ਦਿੱਲੀ ਪੁਲਸ ਭਾਜਪਾ ਆਗੂ ਤੇਜਿੰਦਰ ਬੱਗਾ ਨੂੰ ਮੁਹੱਈਆ ਕਰਵਾਏਗੀ ਸੁਰੱਖਿਆ

Saturday, May 07, 2022 - 03:24 PM (IST)

ਦਿੱਲੀ ਪੁਲਸ ਭਾਜਪਾ ਆਗੂ ਤੇਜਿੰਦਰ ਬੱਗਾ ਨੂੰ ਮੁਹੱਈਆ ਕਰਵਾਏਗੀ ਸੁਰੱਖਿਆ

ਨਵੀਂ ਦਿੱਲੀ (ਭਾਸ਼ਾ)– ਭਾਜਪਾ ਪਾਰਟੀ ਦੇ ਆਗੂ ਤੇਜਿੰਦਰ ਪਾਲ ਸਿੰਘ ਬੱਗਾ ਨੇ ਆਪਣੀ ਸੁਰੱਖਿਆ ਨੂੰ ਲੈ ਕੇ ਡਰ ਜਤਾਇਆ ਹੈ। ਜਿਸ ਤੋਂ ਬਾਅਦ ਦਿੱਲੀ ਪੁਲਸ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਉਨ੍ਹਾਂ ਲਈ ਸੁਰੱਖਿਆ ਦੇ ਜ਼ਰੂਰੀ ਇੰਤਜ਼ਾਮ ਕਰੇਗੀ। ਦਰਅਸਲ ਪੰਜਾਬ ਪੁਲਸ ਨੇ ਸ਼ੁੱਕਰਵਾਰ ਨੂੰ ਬੱਗਾ ਨੂੰ ਦਿੱਲੀ ਦੇ ਜਨਕਪੁਰੀ ’ਚ ਉਨ੍ਹਾਂ ਦੇ ਘਰ ’ਚੋਂ ਗ੍ਰਿਫਤਾਰ ਕੀਤਾ ਸੀ ਪਰ ਸ਼ਹਿਰ ਦੀ ਪੁਲਸ ਉਨ੍ਹਾਂ ਨੂੰ ਹਰਿਆਣਾ ਤੋਂ ਇਹ ਕਹਿੰਦੇ ਹੋਏ ਵਾਪਸ ਰਾਸ਼ਟਰੀ ਰਾਜਧਾਨੀ ਲੈ ਕੇ ਆਈ ਕਿ ਪੰਜਾਬ ਪੁਲਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਬਾਰੇ ਸੂਚਨਾ ਨਹੀਂ ਦਿੱਤੀ। 

ਇਹ ਵੀ ਪੜ੍ਹੋ: ਰਿਹਾਅ ਹੋਣ ਮਗਰੋਂ ਬੱਗਾ ਦੀ CM ਕੇਜਰੀਵਾਲ ਨੂੰ ਚੁਣੌਤੀ, ਕਿਹਾ- ਭਾਵੇਂ 100 FIR ਕਰਵਾ ਦਿਓ, ਡਰਨ ਵਾਲੇ ਨਹੀਂ

ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਬੱਗਾ ਨੇ ਆਪਣੀ ਸੁਰੱਖਿਆ ਨੂੰ ਲੈ ਕੇ ਡਰ ਜਤਾਇਆ ਹੈ। ਅਸੀਂ ਸੁਰੱਖਿਆ ਦੇ ਜ਼ਰੂਰੀ ਇੰਤਜ਼ਾਮ ਕਰਾਂਗੇ। ਦਿੱਲੀ ਪੁਲਸ ਨੇ ਬੱਗਾ ਦੇ ਪਿਤਾ ਪ੍ਰੀਤਪਾਲ ਸਿੰਘ ਬੱਗਾ ਦੀ ਸ਼ਿਕਾਇਤ ’ਤੇ ਸ਼ੁੱਕਰਵਾਰ ਨੂੰ ਅਗਵਾ ਦਾ ਇਕ ਮਾਮਲਾ ਦਰਜ ਕੀਤਾ ਸੀ। ਉਨ੍ਹਾਂ ਦੇ ਪਿਤਾ ਨੇ ਦੋਸ਼ ਲਾਇਆ ਕਿ ਕੁਝ ਲੋਕ ਸਵੇਰੇ ਕਰੀਬ 8 ਵਜੇ ਉਨ੍ਹਾਂ ਦੇ ਘਰ ਆਏ ਅਤੇ ਉਨ੍ਹਾਂ ਦੇ ਪੁੱਤਰ ਨੂੰ ਅਗਵਾ ਕਰ ਕੇ ਲੈ ਗਏ। 

ਇਹ ਵੀ ਪੜ੍ਹੋ: ਮੈਡੀਕਲ ਰਿਪੋਰਟ ’ਚ ਖ਼ੁਲਾਸਾ, ਤੇਜਿੰਦਰ ਬੱਗਾ ਦੇ ਮੋਢਿਆਂ ਅਤੇ ਪਿੱਠ ’ਚ ਲੱਗੀਆਂ ਸੱਟਾਂ

ਦਿੱਲੀ ਪੁਲਸ ਦੇ ਅਧਿਕਾਰੀਆਂ ਮੁਤਾਬਕ ਭਾਜਪਾ ਜਨਤਾ ਯੁਵਾ ਮੋਰਚਾ ਦੇ ਰਾਸ਼ਟਰੀ ਸਕੱਤਰ ਬੱਗਾ ਨੂੰ ਪਿਛਲੇ ਮਹੀਨੇ ਮੋਹਾਲੀ ’ਚ ਉਨ੍ਹਾਂ ਖਿਲਾਫ ਦਰਜ ਇਕ ਮਾਮਲੇ ਦੇ ਸਬੰਧ ’ਚ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਨੂੰ ਸ਼ੁੱਕਰਵਾਰ ਦੇਰ ਰਾਤ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ। ਪਿਤਾ ਪ੍ਰੀਤਪਾਲ ਬੱਗਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਆਪਣੇ ਦੋਸਤਾਂ ਅਤੇ ਸਮਰਥਕਾਂ ਨਾਲ ਦੇਰ ਰਾਤ ਕਰੀਬ 1 ਵਜੇ ਘਰ ਵਾਪਸ ਪਰਤ ਆਇਆ।


author

Tanu

Content Editor

Related News