ਅੱਤਵਾਦ ਮੁਕਤ ਹੈ ਡੋਡਾ ਅਤੇ ਰਾਮਬਨ : ਪੁਲਸ

Friday, Jan 22, 2021 - 09:23 PM (IST)

ਜੰਮੂ- ਚਿਨਾਬ ਘਾਟੀ ਦੇ ਦੋ ਜ਼ਿਲੇ ਪੂਰੀ ਤਰ੍ਹਾਂ ਨਾਲ ਅੱਤਵਾਦ ਮੁਕਤ ਹਨ। ਪੁਲਸ ਨੇ ਇਸ ਗੱਲ ਦਾ ਖੁਲਾਸਾ ਖੁਦ ਕੀਤਾ ਹੈ ਅਤੇ ਕਿਹਾ ਕਿ ਚਿਨਾਬ ਵੈਲੀ ’ਚ ਕੁਲ ਤਿੰਨ ਜ਼ਿਲੇ ਹਨ, ਜਿਨ੍ਹਾਂ ’ਚੋਂ 2 ਪੂਰੀ ਤਰ੍ਹਾਂ ਨਾਲ ਅੱਤਵਾਦ ਤੋਂ ਫ੍ਰੀ ਹਨ। ਡੋਡਾ ਕਿਸ਼ਤਵਾੜ ਰੇਂਜ ਦੇ ਡੀ. ਆਈ. ਜੀ. ਅਬਦੁੱਲ ਜਾਬਰ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਕਿਹਾ ਕਿ ਡੋਡਾ ਅਤੇ ਰਾਮਬਨ ਤੋਂ ਅੱਤਵਾਦ ਖਤਮ ਹੋ ਚੁੱਕਿਆ ਹੈ ਪਰ ਕਿਸ਼ਤਵਾੜ ’ਚ ਅਜੇ ਅੱਤਵਾਦ ਸਰਗਰਮ ਹੈ। ਉਨ੍ਹਾਂ ਨੇ ਕਿਹਾ ਕਿ ਇੱਥੇ ਅੱਤਵਾਦੀ ਪੈਰ ਪਸਾਰਣ ਦੀ ਕੋਸ਼ਿਸ਼ ਕਰ ਰਹੇ ਹਨ। ਜਾਬਰ ਨੇ ਡੋਡਾ ਦਾ ਦੌਰਾ ਕਰ ਉੱਥੇ ਦੀ ਸੁਰੱਖਿਆ ਸਥਿਤੀ ਦਾ ਜਾਇਜ਼ਾ ਵੀ ਲਿਆ। ਉਨ੍ਹਾਂ ਨੇ ਗਣਤੰਤਰ ਦਿਵਸ ਦੇ ਮੌਕੇ ’ਤੇ ਇਲਾਕੇ ਦੀ ਸੁਰੱਖਿਆ ਸਥਿਤੀ ਨੂੰ ਦੇਖਿਆ। ਉਨ੍ਹਾਂ ਨੇ ਕਿਹਾ ਕਿ ਵਧੀਆ ਗੱਲ ਹੈ ਕਿ ਚਿਨਾਬ ਵੈਲੀ ’ਚ ਮਾਹੌਲ ਸ਼ਾਂਤੀਪੂਰਨ ਹੈ। ਜੋਨ ’ਚ ਸਥਿਤੀ ਫਿਲਹਾਲ ਸੰਤੁਸ਼ਟੀਪੂਰਨ ਹੈ।
ਜਾਬਰ ਨੇ ਕਿਹਾ ਕਿ ਕੋਵਿਡ-19 ਨੂੰ ਦੇਖਦੇ ਹੋਏ ਫਿਲਹਾਲ ਕਿਸੇ ਵੀ ਤਰ੍ਹਾਂ ਦੇ ਵੱਡੇ ਪੈਮਾਨੇ ਦੇ ਪ੍ਰੋਗਰਾਮ ਨੂੰ ਨਹੀਂ ਰੱਖਿਆ ਗਿਆ ਹੈ ਅਤੇ ਇਸ ਵਾਰ ਗਣਤੰਤਰ ਦਿਵਸ ਦੇ ਪ੍ਰੋਗਰਾਮ ਸਾਦਗੀ ਨਾਲ ਹੋਣਗੇ।


ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News