ਤਲਾਕ ਲੈਣ ਵਾਲੇ ਜੋੜਿਆਂ ਦੇ ਬੱਚਿਆਂ ਲਈ ਦੁੱਗਣਾ ਹੋ ਜਾਂਦੈ ਮੌਤ ਦਾ ਖ਼ਤਰਾ ! ਹੋਸ਼ ਉਡਾਵੇਗੀ ਰਿਪੋਰਟ

Monday, Jun 22, 2026 - 12:08 PM (IST)

ਤਲਾਕ ਲੈਣ ਵਾਲੇ ਜੋੜਿਆਂ ਦੇ ਬੱਚਿਆਂ ਲਈ ਦੁੱਗਣਾ ਹੋ ਜਾਂਦੈ ਮੌਤ ਦਾ ਖ਼ਤਰਾ ! ਹੋਸ਼ ਉਡਾਵੇਗੀ ਰਿਪੋਰਟ

ਨਵੀਂ ਦਿੱਲੀ- ਭਾਰਤ 'ਚ ਪਤੀ-ਪਤਨੀ ਦੇ ਵੱਖ ਹੋਣ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ, ਜਿਸ ਕਾਰਨ ਕਈ ਵਾਰ ਬੱਚਿਆਂ ਦਾ ਭਵਿੱਖ ਹਨੇਰੇ 'ਚ ਧੱਕਿਆ ਜਾਂਦਾ ਹੈ। ਇਸੇ ਦੌਰਾਨ ਭਾਰਤੀ ਵਿਗਿਆਨੀਆਂ ਨੇ ਇੱਕ ਹੈਰਾਨੀਜਨਕ ਖੁਲਾਸਾ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਮਾਪਿਆਂ ਦੇ ਤਲਾਕ ਹੋਣ ਜਾਂ ਉਨ੍ਹਾਂ ਦੀ ਮੌਤ ਹੋਣ ਦੀ ਸੂਰਤ ਵਿੱਚ ਛੋਟੇ ਬੱਚਿਆਂ ਦੀ ਮੌਤ ਦਾ ਖ਼ਤਰਾ ਆਮ ਨਾਲੋਂ ਦੁੱਗਣਾ ਹੋ ਜਾਂਦਾ ਹੈ। 'ਇੰਟਰਨੈਸ਼ਨਲ ਇੰਸਟੀਚਿਊਟ ਫਾਰ ਪਾਪੂਲੇਸ਼ਨ ਸਾਇੰਸਿਜ਼' (IIPS) ਮੁੰਬਈ ਦੇ ਵਿਗਿਆਨੀਆਂ ਨੇ ਅਜਿਹੀਆਂ ਸਥਿਤੀਆਂ 'ਚੋਂ ਲੰਘੇ 2.32 ਲੱਖ ਬੱਚਿਆਂ ਦੇ ਡਾਟਾ ਦਾ ਅਧਿਐਨ ਕਰ ਕੇ ਇਹ ਰਿਪੋਰਟ ਤਿਆਰ ਕੀਤੀ ਹੈ।

ਆਮ ਤੌਰ 'ਤੇ ਰਾਸ਼ਟਰੀ ਪੱਧਰ 'ਤੇ ਬੱਚਿਆਂ ਦੀ ਮੌਤ ਦਰ ਪ੍ਰਤੀ ਹਜ਼ਾਰ 34 ਦੇ ਕਰੀਬ ਰਹਿੰਦੀ ਹੈ, ਪਰ ਅਜਿਹੇ ਮਾਮਲਿਆਂ 'ਚ ਇਹ ਦਰ ਵਧ ਕੇ 62 ਪ੍ਰਤੀ ਹਜ਼ਾਰ ਤੱਕ ਪਹੁੰਚ ਜਾਂਦੀ ਹੈ। ਤਲਾਕ ਦੀ ਸਥਿਤੀ ਵਿੱਚ ਮੁਸਲਿਮ ਪਰਿਵਾਰਾਂ ਦੇ ਬੱਚਿਆਂ ਵਿੱਚ IMR ਸਭ ਤੋਂ ਵੱਧ 94 ਪ੍ਰਤੀ ਹਜ਼ਾਰ ਦੇ ਖ਼ਤਰਨਾਕ ਪੱਧਰ 'ਤੇ ਪਹੁੰਚ ਜਾਂਦੀ ਹੈ, ਜਦਕਿ ਹਿੰਦੂ ਪਰਿਵਾਰਾਂ 'ਚ ਇਹ ਦਰ 51, ਸਿੱਖਾਂ ਵਿੱਚ 64 ਅਤੇ ਈਸਾਈਆਂ ਵਿੱਚ ਸਭ ਤੋਂ ਘੱਟ 21 ਦਰਜ ਕੀਤੀ ਗਈ ਹੈ। ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਦੇ ਬੱਚਿਆਂ ਵਿੱਚ ਇਹ ਖ਼ਤਰਾ (ਜੋਖਮ) ਜ਼ਿਆਦਾ ਦੇਖਿਆ ਗਿਆ ਹੈ।

ਸਮਾਜਿਕ ਵਰਗਾਂ ਦੇ ਵਿਸ਼ਲੇਸ਼ਣ 'ਚ ਸਾਹਮਣੇ ਆਇਆ ਹੈ ਕਿ ਤਲਾਕ ਮਗਰੋਂ ਐੱਸ.ਟੀ. ਵਰਗ ਦੇ ਪਰਿਵਾਰਾਂ 'ਚ ਬੱਚਿਆਂ ਦੀ ਮੌਤ ਦਰ ਸਭ ਤੋਂ ਘੱਟ (41) ਹੈ, ਜਦਕਿ ਓ.ਬੀ.ਸੀ. ਵਿੱਚ 48, ਜਨਰਲ ਵਿੱਚ 56 ਅਤੇ ਐੱਸ.ਸੀ. 'ਚ ਇਹ ਦਰ 62 ਹੈ। ਦੇਸ਼ ਦੇ ਫੈਮਿਲੀ ਹੈਲਥ ਸਰਵੇ ਅਤੇ ਜਨਗਣਨਾ ਦੇ ਅੰਕੜਿਆਂ ਮੁਤਾਬਕ ਤਲਾਕ ਦੀ ਦਰ 1 ਫ਼ੀਸਦੀ ਦੇ ਕਰੀਬ ਹੈ, ਜਦਕਿ ਸੈਂਪਲ ਰਜਿਸਟ੍ਰੇਸ਼ਨ ਸਿਸਟਮ-2024 ਅਨੁਸਾਰ ਦੇਸ਼ ਵਿੱਚ 3.5 ਫ਼ੀਸਦੀ ਲੋਕ ਤਲਾਕਸ਼ੁਦਾ ਹਨ। ਕੇਰਲ, ਤਾਮਿਲਨਾਡੂ ਅਤੇ ਮਹਾਰਾਸ਼ਟਰ ਵਰਗੇ ਸੂਬਿਆਂ 'ਚ ਤਲਾਕ ਦੀ ਦਰ 6 ਫ਼ੀਸਦੀ ਤੋਂ 12 ਫ਼ੀਸਦੀ ਤੱਕ ਦੇਖੀ ਗਈ ਹੈ।

ਇਹ ਵੀ ਪੜ੍ਹੋ-  ਪੰਜਾਬ ਦੀ ਵੱਡੀ ਨਹਿਰ 'ਚ ਅੱਧੀ ਰਾਤੀਂ ਪੈ ਗਿਆ 40 ਫੁੱਟ ਚੌੜਾ ਪਾੜ ! ਘਰਾਂ 'ਚ ਭਰ ਗਿਆ ਪਾਣੀ, ਫ਼ਸਲਾਂ ਵੀ ਤਬਾਹ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News