ਗੁਰਪਤਵੰਤ ਪੰਨੂ ਵਲੋਂ ਸੰਸਦ 'ਤੇ ਹਮਲੇ ਦੀ ਧਮਕੀ, ਦਿੱਲੀ ਪੁਲਸ ਹੋਈ ਚੌਕਸ

Wednesday, Dec 06, 2023 - 12:59 PM (IST)

ਗੁਰਪਤਵੰਤ ਪੰਨੂ ਵਲੋਂ ਸੰਸਦ 'ਤੇ ਹਮਲੇ ਦੀ ਧਮਕੀ, ਦਿੱਲੀ ਪੁਲਸ ਹੋਈ ਚੌਕਸ

ਨਵੀਂ ਦਿੱਲੀ- ਅਮਰੀਕਾ ਵਿਚ ਮੌਜੂਦ ਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਵਲੋਂ 13 ਦਸੰਬਰ ਨੂੰ ਸੰਸਦ ਹਮਲੇ ਦੀ ਬਰਸੀ 'ਤੇ ਸੰਸਦ ਦੀ ਨੀਂਹ ਨੂੰ ਹਿਲਾ ਦੇਣ ਦੀ ਧਮਕੀ ਵਾਲਾ ਇਕ ਵੀਡੀਓ ਸੰਦੇਸ਼ ਜਾਰੀ ਹੋਣ ਮਗਰੋਂ ਦਿੱਲੀ ਪੁਲਸ ਚੌਕਸ ਹੋ ਗਈ ਹੈ। ਸਰਦ ਰੁੱਤ ਸੈਸ਼ਨ ਦੌਰਾਨ 13 ਦਸੰਬਰ 2001 ਨੂੰ ਸੰਸਦ 'ਤੇ ਅੱਤਵਾਦੀ ਹਮਲਾ ਹੋਇਆ ਸੀ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਸੰਸਦ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ ਦੀ ਸੁਰੱਖਿਆ ਪਹਿਲਾਂ ਹੀ ਵਧਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਕਰਣੀ ਸੈਨਾ ਦੇ ਪ੍ਰਧਾਨ ਦੇ ਕਤਲ ਕਾਰਨ ਰਾਜਸਥਾਨ 'ਚ ਅੱਜ ਬੰਦ ਦਾ ਐਲਾਨ, ਹਾਈ ਅਲਰਟ 'ਤੇ ਪੁਲਸ

ਪੁਲਸ ਮੁਤਾਬਕ ਕਿਸੇ ਨੂੰ ਵੀ ਕਾਨੂੰਨ ਵਿਵਸਥਾ ਵਿਗਾੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪੁਲਸ ਅਧਿਕਾਰੀ ਨੇ ਕਿਹਾ ਕਿ ਸੰਸਦ ਦਾ ਸੈਸ਼ਨ ਜਾਰੀ ਰਹਿਣ 'ਤੇ ਅਸੀਂ ਚੌਕਸ ਰਹਿੰਦੇ ਹਾਂ। ਅਸੀਂ ਕਿਸੇ ਵੀ ਤਰ੍ਹਾਂ ਦੀ ਅਣਹੋਣੀ ਘਟਨਾ ਨੂੰ ਰੋਕਣ ਲਈ ਸਾਰੇ ਸਾਵਧਾਨੀ ਕਦਮ ਚੁੱਕ ਰਹੇ ਹਾਂ। ਉਨ੍ਹਾਂ ਕਿਹਾ ਕਿ ਪੂਰੀ ਦਿੱਲੀ ਵਿਚ ਸੁਰੱਖਿਆ ਵਿਵਸਥਾ ਵਧਾ ਦਿੱਤੀ ਗਈ ਹੈ। ਖਾਲਿਸਤਾਨੀ ਸਮਰਥਕ ਪੰਨੂ ਨੇ ਵੀਡੀਓ 'ਚ ਦਾਅਵਾ ਕੀਤਾ ਕਿ ਨਰਿੰਦਰ ਮੋਦੀ ਸਰਕਾਰ ਨੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ਨੇ ਇਸ ਦਾ ਜਵਾਬ 13 ਦਸੰਬਰ ਨੂੰ ਦੇਣ ਦੀ ਧਮਕੀ ਦਿੱਤੀ। ਵੀਡੀਓ ਵਿਚ ਸੰਸਦ ਹਮਲੇ ਦੇ ਦੋਸ਼ੀ ਅਫ਼ਜਲ ਗੁਰੂ ਦੀ ਤਸਵੀਰ ਵੀ ਸੀ। ਪੰਨੂ ਨੇ ਦਾਅਵਾ ਕੀਤਾ ਕਿ ਉਸ ਦੀ ਪ੍ਰਤੀਕਿਰਿਆ ਭਾਰਤੀ ਸੰਸਦ ਦੀ ਨੀਂਹ ਹਿਲਾ ਦੇਵੇਗੀ।

ਇਹ ਵੀ ਪੜ੍ਹੋ- ਬਠਿੰਡਾ ਜੇਲ੍ਹ ਨਾਲ ਜੁੜੀਆਂ ਸੁਖਦੇਵ ਗੋਗਾਮੇੜੀ ਦੇ ਕਤਲ ਦੀ ਸਾਜ਼ਿਸ਼ ਦੀਆਂ ਤਾਰਾਂ! ਦੋ ਸ਼ੂਟਰ ਗ੍ਰਿਫ਼ਤਾਰ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News