ਕੋਰੋਨਾ ਵਾਇਰਸ : ਕੱਲ ਰਾਤ 12 ਵਜੇ ਤੋਂ ਸਾਰੀਆਂ ਘਰੇਲੂ ਉਡਾਣਾਂ 'ਤੇ ਰੋਕ

Monday, Mar 23, 2020 - 05:09 PM (IST)

ਨਵੀਂ ਦਿੱਲੀ—  ਦੇਸ਼ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ। ਜਿੱਥੇ ਕਈ ਸੂਬਿਆਂ 'ਚ ਲਾਕ ਡਾਊਨ ਕਰ ਦਿੱਤਾ ਗਿਆ ਹੈ, ਉੱਥੇ ਹੀ ਦੇਸ਼ 'ਚ ਸਾਰੀਆਂ ਘਰੇਲੂ ਉਡਾਣਾਂ 'ਤੇ ਵੀ ਰੋਕ ਲਾ ਦਿੱਤੀ ਗਈ ਹੈ। ਸਿਰਫ ਕਾਰਗੋ ਫਲਾਈਟ 'ਤੇ ਇਹ ਰੋਕ ਲਾਗੂ ਨਹੀਂ ਹੋਵੇਗੀ। ਯਾਨੀ ਕਿ ਕਾਰਗੋ ਉਡਾਣਾਂ ਦੀ ਆਵਾਜਾਈ ਜਾਰੀ ਰਹੇਗੀ। ਇਹ ਰੋਕ ਮੰਗਲਵਾਰ ਅੱਧੀ ਰਾਤ ਯਾਨੀ ਕਿ ਕੱਲ ਰਾਤ 12 ਵਜੇ ਤੋਂ ਲਾਈ ਜਾਵੇਗੀ। ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ ਹੈ। 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੋਰੋਨਾ ਵਿਰੁੱਧ ਜੰਗ 'ਚ ਭਾਰਤੀ ਰੇਲਵੇ ਨੇ ਵੱਡਾ ਕਦਮ ਚੁੱਕਿਆ ਹੈ। ਰੇਲਵੇ ਨੇ 31 ਮਾਰਚ ਤਕ ਮਾਲਗੱਡੀਆਂ ਨੂੰ ਛੱਡ ਕੇ ਸਾਰੀਆਂ ਪੈਸੇਂਜਰ ਅਤੇ ਮੇਲ ਐਕਸਪ੍ਰੈੱਸ ਟਰੇਨਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਰੇਲਵੇ ਦੇ ਇਸ ਫੈਸਲੇ ਨਾਲ ਟਰੇਨਾਂ ਦਾ ਸੰਚਾਲਨ ਰੁੱਕ ਗਿਆ ਹੈ। ਕੋਰੋਨਾ ਵਾਇਰਸ ਦੇ ਕਹਿਰ ਨੂੰ ਦੇਖਦਿਆਂ ਇਹ ਫੈਸਲਾ ਲਿਆ ਗਿਆ। ਇੱਥੇ ਦੱਸ ਦੇਈਏ ਕਿ ਕੋਰੋਨਾ ਕਾਰਨ ਦੇਸ਼ ਭਰ 'ਚ 400 ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ। ਹੁਣ ਤਕ 8 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਕੋਰੋਨਾ : ਰੇਲਵੇ ਬੋਰਡ ਦਾ ਵੱਡਾ ਫੈਸਲਾ, 31 ਮਾਰਚ ਤਕ ਟਰੇਨਾਂ ਬੰਦ


Tanu

Content Editor

Related News