ਚੱਲੇ ਓ ਦਿੱਲੀ, ਤਾਂ ਪੜ੍ਹ ਲਓ ਇਹ ਖ਼ਬਰ, ਇਨ੍ਹਾਂ ਵਾਹਨਾਂ ''ਤੇ ਲੱਗੀ ਪਾਬੰਦੀ

Friday, Nov 15, 2024 - 12:39 AM (IST)

ਨਵੀਂ ਦਿੱਲੀ- ਜੇਕਰ ਤੁਸੀਂ ਵੀ ਅੱਜ-ਕੱਲ੍ਹ 'ਚ ਦਿੱਲੀ ਜਾਣ ਬਾਰੇ ਸੋਚ ਰਹੇ ਹੋ ਤਾਂ ਇਕ ਵਾਰ ਇਹ ਖ਼ਬਰ ਜ਼ਰੂਰ ਪੜ੍ਹ ਲਓ। ਦਰਅਸਲ, ਦਿੱਲੀ 'ਚ ਸ਼ੁੱਕਰਵਾਰ ਤੋਂ ਲੋਕਾਂ ਨੂੰ ਆਵਾਜਾਈ 'ਚ ਪਰੇਸ਼ਾਨੀ ਹੋ ਸਕਦੀ ਹੈ ਕਿਉਂਕਿ ਦਿੱਲੀ 'ਚ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਦੀ ਐਂਟਰੀ 'ਤੇ ਬੈਨ ਲਗਾ ਦਿੱਤਾ ਗਿਆ ਹੈ। ਸ਼ੁੱਕਰਵਾਰ ਨੂੰ ਗ੍ਰੈਪ-3 ਦੇ ਨਿਯਮ ਲਾਗੂ ਹੋ ਜਾਣਗੇ। ਅਜਿਹੇ 'ਚ ਕਰੀਬ 5 ਲੱਖ ਵਾਹਨ ਖੜ੍ਹੇ ਹੋ ਜਾਣਗੇ ਕਿਉਂਕਿ ਪ੍ਰਦੂਸ਼ਣ ਫੈਲਾਉਣ ਵਾਲੀਆਂ ਬੱਸਾਂ ਦੀ ਦਿੱਲੀ 'ਚ ਐਂਟਰੀ ਨਹੀਂ ਹੋਵੇਗੀ ਇਸ ਤੋਂ ਇਲਾਵਾ ਬੀ.ਐੱਸ.-3 ਪੈਟਰੋਲ ਅਤੇ ਬੀ.ਐੱਸ.-4 ਡੀਜ਼ਲ ਵਾਲੇ ਚਾਰ ਪਹੀਆ ਵਾਹਨਾਂ 'ਤੇ ਪਾਬੰਦੀ ਲੱਗ ਗਈ ਹੈ। 

ਇਹ ਵੀ ਪੜ੍ਹੋ- 5ਵੀਂ ਜਮਾਤ ਤਕ ਦੇ ਸਕੂਲ ਬੰਦ, ਆਨਲਾਈਨ ਹੋਵੇਗੀ ਪੜ੍ਹਾਈ

ਸਿਰਫ ਇਨ੍ਹਾਂ ਵਾਹਨਾਂ ਨੂੰ ਮਿਲੇਗੀ ਐਂਟਰੀ

ਸੀ.ਐੱਨ.ਜੀ., ਬੀ.ਐੱਸ.-6 ਅਤੇ ਇਲੈਕਟ੍ਰਿਕ ਬੱਸਾਂ ਨੂੰ ਇਸ ਵਿਚ ਛੋਟ ਰਹੇਗੀ। ਇਸ ਤੋਂ ਇਲਾਵਾ, ਇਹ ਆਲ ਇੰਡੀਆ ਟੂਰਿਸਟ ਪਰਮਿਟ ਵਾਲੀਆਂ ਬੱਸਾਂ ਜਾਂ ਟੈਂਪੂ ਯਾਤਰੀਆਂ 'ਤੇ ਲਾਗੂ ਨਹੀਂ ਹੋਵੇਗਾ। 

ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਮਾਲਕਾਂ 'ਤੇ 20 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਗਾਇਆ ਜਾਵੇਗਾ। 

ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ (CAQM) ਨੇ ਇਹ ਫੈਸਲਾ ਦਿੱਲੀ 'ਚ ਵਧਦੇ ਪ੍ਰਦੂਸ਼ਣ ਤੋਂ ਬਾਅਦ ਲਿਆ ਹੈ। ਦੱਸ ਦੇਈਏ ਕਿ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ (AQI) 428 ਹੈ ਜੋ ‘ਗੰਭੀਰ’ ਸ਼੍ਰੇਣੀ ਵਿੱਚ ਆਉਂਦਾ ਹੈ। AQI ਵਿੱਚ ਹੋਰ ਗਿਰਾਵਟ ਦੇ ਮੱਦੇਨਜ਼ਰ, ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ (CAQM) ਨੇ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ (GRAP) ਦੇ ਪੜਾਅ 3 ਨੂੰ ਭਲਕੇ ਯਾਨੀ 15 ਨਵੰਬਰ ਤੋਂ ਲਾਗੂ ਕਰਨ ਦਾ ਫੈਸਲਾ ਕੀਤਾ ਹੈ।

ਇਹ ਵੀ ਪੜ੍ਹੋ- BSNL ਨੇ ਕਰ'ਤਾ ਵੱਡਾ ਧਮਾਕਾ! FREE ਮਿਲੇਗਾ 500+ ਲਾਈਵ ਚੈਨਲ ਤੇ OTT ਦਾ ਮਜ਼ਾ


Rakesh

Content Editor

Related News