ਸ਼ੂਗਰ ਦੇ ਜ਼ਖ਼ਮ ਹੁਣ ਤੇਜ਼ੀ ਨਾਲ ਹੋਣਗੇ ਠੀਕ, ਵਿਗਿਆਨੀਆਂ ਨੇ ਕੀਤੀ ਨਵੀਂ ਖੋਜ

Wednesday, Oct 22, 2025 - 11:18 AM (IST)

ਸ਼ੂਗਰ ਦੇ ਜ਼ਖ਼ਮ ਹੁਣ ਤੇਜ਼ੀ ਨਾਲ ਹੋਣਗੇ ਠੀਕ, ਵਿਗਿਆਨੀਆਂ ਨੇ ਕੀਤੀ ਨਵੀਂ ਖੋਜ

ਨਵੀਂ ਦਿੱਲੀ- ਨਾਗਾਲੈਂਡ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਇਕ ਅਹਿਮ ਖੋਜ ਕੀਤੀ ਹੈ, ਜਿਸ ਨਾਲ ਸ਼ੂਗਰ ਕਾਰਨ ਹੋਣ  ਬੂਟਿਆਂ ’ਚ ਕੁਦਰਤੀ ਤੌਰ ’ਤੇ ਪਾਏ ਜਾਣ ਵਾਲੇ ‘ਸਿਨਾਪਿਕ ਐਸਿਡ’ ਨਾਂ ਦੇ ਇਕ ਯੌਗਿਕ ਦੀ ਪਛਾਣ ਕੀਤੀ ਹੈ, ਜੋ ਸ਼ੂਗਰ ਕਾਰਨ ਹੋਣ ਵਾਲੇ ਜ਼ਖ਼ਮਾਂ ਨੂੰ ਤੇਜ਼ੀ ਨਾਲ ਠੀਕ ਕਰ ਸਕਦਾ ਹੈ। ਨਾਗਾਲੈਂਡ ਯੂਨੀਵਰਸਿਟੀ ਦੇ ਬਾਇਓਟੈਕਨਾਲੋਜੀ ਵਿਭਾਗ ਦੇ ਮੁਖੀ ਪਨਵ ਕੁਮਾਰ ਪ੍ਰਭਾਕਰ ਦੇ ਅਨੁਸਾਰ ਇਹ ਵਿਸ਼ਵ ਪੱਧਰ ’ਤੇ ਪਹਿਲਾ ਅਧਿਐਨ ਹੈ, ਜੋ ਦਰਸਾਉਂਦਾ ਹੈ ਕਿ ਸਿਨਾਪਿਕ ਐਸਿਡ ਮੂੰਹ ਰਾਹੀਂ ਦੇਣ ਨਾਲ ਪ੍ਰੀ-ਕਲੀਨਿਕਲ ਮਾਡਲਾਂ ਵਿਚ ਸ਼ੂਗਰ ਦੇ ਜ਼ਖ਼ਮਾਂ ਨੂੰ ਤੇਜ਼ੀ ਨਾਲ ਠੀਕ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਹੋ ਗਿਆ ਵੱਡਾ ਧਮਾਕਾ ! ਲੱਗੇ ਲਾਸ਼ਾਂ ਦੇ ਢੇਰ, 31 ਲੋਕਾਂ ਦੀ ਗਈ ਜਾਨ

ਉਨ੍ਹਾਂ ਨੇ ਸਮਝਾਇਆ ਕਿ ਇਹ ਯੋਗਿਕ SIRT1 (ਇਕ ਤਰ੍ਹਾਂ ਦਾ ਐਂਜ਼ਾਈਮ) ਮਾਰਗ ਨੂੰ ਐਕਟੀਵੇਟ ਕਰਕੇ ਕੰਮ ਕਰਦਾ ਹੈ, ਜੋ ਟਿਸ਼ੂ ਮੁਰੰਮਤ, ਨਵੀਂ ਖੂਨ ਦੀਆਂ ਨਾੜੀਆਂ ਬਣਾਉਣ (ਐਂਜਿਓਜੈਨੇਸਿਸ) ਅਤੇ ਸੋਜ ਘਟਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਹ ਖੋਜ ਪ੍ਰਸਿੱਧ ਵਿਗਿਆਨਕ ਜਰਨਲ ‘Nature Scientific Reports’ 'ਚ ਪ੍ਰਕਾਸ਼ਿਤ ਕੀਤੀ ਗਈ ਹੈ। ਨਗਾਲੈਂਡ ਯੂਨੀਵਰਸਿਟੀ ਦੇ ਕੁਲਪਤੀ ਜਗਦੀਸ਼ ਕੇ. ਪਟਨਾਇਕ ਨੇ ਕਿਹਾ ਕਿ ਇਹ ਖੋਜ ਸਾਡੇ ਵਿਗਿਆਨਕ ਸਮਾਜ ਦੀ ਸਮਰੱਥਾ ਨੂੰ ਦਰਸਾਉਂਦੀ ਹੈ ਅਤੇ ਇਹ ਵੀ ਸਾਬਤ ਕਰਦੀ ਹੈ ਕਿ ਕੁਦਰਤ 'ਚ ਮੌਜੂਦ ਸਰੋਤਾਂ ਰਾਹੀਂ ਸਿਹਤ ਸੰਬੰਧੀ ਚੁਣੌਤੀਆਂ ਦਾ ਹੱਲ ਕਿਵੇਂ ਲੱਭਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : 2 ਟਰੇਨਾਂ ਵਿਚਾਲੇ ਹੋਈ ਭਿਆਨਕ ਟੱਕਰ, 14 ਲੋਕਾਂ ਦੀ ਗਈ ਜਾਨ

ਡਾ. ਪ੍ਰਭਾਕਰ ਨੇ ਦੱਸਿਆ ਕਿ ਦੁਨੀਆ ਭਰ 'ਚ ਕਰੋੜਾਂ ਲੋਕ ਸ਼ੂਗਰ ਨਾਲ ਪੀੜਤ ਹਨ ਅਤੇ ਇਸ ਦੀਆਂ ਸਭ ਤੋਂ ਗੰਭੀਰ ਜਟਿਲਤਾਵਾਂ 'ਚੋਂ ਇਕ ਹੈ ਜ਼ਖ਼ਮ ਭਰਨ 'ਚ ਦੇਰੀ, ਜਿਸ ਕਰਕੇ ਕਈ ਵਾਰ ਪੈਰਾਂ 'ਚ ਸੰਕਰਮਣ ਜਾਂ ਅੰਗ ਕੱਟਣ ਤੱਕ ਦੀ ਨੌਬਤ ਆ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਿੰਥੇਟਿਕ ਦਵਾਈਆਂ ਦੀ ਪ੍ਰਭਾਵਸ਼ੀਲਤਾ ਸੀਮਿਤ ਹੈ ਅਤੇ ਉਨ੍ਹਾਂ ਦੇ ਕਈ ਸਾਈਡ ਇਫੈਕਟ ਵੀ ਹੁੰਦੇ ਹਨ। ਇਸ ਲਈ ਖੋਜਕਰਤਿਆਂ ਨੇ ਇਕ ਸੁਰੱਖਿਅਤ, ਪੌਦੇ-ਆਧਾਰਿਤ ਵਿਕਲਪ ਦੀ ਭਾਲ ਸ਼ੁਰੂ ਕੀਤੀ ਅਤੇ ਪਤਾ ਲਗਾਇਆ ਕਿ ਸਿਨਾਪਿਕ ਐਸਿਡ, ਜੋ ਕਈ ਖਾਦ ਪੌਦਿਆਂ 'ਚ ਕੁਦਰਤੀ ਤੌਰ ‘ਤੇ ਮਿਲਦਾ ਹੈ, ਟਿਸ਼ੂ ਮੁਰੰਮਤ ਤੇਜ਼ ਕਰਦਾ ਹੈ, ਸੋਜ ਘਟਾਉਂਦਾ ਹੈ ਅਤੇ ਨਵੀਆਂ ਖੂਨ ਦੀਆਂ ਨਾੜੀਆਂ ਦੇ ਬਣਨ ਨੂੰ ਉਤਸ਼ਾਹਿਤ ਕਰਦਾ ਹੈ।

ਅਧਿਐਨ ਦੌਰਾਨ ਇਹ ਵੀ ਪਤਾ ਲੱਗਾ ਕਿ ਘੱਟ ਖੁਰਾਕ (20 ਮਿ.ਗ੍ਰਾ./ਕਿਲੋਗ੍ਰਾਮ) ਉੱਚ ਖੁਰਾਕ (40 ਮਿ.ਗ੍ਰਾ./ਕਿਲੋਗ੍ਰਾਮ) ਨਾਲੋਂ ਜ਼ਿਆਦਾ ਪ੍ਰਭਾਵਸ਼ਾਲੀ ਰਹੀ — ਜਿਸ ਨੂੰ ਵਿਗਿਆਨਕ ਤੌਰ ‘ਤੇ ਉਲਟ ਖੁਰਾਕ-ਪ੍ਰਤੀਕਿਰਿਆ (Inverse Dose-Response) ਕਿਹਾ ਜਾਂਦਾ ਹੈ। ਇਹ ਖੋਜ ਨਾ ਸਿਰਫ਼ ਸ਼ੂਗਰ ਨਾਲ ਸੰਬੰਧਿਤ ਪੈਰਾਂ ਦੇ ਜ਼ਖ਼ਮਾਂ ਤੋਂ ਅੰਗ ਕੱਟਣ ਦੇ ਖਤਰੇ ਨੂੰ ਘਟਾਉਣ 'ਚ ਮਦਦ ਕਰੇਗੀ, ਸਗੋਂ ਇਕ ਕਿਫਾਇਤੀ ਅਤੇ ਕੁਦਰਤੀ ਇਲਾਜ ਵਿਕਲਪ ਮੁਹੱਈਆ ਕਰਵਾ ਕੇ ਪਿੰਡਾਂ ਅਤੇ ਘੱਟ ਸਰੋਤ ਵਾਲੇ ਇਲਾਕਿਆਂ 'ਚ ਮਰੀਜ਼ਾਂ ਲਈ ਸਿਹਤ ਸੇਵਾਵਾਂ ਦੀ ਪਹੁੰਚ ਵੀ ਵਧਾਏਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News