ਦਿੱਲੀ ਏਮਜ਼ ਦੇ ਨਿਰਦੇਸ਼ਕ ਨੇ ਕਿਹਾ- ਪਲਾਜ਼ਮਾ ਥੈਰੇਪੀ ਕੋਈ ਜਾਦੂ ਦੀ ਗੋਲੀ ਨਹੀਂ

Thursday, Oct 22, 2020 - 09:29 PM (IST)

ਨਵੀਂ ਦਿੱਲੀ - ਦਿੱਲੀ ਸਥਿਤ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਦੇ ਨਿਰਦੇਸ਼ਕ ਡਾ. ਰਣਦੀਪ ਗੁਲੇਰੀਆ ਨੇ ਕੋਵਿਡ-19 ਮੌਤ ਦਰ ਨੂੰ ਘੱਟ ਕਰਨ 'ਚ ਪਲਾਜ਼ਮਾ ਥੈਰੇਪੀ ਦੇ ਜਾਂਚ-ਪੜਤਾਲ ਨੂੰ ਲੈ ਕੇ ਕਿਹਾ ਹੈ ਕਿ ਫਿਲਹਾਲ ਇਸ ਬਾਰੇ ਕੁੱਝ ਵੀ ਕਹਿਣਾ ਜ਼ਲਦਬਾਜੀ ਹੋਵੇਗੀ। ਗੁਲੇਰੀਆ ਨੇ ਕਿਹਾ ਕਿ ਇਹ ਕਹਿਣਾ ਫਿਲਹਾਲ ਬਹੁਤ ਜ਼ਲਦਬਾਜੀ ਹੋਵੇਗੀ, ਇਸ ਦੇ ਲਈ ਹੋਰ ਜ਼ਿਆਦਾ ਡਾਟਾ ਨੂੰ ਦੇਖਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਆਈ.ਸੀ.ਐੱਮ.ਆਰ. ਦੀ ਸਟੱਡੀ 'ਚ ਉਨ੍ਹਾਂ ਰੋਗੀਆਂ ਦੀ ਵੱਡੀ ਗਿਣਤੀ ਸੀ ਜਿਨ੍ਹਾਂ ਨੂੰ ਪਹਿਲਾਂ ਤੋਂ ਹੀ ਐਂਟੀਬਾਡੀ ਵਾਲਾ ਪਲਾਜ਼ਮਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜੇਕਰ ਤੁਹਾਡੇ ਕੋਲ ਪਹਿਲਾਂ ਤੋਂ ਹੀ ਐਂਟੀਬਾਡੀ ਹੈ, ਤਾਂ ਇਸ ਨੂੰ ਬਾਹਰੋਂ ਦੇਣ ਨਾਲ ਬਹੁਤ ਫਾਇਦਾ ਨਹੀਂ ਹੋ ਸਕਦਾ ਹੈ।

ਦੱਸ ਦਈਏ ਕਿ ICMR ਨੇ ਆਪਣੇ ਇੱਕ ਜਾਂਚ-ਪੜਤਾਲ 'ਚ ਕਿਹਾ ਸੀ ਕਿ ਪਲਾਜ਼ਮਾ ਥੈਰੇਪੀ ਨੇ ਕੋਵਿਡ ਮੌਤ ਦਰ ਨੂੰ ਘੱਟ ਨਹੀਂ ਕੀਤਾ ਹੈ। ਗੁਲੇਰੀਆ ਨੇ ਕਿਹਾ ਕਿ ਪਲਾਜ਼ਮਾ ਥੈਰੇਪੀ ਕੋਈ ਜਾਦੂ ਦੀ ਗੋਲੀ ਨਹੀਂ ਹੈ। ਜਿੱਥੇ ਇਸ ਦੀ ਜ਼ਰੂਰਤ ਹੋਵੇ ਅਤੇ ਇਹ ਲਾਭਦਾਇਕ ਸਾਬਤ ਹੋਵੇ ਸਾਨੂੰ ਇਸ ਨੂੰ ਉਥੇ ਹੀ ਇਸਤੇਮਾਲ 'ਚ ਲਿਆਉਣਾ ਚਾਹੀਦਾ ਹੈ ਬਜਾਏ ਇਸ ਦੇ ਕਿ ਹਰ ਕਿਸੇ ਨੂੰ ਇਸ ਤੋਂ ਲਾਭ ਮਿਲੇ। ਗੁਲੇਰੀਆ ਨੇ ਕਿਹਾ ਕਿ ਕੋਵਿਡ ਨਾਲ ਅਸੀਂ ਜੋ ਸਿੱਖ ਰਹੇ ਹਾਂ, ਉਹ ਇਹ ਹੈ ਕਿ ਜੇਕਰ ਠੀਕ ਸਮੇਂ 'ਤੇ ਇਲਾਜ ਕੀਤਾ ਜਾਵੇ ਤਾਂ ਉਹ ਲਾਭਦਾਇਕ ਹੋ ਸਕਦਾ ਹੈ। 

ਦਰਅਸਲ, ਸਤੰਬਰ ਮਹੀਨੇ 'ਚ ਆਈ.ਸੀ.ਐੱਮ.ਆਰ. ਵੱਲੋਂ ਪਲਾਜ਼ਮਾ ਥੈਰੇਪੀ 'ਤੇ ਕੀਤੇ ਗਏ ਟ੍ਰਾਇਲ ਦੇ ਨਤੀਜੇ ਸਾਹਮਣੇ ਆਏ ਸਨ, ਜਿਸ 'ਚ ਕਿਹਾ ਗਿਆ ਕਿ ਪਲਾਜ਼ਮਾ ਥੈਰੇਪੀ ਨਾ ਤਾਂ ਕੋਰੋਨਾ ਮਰੀਜ਼ਾਂ ਦੀ ਮੌਤ ਰੋਕਣ 'ਚ ਕਾਮਯਾਬ ਹੋ ਪਾ ਰਹੀ ਹੈ ਅਤੇ ਨਹੀਂ ਹੀ ਹਾਲਾਤ ਵਿਗੜਨ ਦੀ ਰਫ਼ਤਾਰ 'ਤੇ ਬ੍ਰੇਕ ਲਗਾ ਪਾ ਰਹੀ ਹੈ। ਇਸ ਤੋਂ ਬਾਅਦ ਤੋਂ ਹੀ ਦੇਸ਼ 'ਚ ਪਲਾਜ਼ਮਾ ਥੈਰੇਪੀ ਦੇ ਭਵਿੱਖ ਨੂੰ ਲੈ ਕੇ ਅਟਕਲਾਂ ਲੱਗ ਰਹੀ ਹਨ।


Inder Prajapati

Content Editor

Related News