ਕੋਵਿਡ-19 ਇਨਫੈਕਸ਼ਨ ਵਿਰੁੱਧ ਨਵੀਆਂ ਐਂਟੀਵਾਇਰਲ ਦਵਾਈਆਂ ਦੀ ਖੋਜ

03/12/2024 11:47:00 AM

ਨਵੀਂ ਦਿੱਲੀ- ਵਿਗਿਆਨੀਆਂ ਨੇ ਪ੍ਰਭਾਵਸ਼ਾਲੀ ਐਂਟੀਵਾਇਰਲ ਦਵਾਈਆਂ ਦੀ ਖੋਜ ਕੀਤੀ ਹੈ, ਜੋ ਕੋਵਿਡ-19 ਦੇ ਇਨਫੈਕਸ਼ਨ ਦੇ ਭਵਿੱਖ ਵਿਚ ਫੈਲਣ ਵਾਲੇ ਕਹਿਰ ਨੂੰ ਰੋਕਣ ਦੀ ਸਮਰੱਥਾ ਰੱਖਦੀਆਂ ਹਨ। ‘ਨੇਚਰ ਮੈਗਜ਼ੀਨ’ ਵਿਚ ਪ੍ਰਕਾਸ਼ਿਤ ਇਕ ਅਧਿਐਨ ਰਿਪੋਰਟ ਵਿਚ ਇਹ ਦਾਅਵਾ ਕੀਤਾ ਹੈ। ਰਿਪੋਰਟ ਵਿਚ ਖੋਜਕਾਰਾਂ ਨੇ ਕਿਹਾ ਕਿ ਕੋਵਿਡ-19 ਕਾਰਨ ਬਣਨ ਵਾਲਾ ਵਾਇਰਸ ਐੱਸ-ਸੀ. ਓ. ਵੀ.-2 ਕੋਸ਼ਿਕਾਵਾਂ ਵਿਚ ਇਕ ਅਜਿਹੇ ਮਾਰਗ ਨੂੰ ਸਰਗਰਮ ਕਰਦਾ ਹੈ, ਜੋ ਪੈਰੋਕਸੀਸੋਮਜ਼ ਅਤੇ ਇੰਟਰਫੇਰੋਨ ਦੇ ਉਤਪਾਦਨ ਨੂੰ ਰੋਕ ਦਿੰਦਾ ਹੈ ਅਤੇ ਇਹ ਦੋਵੇਂ ਹੀ ਤੱਤ ਆਮ ਇਮਿਊਨ ਪ੍ਰਤੀਕਿਰਿਆ ਦੇ 2 ਮਹੱਤਵਪੂਰਨ ਤੱਤ ਹਨ।
ਕੈਨੇਡਾ ਦੀ ਯੂਨੀਵਰਸਿਟੀ ਆਫ ਅਲਬਰਟਾ ਦੇ ਖੋਜਕਾਰਾਂ ਦੀ ਟੀਮ ਨੇ ਇਸ ਨਵੀਂ ਐਂਟੀਵਾਇਰਲ ਦਵਾਈ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ ਹੈ, ਜੋ ਇੰਟਰਫੇਰੋਨ ਦੇ ਉਤਪਾਦਨ ਨੂੰ ਵਧਾ ਕੇ ਕੋਵਿਡ-19 ਦੇ ਪ੍ਰਭਾਵਾਂ ਨੂੰ ਘਟਾਉਣ ਦਾ ਕੰਮ ਕਰਦਾ ਹੈ। ਖੋਜਕਾਰਾਂ ਨੇ ਕਿਹਾ ਕਿ ਇੰਟਰਫੇਰੋਨ ਇਨਫੈਕਟਿਡ ਸੈੱਲਾਂ ਨੂੰ ਵਧੇਰੇ ਵਾਇਰਸ ਪੈਦਾ ਕਰਨ ਤੋਂ ਰੋਕਣ ਅਤੇ ਇਨ੍ਹਾਂ ਇਨਫੈਕਟਿਡ ਸੈੱਲਾਂ ਨੂੰ ਮਾਰਨ ਲਈ ਕੰਮ ਕਰਦਾ ਹੈ। ਇਸ ਤੋਂ ਬਾਅਦ ਇਹ ਤੱਤ ਇਨਫੈਕਟਿਡ ਸੈੱਲਾਂ ਦੇ ਆਲੇ-ਦੁਆਲੇ ਮੌਜੂਦ ਸੈੱਲਾਂ ਨੂੰ ਇਨਫੈਕਟਿਡ ਹੋਣ ਤੋਂ ਰੋਕਦਾ ਹੈ।


Aarti dhillon

Content Editor

Related News