ਮਾਤਾ ਚਿੰਤਪੂਰਨੀ ਦੇ ਦਰਬਾਰ ਪੰਜਾਬ ਤੋਂ ਆਏ ਸ਼ਰਧਾਲੂ ਨੇ ਚੜ੍ਹਾਇਆ ਚਾਂਦੀ ਦਾ ਛੱਤਰ
Saturday, Feb 01, 2025 - 01:47 PM (IST)
ਚਿੰਤਪੂਰਨੀ- ਆਸਥਾ ਅਤੇ ਭਗਤੀ ਦਾ ਕੇਂਦਰ ਮਾਤਾ ਚਿੰਤਪੂਰਨੀ ਦਾ ਦਰਬਾਰ ਇਕ ਵਾਰ ਫਿਰ ਇਕ ਸ਼ਾਨਦਾਰ ਭੇਟ ਨਾਲ ਸੁਰਖੀਆਂ 'ਚ ਹੈ। ਹਾਲ ਹੀ 'ਚ ਇਕ ਸ਼ਰਧਾਲੂ ਨੇ ਮਾਂ ਦੇ ਚਰਨਾਂ 'ਚ 1 ਕਿਲੋਗ੍ਰਾਮ ਤੋਂ ਵੱਧ ਵਜ਼ਨ ਵਾਲਾ ਚਾਂਦੀ ਦਾ ਛੱਤਰ ਭੇਟ ਕੀਤਾ ਹੈ। ਇਸ ਚਾਂਦੀ ਦੇ ਛੱਤਰ ਦੀ ਕੀਮਤ 1 ਲੱਖ ਰੁਪਏ ਤੋਂ ਵੱਧ ਹੋਣ ਦਾ ਅਨੁਮਾਨ ਹੈ। ਦਿਲਚਸਪ ਗੱਲ ਇਹ ਹੈ ਕਿ ਇਹ ਭਗਤ ਪਹਿਲਾਂ ਵੀ ਦੇਵੀ ਮਾਂ ਦੇ ਦਰਬਾਰ 'ਚ ਸੋਨੇ ਦਾ ਮੁਕਟ ਚੜ੍ਹਾ ਚੁੱਕਾ ਹੈ।
ਮੰਦਰ ਪ੍ਰਸ਼ਾਸਨ ਮੁਤਾਬਕ ਇਹ ਸ਼ਰਧਾਲੂ ਪੰਜਾਬ ਤੋਂ ਆਇਆ ਪਰ ਉਸ ਨੇ ਆਪਣਾ ਨਾਮ ਜਨਤਕ ਨਹੀਂ ਕੀਤਾ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸ਼ਰਧਾਲੂਆਂ ਨੇ ਦੇਵੀ ਮਾਂ ਦੇ ਦਰਬਾਰ ਵਿਚ ਕੀਮਤੀ ਭੇਟਾਂ ਭੇਟ ਕੀਤੀਆਂ ਹੋਣ। ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਸ਼ਰਧਾਲੂ ਮੰਦਰ ਟਰੱਸਟ ਨੂੰ ਗੱਡੀਆਂ, ਗਹਿਣੇ ਅਤੇ ਨਕਦੀ ਦੇ ਰੂਪ ਵਿਚ ਦਾਨ ਕਰ ਚੁੱਕੇ ਹਨ।
ਦੱਸ ਦੇਈਏ ਕਿ ਚਿੰਤਪੂਰਨੀ ਮੰਦਰ ਉੱਤਰੀ ਭਾਰਤ ਦੇ ਪ੍ਰਮੁੱਖ ਸ਼ਕਤੀਪੀਠਾਂ 'ਚੋਂ ਇਕ ਹੈ, ਜਿੱਥੇ ਹਰ ਸਾਲ ਲੱਖਾਂ ਸ਼ਰਧਾਲੂ ਮਾਤਾ ਦੇ ਦਰਸ਼ਨ ਕਰਨ ਲਈ ਆਉਂਦੇ ਹਨ। ਖਾਸ ਕਰਕੇ ਨਰਾਤਿਆਂ ਅਤੇ ਵਿਸ਼ੇਸ਼ ਤਿਉਹਾਰਾਂ ਦੌਰਾਨ ਇੱਥੇ ਸ਼ਰਧਾਲੂਆਂ ਦੀ ਵੱਡੀ ਭੀੜ ਇਕੱਠੀ ਹੁੰਦੀ ਹੈ। ਮਾਤਾ ਪ੍ਰਤੀ ਅਟੁੱਟ ਆਸਥਾ ਦੇ ਕਾਰਨ ਸ਼ਰਧਾਲੂ ਆਪਣੀ ਸਮਰੱਥਾ ਅਨੁਸਾਰ ਮੰਦਰ ਨੂੰ ਦਾਨ ਕਰਦੇ ਹਨ, ਜਿਸ ਨਾਲ ਮੰਦਰ ਦੀ ਸ਼ਾਨ ਵਧਦੀ ਜਾ ਰਹੀ ਹੈ।