''ਮੈਂ ਦੁਬਾਰਾ ਆਵਾਂਗਾ'', ਡਿਲੀਵਰੀ ਬੁਆਏ ਨੇ ਘਰ 'ਚ ਇਕੱਲੀ ਕੁੜੀ ਦੀ ਇੱਜ਼ਤ ਨੂੰ ਪਾ ਲਿਆ ਹੱਥ, ਜਾਂਦੇ ਸਮੇਂ...
Saturday, Jul 05, 2025 - 11:12 AM (IST)

ਨੈਸ਼ਨਲ ਡੈਸਕ- ਪੁਣੇ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ 22 ਸਾਲਾ ਕੁੜੀ ਨੂੰ ਵਿਅਕਤੀ ਨੇ ਬੈਂਕ ਤੋਂ ਕੋਈ ਡਿਲੀਵਰੀ ਦੇਣ ਦੇ ਬਹਾਨੇ ਘਰ 'ਚ ਵੜ ਕੇ ਹਵਸ ਦਾ ਸ਼ਿਕਾਰ ਬਣਾ ਲਿਆ। ਇਹੀ ਨਹੀਂ, ਇਸ ਮਗਰੋਂ ਉਸ ਨੇ ਜਾਂਦੇ ਸਮੇਂ ਕੁੜੀ ਦੇ ਫ਼ੋਨ 'ਚ ਇਕ ਤਸਵੀਰ ਵੀ ਖਿੱਚੀ ਤੇ ਲਿਖਿਆ ਕਿ ਉਹ ਇਸ ਬਾਰੇ ਕਿਸੇ ਨੂੰ ਕੁਝ ਨਾ ਦੱਸੇ ਤੇ ਇਹ ਵੀ ਲਿਖਿਆ ਕਿ ਉਹ ਦੁਬਾਰਾ ਆਵੇਗਾ।
ਪੀੜਤਾ ਦੀ ਸ਼ਿਕਾਇਤ ਅਨੁਸਾਰ ਇਹ ਘਟਨਾ ਬੀਤੀ ਸ਼ਾਮ ਕਰੀਬ 7.30 ਵਜੇ ਪੁਣੇ ਦੀ ਇਕ ਰਿਹਾਇਸ਼ੀ ਇਮਾਰਤ 'ਚ ਵਾਪਰੀ। ਉਕਤ ਵਿਅਕਤੀ ਇਕ ਕੋਰੀਅਰ ਡਿਲੀਵਰੀ ਬੁਆਏ ਬਣ ਕੇ ਇਕ ਬੈਂਕ ਸਬੰਧਤ ਦਸਤਾਵੇਜ਼ ਦੇਣ ਲਈ ਕੁੜੀ ਦੇ ਘਰ ਆਇਆ। ਉਸ ਨੇ ਕੁੜੀ ਤੋਂ ਇਕ ਪੈੱਨ ਮੰਗਿਆ, ਜਿਸ ਮਗਰੋਂ ਕੁੜੀ ਜਿਵੇਂ ਹੀ ਅੰਦਰੋਂ ਪੈੱਨ ਲੈਣ ਲਈ ਮੁੜੀ ਤਾਂ ਉਕਤ ਨੌਜਵਾਨ ਨੇ ਅੰਦਰ ਵੜ ਕੇ ਦਰਵਾਜ਼ਾ ਬੰਦ ਕਰ ਦਿੱਤਾ ਤੇ ਕੁੜੀ ਨਾਲ ਜਬਰ-ਜਨਾਹ ਕੀਤਾ।
ਇਹ ਵੀ ਪੜ੍ਹੋ- ਭਾਰਤ ਦੇ 'ਦੋਸਤ' ਦਾ ਇਕ ਹੋਰ ਝਟਕਾ ! ਪਾਕਿਸਤਾਨ ਨਾਲ ਕੀਤੀ ਇਹ ਵੱਡੀ ਡੀਲ
ਪੁਲਸ ਨੂੰ ਦਿੱਤੇ ਬਿਆਨ 'ਚ ਪੀੜਤਾ ਨੇ ਦੱਸਿਆ ਕਿ ਉਹ ਆਪਣੇ ਭਰਾ ਨਾਲ ਇਸ ਫਲੈਟ 'ਚ ਰਹਿੰਦੀ ਹੈ। ਬੀਤੇ ਦਿਨ ਉਸ ਦਾ ਭਰਾ ਕਿਤੇ ਗਿਆ ਹੋਇਆ ਸੀ ਤੇ ਉਹ ਇਕੱਲੀ ਸੀ। ਇਸ ਦੌਰਾਨ ਇਸ ਘਟਨਾ ਬਾਰੇ ਉਸ ਨੂੰ ਇਸ ਬਾਰੇ ਕੁਝ ਵੀ ਯਾਦ ਨਹੀਂ ਹੈ ਕਿ ਉਸ ਸਮੇਂ ਕੀ ਹੋਇਆ। ਪੁਲਸ ਨੇ ਸ਼ੱਕ ਜਤਾਇਆ ਕਿ ਹੋ ਸਕਦਾ ਹੈ ਕਿ ਉਕਤ ਵਿਅਕਤੀ ਨੇ ਉਸ ਦੇ ਚਿਹਰੇ 'ਤੇ ਕੋਈ ਸਪਰੇਅ ਕੀਤੀ ਹੋਵੇ, ਜਿਸ ਕਾਰਨ ਉਹ ਬੇਹੋਸ਼ ਹੋ ਗਈ ਤੇ ਉਸ ਨੂੰ ਕੁਝ ਵੀ ਯਾਦ ਨਹੀਂ।
ਜਦੋਂ ਹੋਸ਼ 'ਚ ਆਈ ਤਾਂ ਖ਼ੁਦ ਨੂੰ ਇਸ ਹਾਲ 'ਚ ਦੇਖ ਉਸ ਦੇ ਪੈਰਾਂ ਹੇਠੋਂ ਜ਼ਮੀਨ ਖ਼ਿਸਕ ਗਈ। ਉਸ ਨੇ ਆਪਣੇ ਫ਼ੋਨ 'ਚ ਮੁਲਜ਼ਮ ਦੀ ਸੈਲਫ਼ੀ ਦੇਖੀ ਤੇ ਇਕ ਮੈਸੇਜ ਵੀ ਦੇਖਿਆ ਜਿਸ 'ਚ ਮੁਲਜ਼ਮ ਨੇ ਕੁੜੀ ਨੂੰ ਇਸ ਬਾਰੇ ਕਿਸੇ ਨੂੰ ਕੁਝ ਵੀ ਨਾ ਦੱਸਣ ਦੀ ਧਮਕੀ ਦਿੱਤੀ ਤੇ ਕਿਹਾ ਕਿ ਜੇਕਰ ਉਸ ਨੇ ਕਿਸੇ ਨੂੰ ਕੁਝ ਵੀ ਦੱਸਿਆ ਤਾਂ ਉਹ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦੇਵੇਗਾ। ਉਸ ਨੇ ਇਹ ਵੀ ਲਿਖਿਆ, ''ਮੈਂ ਦੁਬਾਰਾ ਆਵਾਂਗਾ।''
ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ 'ਤੇ ਜਬਰ-ਜਨਾਹ ਵਰਗੀਆਂ ਧਾਰਾਵਾਂ ਲਗਾ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਉਸ ਦੇ ਫ਼ੋਨ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e