ਠੰਡ ਨਾਲ ਕੰਬ ਰਹੀ ਦਿੱਲੀ, ਸ਼ੀਤ ਲਹਿਰ ਦੇ ਚਲਦੇ ਉੱਤਰ ਭਾਰਤ ’ਚ ਹੋਰ ਡਿੱਗੇਗਾ ਪਾਰਾ

Wednesday, Dec 23, 2020 - 11:04 AM (IST)

ਨਵੀਂ ਦਿੱਲੀ– ਪਹਾੜੀਆਂ ਤੋਂ ਆਉਣ ਵਾਲੀਆਂ ਬਰਫੀਲੀਆਂ ਹਵਾਵਾਂ ਦੇ ਚਲਦੇ ਪੂਰਾ ਉੱਤਰ ਭਾਰਤ ਠੰਡ ਨਾਲ ਕੰਬ ਰਿਹਾ ਹੈ। ਦਿੱਲੀ, ਉੱਤਰ-ਪ੍ਰਦੇਸ਼ ਅਤੇ ਬਿਹਾਰ ਸਮੇਤ ਕਈ ਰਾਜਾਂ ’ਚ ਕੜਾਕੇ ਦੀ ਠੰਡ ਪੈ ਰਹੀ ਹੈ, ਜਿਸ ਤੋਂ ਅਗਲੇ ਕੁਝ ਦਿਨਾਂ ਤਕ ਰਾਹਤ ਮਿਲਣ ਦੀ ਉਮੀਦ ਨਹੀਂ ਹੈ। ਰਾਜਧਾਨੀ ’ਚ ਅੱਜ ਘੱਟੋ-ਘੱਟ ਤਾਪਮਾਨ 5.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉਥੇ ਹੀ ਸੰਘਣੀ ਧੁੰਦ ਦੇ ਚਲਦੇ ਲੋਕਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। 

 

ਦਿੱਲੀ ’ਚ ਛਾਈ ਸੰਘਣੀ ਧੁੰਦ
ਦਿੱਲੀ ’ਚ ਅੱਜ ਸਵੇਰੇ ਸੈਰ ’ਤੇ ਨਿਕਲੇ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਜ਼ਿਆਦਾ ਠੰਡ ਪੈ ਰਹੀ ਹੈ। ਧੁੰਦ ਕਾਰਨ ਕਾਫੀ ਪਰੇਸ਼ਾਨੀ ਹੋ ਰਹੀ ਹੈ। ਭਾਰਤ ਮੌਸਮ ਵਿਭਾਗ ਦੀ ਮੰਨੀਏ ਤਾਂ ਦਿੱਲੀ ’ਚ ਅੱਜ ਘੱਟੋ-ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਹੋਣ ਦੀ ਸੰਭਾਵਨਾ ਹੈ। ਹੋਰ ਰਾਜਾਂ ਦੀ ਗੱਲ ਕਰੀਏ ਤਾਂ ਉਥੇ ਵੀ ਰਿਕਾਰਡ ਤੋੜ ਠੰਡ ’ਚ ਲੋਕਾਂ ਦਾ ਬੁਰਾ ਹਾਲ ਹੈ। ਉੱਤਰ-ਪ੍ਰਦੇਸ਼ ਦੇ ਇਲਾਕਿਆਂ ’ਚ ਸੰਘਣੀ ਦੁੰਧ ਹੈ, 75 ਸਾਲਾ ਇਕ ਬੀਬੀ ਦੀ ਮੌਤ ਕਥਿਤ ਤੌਰ ’ਤੇ ਠੰਡ ਕਾਰਨ ਹੋ ਗਈ। 

PunjabKesari

ਕੁਝ ਦਿਨਾਂ ਤਕ ਮੌਸਮ ਰਹੇਗਾ ਠੰਡਾ
ਕਸ਼ਮੀਰ ਘਾਟੀ ’ਚ ਵੀ ਠੰਡ ਦਾ ਕਹਿਰ ਜਾਰੀ ਹੈ ਕਿਉਂਕਿ ਉਥੇ ਤਾਪਮਾਨ ਕਾਫੀ ਹੇਠਾਂ ਡਿੱਗ ਚੁੱਕਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਹਫਤੇ ਦੇ ਅਖੀਰ ਤਕ ਮੌਸਮ ਠੰਡਾ ਰਹੇਗਾ ਅਤੇ ਇਸ ਦੌਰਾਨ ਕੁਝ ਹਿੱਸਿਆਂ ’ਚ ਹਲਕੀ ਅਤੇ ਮੱਧਮ ਪੱਧਰ ਦੀ ਬਰਫਬਾਰੀ ਹੋਣ ਦੀ ਉਮੀਦ ਹੈ। ਅਧਿਕਾਰੀਆਂ ਨੇ ਕਿਹਾ ਕਿ ਕਸ਼ਮੀਰ ’ਚ 40 ਦਿਨਾਂ ਤਕ ਪੈਣ ਵਾਲੀ ਕੜਾਕੇ ਦੀ ਠੰਡ ਦੇ ਦੌਰ ਯਾਨੀ ‘ਚਿੱਲਈ ਕਲਾਂ’ ਦੇ ਦੂਜੇ ਦਿਨ ਵੀ ਘਾਟੀ ’ਚ ਮੌਸਮ ਖੁਸ਼ਕ ਰਿਹਾ। ਚਿੱਲਈ ਕਲਾਂ ਦੌਰਾਨ ਬਰਫਬਾਰੀ ਹੋਣ ਦ ਬਹੁਤ ਜ਼ਿਆਦਾ ਸੰਭਾਵਨਾ ਰਹਿੰਦੀ ਹੈ। 

PunjabKesari

24 ਘੰਟਿਆਂ ’ਚ ਸ਼ੀਤ ਲਹਿਰ ਦਾ ਖਦਸ਼ਾ
ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ’ਚ ਸ਼ੀਤ ਲਹਿਰ ਦਾ ਖਦਸ਼ਾ ਜਤਾਇਆ ਹੈ। ਹਰਿਆਣਾ ਅਤੇ ਪੰਜਾਬ ’ਚ ਤਾਪਮਾਨ ’ਚ ਆਂਸ਼ਿਕ ਵਾਧਾ ਦਰਜ ਕੀਤਾ ਗਿਆ ਜਦਕਿ ਰਾਜਸਥਾਨ ’ਚ ਰਾਤ ਦੇ ਤਾਪਮਾਨ ’ਚ ਆਂਸ਼ਿਕ ਵਾਧਾ ਹੋਇਆ। ਹਰਿਆਣਾ ’ਚ ਦਿਨ ’ਚ ਜ਼ਿਆਦਾਤਰ ਸਥਾਨਾਂ ’ਤੇ ਆਮ ਨਾਲੋਂ ਇਕ ਜਾਂ ਦੋ ਡਿਗਰੀ ਸੈਲਸੀਅਸ ਜ਼ਿਆਦਾ ਤਾਪਮਾਨ ਦਰਜ ਕੀਤਾ ਗਿਆ ਜਦਕਿ ਪੰਜਾਬ ’ਚ ਤਾਪਮਾਨ 21-22 ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ ਹੋਇਆ। ਰਾਜਸਥਾਨ ਦੇ ਕਈ ਹਿੱਸਿਆਂ ’ਚ ਰਾਤ ਦੇ ਤਾਪਮਾਨ ’ਚ ਮਾਮੂਲੀ ਵਾਧਾ ਹੋਇਆ ਹੈ, ਉਥੇਹੀ ਚੁਰੂ ਮੰਗਲਵਾਰ ਨੂੰ ਪ੍ਰਦੇਸ਼ ’ਚ ਸਭ ਤੋਂ ਠੰਡਾ ਸਥਾਨ ਰਿਹਾ ਜਿਥੇ ਘੱਟੋ-ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। 


Rakesh

Content Editor

Related News