਟਰ ਸਾਇੰਸ, ਮਕੈਨੀਕਲ, ਕੈਮੀਕਲ) ਟੈਕਨੀਸ਼ੀਅਨ ਅਪ੍ਰੈਂਟਿਸ (ਡਿਪਲੋਮਾ): ਡਿਪਲੋਮਾ (ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ, ਇਲੈਕਟ੍ਰੀਕਲ ਐਂਡ ਇਲੈਕਟ੍ਰਾਨਿਕਸ, ਕੰਪਿਊਟਰ ਸਾਇੰਸ, ਮਕੈਨੀਕਲ, ਕੈਮੀਕਲ)
ਟਰੇਡ ਅਪ੍ਰੈਂਟਿਸ (ITI ਪਾਸ): ਫਿਟਰ, ਵੈਲਡਰ, ਟਰਨਰ, ਮਕੈਨਿਕ, ਮਕੈਨਿਕ-ਡੀਜ਼ਲ, ਇਲੈਕਟ੍ਰੋਨਿਕਸ-ਮਕੈਨਿਕ, ਇਲੈਕਟ੍ਰੀਸ਼ੀਅਨ, ਅਤੇ COPA (ਕੰਪਿਊਟਰ ਆਪਰੇਟਰ ਅਤੇ ਪ੍ਰੋਗਰਾਮਿੰਗ ਅਸਿਸਟੈਂਟ)।

ਉਮਰ ਹੱਦ

ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ 1 ਅਗਸਤ, 2024 ਨੂੰ 18 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ।

ਇਹ ਹਨ ਮਹੱਤਵਪੂਰਨ ਦਸਤਾਵੇਜ਼ 

ਅਰਜ਼ੀ ਫਾਰਮ ਦੀ ਹਾਰਡ ਕਾਪੀ
10ਵੀਂ ਜਮਾਤ ਦੀ ਮਾਰਕ ਸ਼ੀਟ ਅਤੇ ਸਰਟੀਫਿਕੇਟ
ਬੀ.ਈ./ਬੀ.ਟੈਕ/ਡਿਪਲੋਮਾ/ਆਈ. ਟੀ. ਆਈ ਦੀ ਅੰਤਮ ਮਾਰਕ ਸ਼ੀਟ/ਆਰਜ਼ੀ
ਡਿਗਰੀ/ਆਰਜ਼ੀ ਡਿਗਰੀ/ਡਿਪਲੋਮਾ/ਆਈ. ਟੀ. ਆਈ ਸਰਟੀਫਿਕੇਟ
ਜਾਤੀ ਸਰਟੀਫਿਕੇਟ
PWD ਸਰਟੀਫਿਕੇਟ
ਫੋਟੋ ਆਈਡੀ ਸਬੂਤ
ਆਧਾਰ ਕਾਰਡ (ਲਾਜ਼ਮੀ)
ਬੈਂਕ ਪਾਸਬੁੱਕ
ਮੈਡੀਕਲ ਤੰਦਰੁਸਤੀ ਸਰਟੀਫਿਕੇਟ
ਦੋ ਪਾਸਪੋਰਟ ਆਕਾਰ ਦੀਆਂ ਫੋਟੋਆਂ

ਇੰਝ ਹੋਵੇਗੀ ਚੋਣ

ਚੋਣ ਪ੍ਰਕਿਰਿਆ ਅਕਾਦਮਿਕ ਯੋਗਤਾ ਅਤੇ ਲੋੜ ਅਨੁਸਾਰ ਇੰਟਰਵਿਊ ਦੇ ਆਧਾਰ 'ਤੇ ਹੋਵੇਗੀ, ਜਿਸ ਲਈ ਦਸਤਾਵੇਜ਼ਾਂ ਦੀ ਪੜਤਾਲ ਦੀ ਲੋੜ ਹੈ। ਸ਼ਾਰਟਲਿਸਟ ਕੀਤੇ ਉਮੀਦਵਾਰਾਂ ਨੂੰ ਐਪਲੀਕੇਸ਼ਨ ਵਿਚ ਦਿੱਤੇ ਗਏ ਈ-ਮੇਲ 'ਤੇ ਸੂਚਿਤ ਕੀਤਾ ਜਾਵੇਗਾ। ਉਮੀਦਵਾਰਾਂ ਨੂੰ ਦਸਤਾਵੇਜ਼ ਤਸਦੀਕ / ਜੁਆਇਨਿੰਗ ਦੌਰਾਨ ਅਸਲ ਅਤੇ ਸਵੈ-ਤਸਦੀਕਸ਼ੁਦਾ ਦਸਤਾਵੇਜ਼ ਲਿਆਉਣੇ ਚਾਹੀਦੇ ਹੋਣਗੇ।

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


Tanu

Content Editor

Related News