ਦਿੱਲੀ ਪੁਲਸ ਦੀ ਅਸਫ਼ਲਤਾ ਦਿਖਾਉਂਦੀ ਹੈ ਹਿੰਸਾ : ਚਿਦਾਂਬਰਮ

Wednesday, Feb 26, 2020 - 04:56 PM (IST)

ਦਿੱਲੀ ਪੁਲਸ ਦੀ ਅਸਫ਼ਲਤਾ ਦਿਖਾਉਂਦੀ ਹੈ ਹਿੰਸਾ : ਚਿਦਾਂਬਰਮ

ਨਵੀਂ ਦਿੱਲੀ— ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੇ ਬੁੱਧਵਾਰ ਨੂੰ ਕਿਹਾ ਕਿ ਉੱਤਰ-ਪੂਰਬੀ ਦਿੱਲੀ ਦੇ ਕਈ ਇਲਾਕਿਆਂ ’ਚ ਹਿੰਸਾ ਸਥਾਨਕ ਪੁਲਸ ਦੀ ਅਸਫ਼ਲਤਾ ਨੂੰ ਦਿਖਾਉਂਦਾ ਹੈ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ,‘‘ਉੱਤਰ-ਪੂਰਬੀ ਦਿੱਲੀ ’ਚ ਹਿੰਸਾ ਭਾਵੇਂ (ਗ੍ਰਹਿ ਰਾਜ ਮੰਤਰੀ ਅਨੁਸਾਰ) ਭੜਕਾਈ ਗਈ ਜਾਂ ਖੁਦ ਭੜਕੀ ਹੋਵੇ, ਸਰਕਾਰ ਦਾ ਕਰਤੱਵ ਹੈ ਕਿ ਹਿੰਸਾ ਨੂੰ ਖਤਮ ਕਰੋ।’’ 

PunjabKesariਚਿਦਾਂਬਰਮ ਨੇ ਦਾਅਵਾ ਕੀਤਾ,‘‘ਹਿੰਸਾ ਸੋਮਵਾਰ ਤੋਂ ਜਾਰੀ ਹੈ ਅਤੇ ਹੁਣ ਵੀ ਹਿੰਸਾ ਦੀਆਂ ਘਟਨਾਵਾਂ ਹੋ ਰਹੀਆਂ ਹਨ। ਇਹ ਦਿੱਲੀ ਪੁਲਸ ਦੀ ਭਾਰੀ ਅਸਫ਼ਲਤਾ ਨੂੰ ਦਰਸਾਉਂਦਾ ਹੈ।’’ ਉਨ੍ਹਾਂ ਨੇ ਕਿਹਾ,‘‘ਹਾਈ ਕੋਰਟ ਦੇ 2 ਜੱਜਾਂ ਨੂੰ ਜ਼ਖਮੀ ਵਿਅਕਤੀਆਂ ਨੂੰ ਸੁਰੱਖਿਅਤ ਹਸਪਤਾਲ ਲਿਜਾਉਣਾ ਯਕੀਨੀ ਕਰਨ ਲਈ ਮੰਗਲਵਾਰ ਨੂੰ ਅੱਧੀ ਰਾਤ ਨੂੰ ਸੁਣਵਾਈ ਕਰਨੀ ਪਈ। ਦਿੱਲੀ ਪੁਲਸ ਦੇ ਪ੍ਰਦਰਸ਼ਨ ਬਾਰੇ ਕੀ ਕਹਿਣਾ ਹੈ?’’ ਦੱਸਣਯੋਗ ਹੈ ਕਿ ਉੱਤਰ-ਪੂਰਬੀ ਦਿੱਲੀ ਦੇ ਕਈ ਇਲਾਕਿਆਂ ’ਚ ਭੜਕੀ ਹਿੰਸਾ ’ਚ 20 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ।


author

DIsha

Content Editor

Related News