DRDO 'ਚ ਨੌਕਰੀ ਦਾ ਸ਼ਾਨਦਾਰ ਮੌਕਾ, ਚਾਹਵਾਨ ਉਮੀਦਵਾਰ ਕਰਨ ਅਪਲਾਈ
Friday, Sep 06, 2024 - 09:40 AM (IST)
ਨਵੀਂ ਦਿੱਲੀ- ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ ਹੈ। DRDO 'ਚ ਗ੍ਰੈਜੂਏਟ ਅਤੇ ਡਿਪਲੋਮਾ ਵਾਲਿਆਂ ਲਈ ਅਪ੍ਰੈਂਟਿਸ ਦੀ ਅਸਾਮੀ ਨਿਕਲੀ ਹੈ। ਇਸ ਭਰਤੀ ਲਈ ਅਧਿਕਾਰਤ ਨੋਟੀਫ਼ਿਕੇਸ਼ਨ ਵੀ ਜਾਰੀ ਹੋ ਗਿਆ ਹੈ। ਇੱਛੁਕ ਅਤੇ ਯੋਗ ਉਮੀਦਵਾਰ DRDO ਦੀ ਅਧਿਕਾਰਤ ਵੈੱਬਸਾਈਟ www.drdo.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 7 ਅਕਤੂਬਰ 2024 ਹੈ।
ਯੋਗਤਾ-
ਗ੍ਰੈਜੂਏਟ ਅਪ੍ਰੈਂਟਿਸ ਦੇ ਅਹੁਦੇ ਲਈ ਅਪਲਾਈ ਕਰਨ ਲਈ ਉਮੀਦਵਾਰਾਂ ਕੋਲ ਸਬੰਧਤ ਵਿਸ਼ੇ 'ਚ ਬੀ.ਈ./ਬੀ.ਟੈਕ/ਬੀ.ਬੀ.ਏ./ਬੀ.ਕਾਮ ਡਿਗਰੀ ਹੋਣੀ ਚਾਹੀਦੀ ਹੈ। ਜਦੋਂ ਕਿ ਡਿਪਲੋਮਾ ਅਪ੍ਰੈਂਟਿਸ ਲਈ ਵੀ ਉਮੀਦਵਾਰਾਂ ਕੋਲ ਸਬੰਧਤ ਖੇਤਰ ਵਿਚ ਡਿਪਲੋਮਾ ਸਰਟੀਫਿਕੇਟ ਹੋਣਾ ਜ਼ਰੂਰੀ ਹੈ।
ਚੋਣ ਪ੍ਰਕਿਰਿਆ-
ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ/ਨਿੱਜੀ ਇੰਟਰਵਿਊ ਰਾਹੀਂ ਕੀਤੀ ਜਾਂਦੀ ਹੈ।
ਸਿਖਲਾਈ ਦੀ ਮਿਆਦ -
ਚੁਣੇ ਗਏ ਉਮੀਦਵਾਰਾਂ ਨੂੰ ਸੰਸਥਾ ਵਿਚ 12 ਮਹੀਨਿਆਂ ਲਈ ਸਿਖਲਾਈ ਦਿੱਤੀ ਜਾਵੇਗੀ।
ਨੋਟ- ਜਿਹੜੇ ਉਮੀਦਵਾਰ ਪਹਿਲਾਂ ਹੀ ਕਿਤੇ ਹੋਰ ਅਪ੍ਰੈਂਟਿਸ ਸਿਖਲਾਈ ਕਰ ਰਹੇ ਹਨ, ਉਹ ਅਪਲਾਈ ਕਰਨ ਦੇ ਯੋਗ ਨਹੀਂ ਹਨ। ਅਪਲਾਈ ਕਰਨ ਲਈ ਉਮੀਦਵਾਰਾਂ ਨੂੰ www.nats.education.gov.in 'ਤੇ ਆਪਣੇ ਆਪ ਨੂੰ ਰਜਿਸਟਰ ਕਰਨਾ ਹੋਵੇਗਾ। ਇਸ ਭਰਤੀ ਵਿਚ ਉਮੀਦਵਾਰਾਂ ਨੂੰ ਆਫਲਾਈਨ ਫਾਰਮ ਭੇਜਣਾ ਹੋਵੇਗਾ। ਉਮੀਦਵਾਰਾਂ ਨੂੰ DRDO ਦੀ ਅਧਿਕਾਰਤ ਵੈੱਬਸਾਈਟ ਤੋਂ ਬਿਨੈ-ਪੱਤਰ ਡਾਉਨਲੋਡ ਕਰਨਾ ਹੋਵੇਗਾ ਅਤੇ ਇਸ ਦੇ ਨਾਲ ਸਾਰੇ ਦਸਤਾਵੇਜ਼ ਨੱਥੀ ਕਰਨੇ ਹੋਣਗੇ ਅਤੇ ਆਖਰੀ ਤਾਰੀਖ਼ ਤੱਕ ਸਪੀਡ ਪੋਸਟ/ਰਜਿਸਟਰਡ ਪੋਸਟ ਰਾਹੀਂ ITR ਚਾਂਦੀਪੁਰ ਨੂੰ ਭੇਜਣੇ ਹੋਣਗੇ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।