Delhi Blast ਮਾਮਲੇ ''ਚ ਸਨਸਨੀਖੇਜ਼ ਖੁਲਾਸਾ, ਅੱਤਵਾਦੀ ਉਮਰ ਦੀ ਪਹਿਲੀ ਤਸਵੀਰ ਆਈ ਸਾਹਮਣੇ
Tuesday, Nov 11, 2025 - 11:25 AM (IST)
ਨਵੀਂ ਦਿੱਲੀ : ਸੋਮਵਾਰ ਸ਼ਾਮ ਨੂੰ ਰਾਜਧਾਨੀ ਦਿੱਲੀ ਉਸ ਸਮੇਂ ਹਿੱਲ ਗਈ, ਜਦੋਂ ਲਾਲ ਕਿਲ੍ਹੇ ਦੇ ਨੇੜੇ ਖੜੀ ਇੱਕ i20 ਕਾਰ ਵਿੱਚ ਇੱਕ ਜ਼ੋਰਦਾਰ ਧਮਾਕਾ ਹੋਇਆ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਉਸ ਦੀ ਆਵਾਜ਼ ਦੂਰ-ਦੂਰ ਤੱਕ ਸੁਣਾਈ ਦਿੱਤੀ। ਇਸ ਹਾਦਸੇ ਵਿਚ ਬਹੁਤ ਸਾਰੇ ਲੋਕਾਂ ਦੀ ਦਰਦਨਾਕ ਮੌਤ ਹੋਈ। ਇਸ ਧਮਾਕੇ ਨੇ ਨਾ ਸਿਰਫ਼ ਨੇੜਲੇ ਕਈ ਵਾਹਨਾਂ ਨੂੰ ਤਬਾਹ ਕਰ ਦਿੱਤਾ, ਸਗੋਂ ਪੂਰੇ ਦੇਸ਼ ਵਿੱਚ ਸਨਸਨੀ ਮਚਾ ਕੇ ਰੱਖ ਦਿੱਤੀ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਕੋਈ ਆਮ ਹਾਦਸਾ ਨਹੀਂ ਸੀ, ਸਗੋਂ ਇੱਕ ਆਤਮਘਾਤੀ ਹਮਲਾ ਸੀ। ਇਸ ਧਮਾਕੇ ਦਾ ਮਾਸਟਰਮਾਈਂਡ ਇੱਕ ਡਾਕਟਰ ਨਿਕਲਿਆ ਹੈ।
ਪੜ੍ਹੋ ਇਹ ਵੀ : ਦਿੱਲੀ ਧਮਾਕੇ ਨੂੰ ਲੈ ਕੇ ਵੱਡੀ ਖ਼ਬਰ : ਲਾਲ ਕਿਲ੍ਹਾ ਬੰਦ, ਸੈਲਾਨੀਆਂ ਦੀ ਐਂਟਰੀ 'ਤੇ ਲੱਗੀ ਰੋਕ
ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਧਮਾਕੇ ਤੋਂ ਠੀਕ ਪਹਿਲਾਂ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਜਿਸ ‘ਚ ਇੱਕ ਚਿੱਟੀ ਆਈ-20 ਕਾਰ ਪਾਰਕਿੰਗ ਤੋਂ ਬਾਹਰ ਨਿਕਲਦੀ ਦਿਖਾਈ ਦੇ ਰਹੀ ਹੈ। ਡਾਕਟਰ ਮੁਹੰਮਦ ਉਮਰ ਦੇ ਇਸ ‘ਚ ਹੋਣ ਦਾ ਸ਼ੱਕ ਹੈ। ਇਸ ਹਮਲੇ ਨੂੰ ਲੈ ਕੇ ਹੁਣ ਇਕ ਸਨਸਨੀਖੇਜ਼ ਖੁਲਾਸਾ ਹੋਇਆ ਹੈ। ਯਾਨੀ ਇਸ ਹਮਲੇ ਨੂੂੰ ਅੰਜ਼ਾਮ ਦੇਣ ਵਾਲੇ ਅੱਤਵਾਦੀ ਉਮਰ ਦੀ ਪਹਿਲੀ ਤਸਵੀਰ ਸਾਹਮਣੇ ਆ ਗਈ ਹੈ। ਪੁਲਸ ਮੁਤਾਬਕ ਉਮਰ ਫਰੀਦਾਬਾਦ ਮਾਡਿਊਲ ਦਾ ਹਿੱਸਾ ਹੋ ਸਕਦਾ ਹੈ। ਬੀਤੇ ਦਿਨੇ ਜੰਮੂ-ਕਸ਼ਮੀਰ ਪੁਲਸ ਨੇ ਹਰਿਆਣਾ ਦੇ ਫਰੀਦਾਬਾਦ ਤੋਂ ਲਖਨਊ ਤੱਕ 2900 ਕਿਲੋਗ੍ਰਾਮ ਵਿਸਫੋਟਕ (ਸ਼ੱਕੀ ਅਮੋਨੀਅਮ ਨਾਈਟ੍ਰੇਟ) ਜ਼ਬਤ ਕੀਤਾ ਹੈ।
ਪੜ੍ਹੋ ਇਹ ਵੀ : ਰਾਤੋ-ਰਾਤ ਚਮਕੀ ਕਿਸਾਨਾਂ ਦੀ ਕਿਸਮਤ, ਖੇਤਾਂ 'ਚੋਂ ਮਿਲੇ 5 ਕੀਮਤੀ ਹੀਰੇ, ਬਣੇ ਲੱਖਪਤੀ
ਦੂਜੇ ਪਾਸੇ ਦਿੱਲੀ ਪੁਲਸ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਕਾਰ ਵਿੱਚ ਸਿਰਫ਼ ਇੱਕ ਵਿਅਕਤੀ ਮੌਜੂਦ ਸੀ। ਪਹਿਲਾਂ ਡਾਕਟਰ ਉਮਰ ਯੂ ਨਬੀ, ਜਿਸਨੇ ਆਪਣੇ ਆਪ ਨੂੰ ਆਤਮਘਾਤੀ ਹਮਲਾਵਰ ਬਣਾ ਕੇ ਵਿਸਫੋਟਕਾਂ ਦੀ ਵਰਤੋਂ ਕਰ ਧਮਾਕਾ ਕੀਤਾ। ਪੁਲਸ ਸੂਤਰਾਂ ਅਨੁਸਾਰ ਉਮਰ ਦਾ ਜਨਮ 24 ਫਰਵਰੀ, 1989 ਨੂੰ ਹੋਇਆ ਸੀ ਅਤੇ ਉਹ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਕੋਇਲ ਪਿੰਡ ਦਾ ਰਹਿਣ ਵਾਲਾ ਸੀ। ਉਹ ਫਰੀਦਾਬਾਦ ਦੇ ਅਲ-ਫਲਾਹ ਮੈਡੀਕਲ ਕਾਲਜ ਵਿੱਚ ਡਾਕਟਰ ਵਜੋਂ ਕੰਮ ਕਰਦਾ ਸੀ। ਜਾਂਚ ਤੋਂ ਪਤਾ ਲੱਗਾ ਹੈ ਕਿ ਧਮਾਕੇ ਵਿੱਚ ਵਰਤੀ ਗਈ i-20 ਕਾਰ (HR26CE7674) ਪਹਿਲਾਂ ਦੋ ਵਾਰ ਵੇਚੀ ਜਾ ਚੁੱਕੀ ਸੀ। ਉਮਰ ਨੂੰ ਆਖਰੀ ਵਿਕਰੀ 10 ਦਿਨ ਪਹਿਲਾਂ ਫਰੀਦਾਬਾਦ ਦੇ ਇੱਕ ਨਿਵਾਸੀ ਦੁਆਰਾ ਕੀਤੀ ਗਈ ਸੀ।
ਪੜ੍ਹੋ ਇਹ ਵੀ : ਵੱਡਾ ਝਟਕਾ: ਮਹਿੰਗਾ ਹੋਇਆ Gold-Silver, ਕੀਮਤਾਂ 'ਚ ਜ਼ਬਰਦਸਤ ਵਾਧਾ, ਜਾਣੋ ਨਵਾਂ ਰੇਟ
ਇਸ ਨਾਲ ਪੁਲਸ ਨੂੰ ਸਪੱਸ਼ਟ ਸੰਕੇਤ ਮਿਲ ਗਿਆ ਹੈ ਕਿ ਫਰੀਦਾਬਾਦ ਅਤੇ ਕਸ਼ਮੀਰ ਦੇ ਨੈੱਟਵਰਕ ਇਸ ਘਟਨਾ ਨਾਲ ਡੂੰਘਾਈ ਨਾਲ ਜੁੜੇ ਹੋਏ ਹਨ। ਖੁਫੀਆ ਏਜੰਸੀਆਂ ਦੇ ਅਨੁਸਾਰ, ਡਾਕਟਰ ਉਮਰ ਕਥਿਤ ਤੌਰ 'ਤੇ ਡਾਕਟਰ ਆਦਿਲ ਨਾਮਕ ਵਿਅਕਤੀ ਦਾ ਕਰੀਬੀ ਸਾਥੀ ਸੀ। ਦੋਵੇਂ ਟੈਲੀਗ੍ਰਾਮ 'ਤੇ ਸਰਗਰਮ ਇੱਕ ਕੱਟੜਪੰਥੀ ਡਾਕਟਰਾਂ ਦੇ ਸਮੂਹ ਨਾਲ ਜੁੜੇ ਹੋਏ ਸਨ। ਇਹ ਸਮੂਹ ਦੇਸ਼ ਭਰ ਦੇ ਨੌਜਵਾਨਾਂ ਵਿੱਚ ਧਾਰਮਿਕ ਜਨੂੰਨ ਅਤੇ ਅੱਤਵਾਦੀ ਗਤੀਵਿਧੀਆਂ ਨੂੰ ਭੜਕਾਉਣ ਦਾ ਕੰਮ ਕਰਦਾ ਸੀ। ਜਾਂਚ ਏਜੰਸੀਆਂ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਡਾਕਟਰ ਉਮਰ ਤਿੰਨ ਘੰਟਿਆਂ ਤੱਕ ਪਾਰਕਿੰਗ ‘ਚ ਖੜ੍ਹੀ ਆਪਣੀ i20 ਕਾਰ ‘ਚ ਬੈਠਾ ਰਿਹਾ। ਉਹ ਇੱਕ ਮਿੰਟ ਲਈ ਵੀ ਕਾਰ ਤੋਂ ਬਾਹਰ ਨਹੀਂ ਗਿਆ।
ਪੜ੍ਹੋ ਇਹ ਵੀ : ਵਾਹਨ ਚਲਾਉਣ ਵਾਲੇ ਲੋਕਾਂ ਲਈ ਵੱਡੀ ਖ਼ਬਰ: 1 ਦਸੰਬਰ ਤੋਂ ਬਦਲ ਜਾਣਗੇ ਟ੍ਰੈਫਿਕ ਦੇ ਨਿਯਮ!
