ਨੋਟਬੰਦੀ ਕਾਰਨ ਮਸ਼ਹੂਰ ਹੋਏ ਇਹ ਡਿਜੀਟਲ ਪੇਮੈਂਟ Apps

11/08/2019 3:38:41 PM

ਗੈਜੇਟ ਡੈਸਕ– 8 ਨਵੰਬਰ 2016 ਦੀ ਉਹ ਰਾਤ ਤਾਂ ਤੁਹਾਨੂੰ ਯਾਦ ਹੀ ਹੋਵੇਗੀ ਜਿਸ ਨੇ ਕਈਆਂ ਦੀ ਰਾਤਾਂ ਦੀ ਨੀਂਦ ਉਡਾ ਦਿੱਤੀ ਸੀ। ਜੀ, ਹਾਂ ਅਸੀਂ ਉਸੇ ਨੋਟਬੰਦੀ ਦੀ ਗੱਲ ਕਰ ਰਹੇ ਹਾਂ ਜਿਸ ਬਾਰੇ ਸੁਣ ਕੇ ਕਿਸੇ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਜਿਨ੍ਹਾਂ ਲੋਕਾਂ ਕੋਲ 500 ਅਤੇ 1,000 ਰੁਪਏ ਦੇ ਨੋਟ ਹਨ ਉਹ ਹੁਣ ਬੇਕਾਰ ਹੋ ਚੁੱਕੇ ਹਨ। 8 ਨਵੰਬਰ 2016 ਨੂੰ ਸ਼ਾਮ ਦੇ 8 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੋਟਬੰਦੀ ਦਾ ਐਲਾਨ ਕੀਤਾ ਅਤੇ 500 ਤੇ 1,000 ਰੁਪਏ ਦੇ ਨੋਟ ਬੰਦ ਕਰ ਦਿੱਤੇ ਗਏ। ਇਸ ਤੋਂ ਬਾਅਦ 2,000 ਰੁਪਏ ਦੇ ਨੋਟ ਬਾਜ਼ਾਰ ’ਚ ਆਏ ਜਿਸ ਨੂੰ ਲੈ ਕੇ ਅਫਵਾਹ ਵੀ ਉੱਡੀ ਕਿ ਉਸ ਵਿਚ ਚਿੱਪ ਲੱਗੀ ਹੈ। ਇਸ ਨੋਟਬੰਦੀ ਨੇ ਭਾਰਤ ’ਚ ਡਿਜੀਟਲ ਪੇਮੈਂਟ ਨੂੰ ਨਵਾਂ ਜਮਨ ਦਿੱਤਾ। ਉਂਝ ਤਾਂ ਭਾਰਤ ’ਚ ਪੇਟੀਐੱਮ ਅਤੇ ਫ੍ਰੀਚਾਰਜ ਵਰਗੇ ਡਿਜੀਟਲ ਵਾਲੇਟ ਪਹਿਲਾਂ ਤੋਂ ਹੀ ਚੱਲ ਰਹੇ ਸਨ ਪਰ ਨੋਟਬੰਦੀ ਤੋਂ ਬਾਅਦ ਇਨ੍ਹਾਂ ਦਾ ਇਸਤੇਮਾਲ ਏ.ਟੀ.ਐੱਮ. ਦੀ ਤਰ੍ਹਾਂ ਹੋਇਆ। ਹਰ ਦੁਕਾਨ ਅਤੇ ਚਾਹ ਦੇ ਠੇਲੇ ’ਤੇ ਪੀਟੀਐੱਮ ਦੇ ਬੋਰਡ ਲੱਗ ਗਏ। ਹਾਲਾਂਕਿ, ਅਸਲੀ ਕ੍ਰਾਂਤੀ ਯੂਨੀਫਾਈਡ ਪੇਮੈਂਟ ਇੰਟਰਫੇਸ (UPI) ਦੇ ਨਾਲ ਭੀਮ ਐਪ ਦੇ ਆਉਣ ਤੋਂ ਬਾਅਦ ਹੋਈ। ਲੋਕਾਂ ਨੂੰ ਭੀਮ ਐਮ ਦੇ ਨਾਲ ਕੈਸ਼ਬੈਕ ਵਰਗੇ ਕਈ ਤਰ੍ਹਾਂ ਦੇ ਆਫਰਜ਼ ਦਿੱਤੇ ਗਏ। ਯੂ.ਪੀ.ਆਈ. ਆਧਾਰਿਤ ਭੀਮ ਐਪ ਨੂੰ ਦਸੰਬਰ 2016 ’ਚ ਲਾਂਚ ਕੀਤਾ ਗਿਆ ਸੀ। ਤਾਂ ਆਓ ਨੋਟਬੰਦੀ ਦੀ ਤੀਜੀ ਵਰ੍ਹੇਗੰਢ ’ਤੇ ਜਾਣਦੇ ਹਾਂ ਉਨ੍ਹਾਂ ਐਪਸ ਬਾਰੇ ਜਿਨ੍ਹਾਂ ਨੂੰ ਨੋਟਬੰਦੀ ਨੇ ਸਟਾਰ ਬਣਾ ਦਿੱਤਾ...

PunjabKesari

ਨੋਟਬੰਦੀ ਨੇ Paytm ਨੂੰ ਬਾਦਸ਼ਾਹ ਬਣਾ ਦਿੱਤਾ
ਨੋਟਬੰਦੀ ਦੀ ਗੱਲ ਹੋਵੇ ਤੇ ਪੇਟੀਐੱਮ ਦੀ ਚਰਚਾ ਨਾ ਹੋਵੇ, ਇਹ ਤਾਂ ਵੱਡੀ ਬੇਈਮਾਨੀ ਹੋਵੇਗੀ। ਨੋਟਬੰਦੀ ਦਾ ਜੇਕਰ ਸਭ ਤੋਂ ਜ਼ਿਆਦਾ ਫਾਇਦਾ ਕਿਸੇ ਡਿਜੀਟਲ ਵਾਲੇਟ/ਪੇਮੈਂਟ ਐਪ ਨੂੰ ਹੋਇਆ ਹੈ ਤਾਂ ਉਹ ਪੇਟੀਐੱਮ ਹੀ ਹੈ। ਨੋਟਬੰਦੀ ਤੋਂ ਬਾਅਦ ਪੇਟੀਐੱਮ ਨੂੰ ਲੋਕਾਂ ਨੇ ਹੱਥੋਂ-ਹੱਥੀ ਲਿਆ। ਪੇਟੀਐੱਮ ਰਾਹੀਂ ਧੜਾਧੜ ਪੇਮੈਂਟ ਹੋਣ ਲੱਗੀ, ਹਾਲਾਂਕਿ ਤੁਹਾਨੂੰ ਦੱਸ ਦੇਈਏ ਕਿ ਪੇਟੀਐੱਮ 2010 ’ਚ ਲਾਂਚ ਹੋਇਆ ਸੀ ਪਰ ਉਸ ਨੂੰ ਅਸਲੀ ਪਛਾਣ ਨੋਟਬੰਦੀ ਕਾਰਨ ਮਿਲੀ। ਪੇਟੀਐੱਮ ਨੇ ਆਪਣੇ ਗਾਹਕਾਂ ਨੂੰ ਕਈ ਤਰ੍ਹਾਂ ਦੇ ਕੈਸ਼ਬੈਕ ਆਫਰ ਦਿੱਤੇ ਜਿਸ ਦਾ ਲੋਕਾਂ ਨੂੰ ਫਾਇਦਾ ਵੀ ਮਿਲਿਆ। ਪੇਟੀਐੱਮ ਪਹਿਲਾਂ ਸਿਰਫ ਇਕ ਡਿਜੀਟਲ ਵਾਲੇਟ ਸੀ ਪਰ ਬਾਅਦ ’ਚ ਇਸ ਨੂੰ ਵੀ ਯੂ.ਪੀ.ਆਈ. ਦਾ ਸਪੋਰਟ ਮਿਲਿਆ ਅਤੇ ਲੋਕ ਪੇਟੀਐੱਮ ਰਾਹੀਂ ਸਿੱਧਾ ਆਪਣੇ ਬੈਂਕ ਅਕਾਊਂਟ ਤੋਂ ਪੇਮੈਂਟ ਅਤੇ ਪੈਸੇ ਟ੍ਰਾਂਸਫਰ ਕਰਨ ਲੱਗੇ। ਗੂਗਲ ਪਲੇਅ-ਸਟੋਰ ਤੋਂ ਪੇਟੀਐੱਮ ਨੂੰ ਹੁਣ ਤਕ 10 ਕਰੋੜ ਤੋਂ ਵੀ ਜ਼ਿਆਦਾ ਲੋਕਾਂ ਨੇ ਡਾਊਨਲੋਡ ਕੀਤਾ ਹੈ। ਦੱਸ ਦੇਈਏ ਕਿ ਪੇਟੀਐੱਮ ਇਕ ਭਾਰਤੀ ਕੰਪਨੀ ਹੈ ਅਤੇ ਇਸ ਦੇ ਫਾਊਂਡਰ ਵਿਜੇ ਸ਼ੇਖਰ ਹਨ। 

PunjabKesari

freecharge
ਪੇਟੀਐੱਮ ਨੂੰ ਟੱਕਰ ਦੇਣ ਵਾਲਾ ਫ੍ਰੀਚਾਰਜ ਵੀ 2010 ’ਚ ਹੀ ਲਾਂਚ ਹੋਇਆ ਸੀ ਪਰ ਇਸ ਐਪ ਨੂੰ ਨੋਟਬੰਦੀ ਦਾ ਕੁਝ ਖਾਸ ਫਾਇਦਾ ਨਹੀਂ ਮਿਲਿਆ। ਫ੍ਰੀਚਾਰਜ ਨੇ ਆਪਣੇ ਡਾਊਨਲੋਡਿੰਗ ਲਈ ਕਈ ਤਰ੍ਹਾਂ ਦੇ ਆਫਰ ਪੇਸ਼ ਕੀਤੇ ਜਿਸ ਵਿਚ ਕੈਸ਼ਬੈਕ ਆਫਰ ਵੀ ਸ਼ਾਮਲ ਸੀ। ਹਾਲਾਂਕਿ, ਫ੍ਰੀਚਾਰਜ ਦੀ ਹਾਲਤ ਕੁਝ ਖਾਸ ਨਹੀਂ ਹੈ। ਫ੍ਰੀਚਾਰਜ ਵੀ ਪੇਟੀਐੱਮ ਦੀ ਤਰ੍ਹਾਂ ਇਕ ਭਾਰਤੀ ਕੰਪਨੀ ਹੈ। 

PunjabKesari

mobikwik
ਮੋਬਿਕਵਿਕ, ਪੇਟੀਐਅਮ ਤੋਂ ਵੀ ਪੁਰਾਣਾ ਐਪ ਹੈ। ਸ਼ੁਰੂਆਤ ’ਚ ਮੋਬਿਕਵਿਕ ਤਾਂ ਸਿਰਫ ਡਿਜੀਟਲ ਵਾਲੇਟ ਤਕ ਦੀ ਸੀਮਿਤ ਸੀ ਪਰ ਬਾਅਦ ’ਚ ਇਸ ਐਪ ਰਾਹੀਂ ਲੋਕਾਂ ਨੂੰ ਇੰਸਟੈਂਟ ਲੋਨ ਦਿੱਤੇ ਗਏ। ਨੋਟਬੰਦੀ ਦੌਰਾਨ ਮੋਬਿਕਵਿਕ ਤੋਂ ਵੀ ਲੋਕਾਂ ਨੇ ਪੇਮੈਂਟ ਕੀਤੀ। ਮੋਬਿਕਵਿਕ ਨੂੰ ਸਾਲ 2009 ’ਚ ਲਾਂਚ ਕੀਤਾ ਗਿਆਸੀ ਅਤੇ ਇਸ ਦੇ ਫਾਊਂਡਰ ਬਿਪਿਨ ਪ੍ਰੀਤ ਸਿੰਘ ਹਨ। 

PunjabKesari

PhonePe
ਨੋਟਬੰਦੀ ਤੋਂ ਠੀਕ ਇਕ ਸਾਲ ਪਹਿਲਾਂ ਫੋਨ ਪੇਅ ਨੂੰ ਲਾਂਚ ਕੀਤਾ ਗਿਆ ਸੀ। ਫੋਨ ਪੇਅ ਫਲਿਪਕਾਰਟ ਦੀ ਮਲਕੀਅਤ ਵਾਲੀ ਕੰਪਨੀ ਹੈ। ਇਸ ਦੇ ਫਾਊਂਡਰ ਸਮੀਰ ਨਿਗਮ ਅਤੇ ਰਾਹੁਲ ਚਾਰੀ ਹਨ। ਪੇਟੀਐੱਮ, ਫ੍ਰੀਚਾਰਜ ਅਤੇ ਮੋਬਿਕਵਿਕ ਤੋਂਬਾਅਦ ਬਾਜ਼ਾਰ ’ਚ ਆਉਣ ਦੇ ਬਾਵਜੂਦ ਫੋਨ ਪੇਅ ਨੇ ਆਪਣੀ ਚੰਗੀ ਪਕੜ ਬਣਾ ਲਈ ਹੈ। ਫੋਨ ਪੇਅ ਅੱਜ ਤੁਹਾਨੂੰ ਹਰ ਦੁਕਾਨ ਅਤੇ ਰੈਸਤਰਾਂ ’ਤੇ ਦੇਖਣ ਨੂੰ ਮਿਲ ਜਾਵੇਗਾ। ਫੋਨ ਪੇਅ ਨੂੰ ਵੀ ਯੂ.ਪੀ.ਆਈ. ਦੀ ਸਪੋਰਟ ਮਿਲੀ ਹੈ।

PunjabKesari

Bhim App
ਭੀਮ ਐਪ ਨੂੰ ਨੋਟਬੰਦੀ ਦੇ ਇਕ ਮਹੀਨੇ ਬਾਅਦ ਯਾਨੀ 30 ਦਸੰਬਰ 2016 ਨੂੰ ਪੇਸ਼ ਕੀਤਾ ਗਿਆ। ਭੀਮ ਐਪ ਨੂੰ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਨੇ ਤਿਆਰ ਕੀਤਾ ਹੈ। ਇਹ 13 ਭਾਸ਼ਾਵਾਂ ’ਚ ਉਪਲੱਬਧ ਹੈ ਅਤੇ ਇਸ ਨੂੰ ਯੂ.ਪੀ.ਆਈ. ਦੀ ਸਪੋਰਟ ਮਿਲੀ ਹੈ। ਭੀਮ ਐਪ ਗੂਗਲ ਪਲੇਅ ਸਟੋਰ ਅਤੇ ਐਪਲ ਦੇ ਐਪ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। 

PunjabKesari

Google Pay (Tez)
ਗੂਗਲ ਪੇਅ ਨੂੰ ਭਾਰਤ ’ਚ 2017 ’ਚ ਤੇਜ਼ ਨਾਂ ਨਾਲ ਲਾਂਚ ਕੀਤਾ ਗਿਆਸੀ ਪਰ ਹੁਣ ਇਸ ਨੂੰ ਗੂਗਲ ਪੇਅ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਗੂਗਲ ਪੇਅ ਨੇ ਬਹੁਤ ਹੀ ਘੱਟ ਸਮੇਂ ’ਚ ਭਾਰਤੀ ਬਾਜ਼ਾਰ ’ਚ ਆਪਣੀ ਮਜਬੂਤ ਪਕੜ ਬਣਾ ਲਈ। ਲੋਕਾਂ ਨੂੰ ਆਕਰਸ਼ਿਤ ਕਰਨ ਲਈ ਗੂਗਲ ਪੇਅ ਨੇ ਇਨਵਾਈਟ ’ਤੇ ਇਨਾਮ ਅਤੇ ਪੇਮੈਂਟ ’ਤੇ ਕੂਪਨ ਵਰਗੇ ਆਫਰਜ਼ ਦਾ ਇਸਤੇਮਾਲ ਕੀਤਾ। ਗੂਗਲ ਪੇਅ ਨੂੰ ਹੁਣ ਤਕ ਪਲੇਅ ਸਟੋਰ ਤੋਂ 10 ਕਰੋੜ ਤੋਂ ਵੀ ਜ਼ਿਆਦਾ ਲੋਕਾਂ ਨੇ ਡਾਊਨਲੋਡ ਕੀਤਾ ਹੈ। 
 


Related News