ਦਿੱਲੀ ਦੇ ਧੌਲਾ ਕੁਆਂ 'ਚ ਮੁਕਾਬਲਾ, ਪੁਲਸ ਨੇ ISIS ਦਾ ਅੱਤਵਾਦੀ ਕੀਤਾ ਗ੍ਰਿਫ਼ਤਾਰ

Saturday, Aug 22, 2020 - 04:00 PM (IST)

ਦਿੱਲੀ ਦੇ ਧੌਲਾ ਕੁਆਂ 'ਚ ਮੁਕਾਬਲਾ, ਪੁਲਸ ਨੇ ISIS ਦਾ ਅੱਤਵਾਦੀ ਕੀਤਾ ਗ੍ਰਿਫ਼ਤਾਰ

ਨਵੀਂ ਦਿੱਲੀ— ਦਿੱਲੀ ਪੁਲਸ ਨੂੰ ਸ਼ਨੀਵਾਰ ਯਾਨੀ ਕਿ ਅੱਜ ਵੱਡੀ ਸਫ਼ਲਤਾ ਮਿਲੀ, ਜਦੋਂ ਨਵੀਂ ਦਿੱਲੀ ਦੇ ਧੌਲਾ ਕੁਆਂ ਤੋਂ ਉਸ ਨੇ ਅੱਤਵਾਦੀ ਸੰਗਠਨ ਆਈ. ਐੱਸ. ਆਈ. ਐੱਸ. ਦੇ ਇਕ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ। ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ ਮੁਕਾਬਲੇ ਤੋਂ ਬਾਅਦ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ। ਉਸ ਕੋਲੋਂ ਆਈ. ਈ. ਡੀ. ਵੀ ਬਰਾਮਦ ਹੋਈ ਹੈ। 

ਸਪੈਸ਼ਲ ਸੈੱਲ ਦੇ ਡਿਪਟੀ ਕਮਿਸ਼ਨਰ ਪ੍ਰਮੋਦ ਸਿੰਘ ਕੁਸ਼ਵਾਹਾ ਨੇ ਦੱਸਿਆ ਕਿ ਅੱਤਵਾਦੀ ਨੂੰ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ। ਮੁਕਾਬਲਾ ਧੌਲਾ ਕੁਆਂ ਤੋਂ ਕਰੋਲਬਾਗ ਦਰਮਿਆਨ ਰਸਤੇ 'ਚ ਰਿਜ਼ ਰੋਡ 'ਤੇ ਹੋਇਆ। ਉਨ੍ਹਾਂ ਨੇ ਦੱਸਿਆ ਕਿ ਅੱਤਵਾਦੀ ਕੋਲੋਂ ਆਈ. ਈ. ਡੀ. ਵੀ ਬਰਾਮਦ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀ ਨੇ ਕਈ ਥਾਵਾਂ 'ਤੇ ਰੇਕੀ ਕੀਤੀ ਸੀ। ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀ ਦਾ ਨਾਂ ਅਬੂ ਯੂਸੁਫ ਦੱਸਿਆ ਜਾ ਰਿਹਾ ਹੈ। 

ਦਰਅਸਲ ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ ਕਲ ਦੇਰ ਰਾਤ ਆਪਰੇਸ਼ਨ ਸ਼ੁਰੂ ਕੀਤਾ ਸੀ, ਜੋ ਸਵੇਰ ਤੱਕ ਜਾਰੀ ਰਿਹਾ। ਮਿਲੀ ਜਾਣਕਾਰੀ ਮੁਤਾਬਕ ਇਸ ਅੱਤਵਾਦੀ ਦੇ ਨਿਸ਼ਾਨੇ 'ਤੇ ਵੱਡੀਆਂ ਸ਼ਖਸੀਅਤਾਂ ਸਨ। ਦਿੱਲੀ ਪੁਲਸ ਮੁਤਾਬਕ ਗ੍ਰਿਫ਼ਤਾਰ ਅੱਤਵਾਦੀ ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਦਾ ਰਹਿਣ ਵਾਲਾ ਹੈ। ਇਕ ਟੀਮ ਬਲਰਾਮਪੁਰ ਵਿਚ ਛਾਪੇਮਾਰੀ ਕਰ ਰਹੀ ਹੈ। ਅਬੂ ਯੂਸੁਫ ਨਾਲ ਇਕ ਹੋਰ ਅੱਤਵਾਦੀ ਸੀ, ਜੋ ਫਰਾਰ ਹੋ ਗਿਆ ਹੈ। ਉਸ ਦੀ ਗ੍ਰਿਫ਼ਤਾਰੀ  ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


author

Tanu

Content Editor

Related News