ਜ਼ਬਰੀ ਵਸੂਲੀ ਮਾਮਲੇ ’ਚ ਲਾਰੈਂਸ ਬਿਸ਼ਨੋਈ ਦੀ ਪੁਲਸ ਹਿਰਾਸਤ 3 ਦਿਨਾਂ ਲਈ ਵਧੀ
Monday, Jun 12, 2023 - 11:57 AM (IST)

ਨਵੀਂ ਦਿੱਲੀ (ਏਜੰਸੀ)- ਦਿੱਲੀ ਦੀ ਸਾਕੇਤ ਅਦਾਲਤ ਨੇ ਐਤਵਾਰ ਨੂੰ ਜ਼ਬਰੀ ਵਸੂਲੀ ਦੇ ਇਕ ਮਾਮਲੇ ’ਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਪੁਲਸ ਹਿਰਾਸਤ ਅਗਲੇ 3 ਦਿਨਾਂ ਲਈ ਵਧਾ ਦਿੱਤੀ ਹੈ। ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਰਾਜਸਥਾਨ ਦੇ ਗੰਗਾਨਗਰ ’ਚ ਦੋਸ਼ੀ ਅਕਸ਼ੈ ਉਰਫ਼ ਬਾਲਾਜੀ ਦਾ ਆਹਮੋ-ਸਾਹਮਣਾ ਕਰਵਾਉਣ ਲਈ ਲਾਰੈਂਸ ਬਿਸ਼ਨੋਈ ਦੀ ਰਿਮਾਂਡ ਵਧਾਉਣ ਦੀ ਮੰਗ ਕੀਤੀ ਸੀ।
ਅਕਸ਼ੈ ਨੇ ਮੌਜੂਦਾ ਮਾਮਲੇ ’ਚ ਪੀੜਤਾ ਨੂੰ ਧਮਕਾਉਣ ਲਈ ਹਥਿਆਰ ਅਤੇ ਗੋਲਾ-ਬਾਰੂਦ ਮੁਹੱਈਆ ਕਰਵਾਇਆ ਸੀ। ਦਿੱਲੀ ਪੁਲਸ ਦੋਸ਼ੀ ਕਪਿਲ ਬਾਰੇ ਜਾਣਕਾਰੀ ਇਕੱਠੀ ਕਰਨਾ ਚਾਹੁੰਦੀ ਹੈ ਕਿ ਕਿਵੇਂ ਦੋਸ਼ੀ ਲਾਰੈਂਸ ਬਿਸ਼ਨੋਈ ਜੇਲ ’ਚ ਰਹਿਣ ਦੇ ਬਾਵਜੂਦ ਦੋਸ਼ੀ ਅਕਸ਼ੈ ਨੂੰ ਨਿਰਦੇਸ਼ ਦੇ ਸਕਿਆ।