ਸ੍ਰੀ ਗੁਰੂ ਰਵਿਦਾਸ ਵਿਸ਼ਰਾਮ ਧਾਮ ਮੰਦਰ ਨਤਮਸਤਕ ਹੋਏ PM ਮੋਦੀ, ਸ਼ਬਦ-ਕੀਰਤਨ ’ਚ ਲਿਆ ਹਿੱਸਾ
Wednesday, Feb 16, 2022 - 10:49 AM (IST)
ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਤ ਰਵਿਦਾਸ ਮਹਾਰਾਜ ਦੀ ਜਯੰਤੀ ਮੌਕੇ ਦਿੱਲੀ ਦੇ ਕਰੋਲਬਾਗ ਸਥਿਤ ਸ੍ਰੀ ਗੁਰੂ ਰਵਿਦਾਸ ਵਿਸ਼ਰਾਮ ਧਾਮ ਪਹੁੰਚੇ। ਇੱਥੇ ਪਹੁੰਚ ਕੇ ਪ੍ਰਧਾਨ ਮੰਤਰੀ ਮੋਦੀ ਨੇ ਮੰਦਰ ’ਚ ਪੂਜਾ ਕੀਤੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਕਰੋਲਬਾਗ ਦੇ ਸ੍ਰੀ ਗੁਰੂ ਰਵਿਦਾਸ ਧਾਮ ਮੰਦਰ ਵਿਚ ਆਯੋਜਿਤ ਸ਼ਬਦ ਕੀਰਤਨ ’ਚ ਸ਼ਾਮਲ ਹੋਏ। ਮੰਦਰ ਵਿਚ ਮੌਜੂਦ ਮਹਿਲਾਵਾਂ ਵਿਚਾਲੇ ਪਹੁੰਚੇ ਅਤੇ ਬੈਠ ਕੇ ਮੰਜੀਰਾ ਵੀ ਵਜਾਇਆ।
ਇਹ ਵੀ ਪੜ੍ਹੋ : ਜਲੰਧਰ: ਪੀ. ਐੱਮ. ਮੋਦੀ ਨੇ ਚੋਣ ਰੈਲੀ ’ਚ ਦਿੱਤਾ ਨਾਅਰਾ- ਨਵਾਂ ਪੰਜਾਬ, ਨਵੀਂ ਟੀਮ ਦੇ ਨਾਲ
Very special moments at the Shri Guru Ravidas Vishram Dham Mandir in Delhi. pic.twitter.com/PM2k0LxpBg
— Narendra Modi (@narendramodi) February 16, 2022
ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ, ‘‘ਸੰਤ ਰਵਿਦਾਸ ਦੀ ਜਯੰਤੀ ਮੌਕੇ ਅੱਜ ਮੈਂ ਦਿੱਲੀ ਦੇ ਸ੍ਰੀ ਗੁਰੂ ਰਵਿਦਾਸ ਵਿਸ਼ਰਾਮ ਧਾਮ ਮੰਦਰ ਜਾ ਕੇ ਦਰਸ਼ਨ ਕੀਤੇ। ਸਾਰੇ ਦੇਸ਼ ਵਾਸੀਆਂ ਨੂੰ ਰਵਿਦਾਸ ਜਯੰਤੀ ਦੀਆਂ ਸ਼ੁੱਭਕਾਮਨਾਵਾਂ।’’
ਇਹ ਵੀ ਪੜ੍ਹੋ : ਜਲੰਧਰ ਰੈਲੀ ’ਚ PM ਮੋਦੀ ਨੇ ‘ਪੰਜਾਬ ਕੇਸਰੀ’ ਦੇ ਸ਼ਹੀਦ ਪਰਿਵਾਰ ਫੰਡ ਦੀ ਕੀਤੀ ਤਾਰੀਫ਼
ਦੱਸ ਦੇਈਏ ਕਿ ਸੰਤ ਰਵਿਦਾਸ ਜੀ ਦੀ ਜਯੰਤੀ ਦੇ ਦਿਨ ਮੰਦਰਾਂ ’ਚ ਕੀਰਤਨ-ਭਜਨ ਦਾ ਵਿਸ਼ੇਸ਼ ਆਯੋਜਨ ਕੀਤਾ ਜਾਂਦਾ ਹੈ। ਕਈ ਥਾਵਾਂ ’ਤੇ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਮਾਨਤਾ ਹੈ ਕਿ ਸੰਤ ਰਵਿਦਾਸ ਦਾ ਜਨਮ ਮਾਘ ਪੂੰਨਿਆ ਦੇ ਦਿਨ ਹੋਇਆ ਸੀ। ਅੱਜ 16 ਫਰਵਰੀ ਨੂੰ ਮਾਘ ਪੂੰਨਿਆ ਮਨਾਈ ਜਾ ਰਹੀ ਹੈ, ਅਜਿਹੇ ਵਿਚ ਅੱਜ ਦਾ ਦਿਨ ਸੰਤ ਰਵਿਦਾਸ ਦੀ ਜਯੰਤੀ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਸੰਤ ਰਵਿਦਾਸ ਜੀ ਜੁੱਤੀਆਂ ਬਣਾਉਣ ਦਾ ਕੰਮ ਕਰਦੇ ਸਨ। ਉਹ ਕਿਸੇ ਵੀ ਕੰਮ ਨੂੰ ਛੋਟਾ ਜਾਂ ਵੱਡਾ ਨਹੀਂ ਸਮਝਦੇ ਸਨ, ਇਸ ਲਈ ਹਰ ਕੰਮ ਨੂੰ ਪੂਰੇ ਮਨ ਅਤੇ ਲਗਨ ਨਾਲ ਕਰਦੇ ਸਨ।
ਇਹ ਵੀ ਪੜ੍ਹੋ : UP ਦੇ ਸਮਰਾਟ ਨੇ ਚੰਦਰਮਾ ’ਤੇ ਖਰੀਦੀ ਜ਼ਮੀਨ, ਮਾਪਿਆਂ ਦੇ ਵਿਆਹ ਦੀ 26ਵੀਂ ਵਰ੍ਹੇਗੰਢ ’ਤੇ ਦਿੱਤਾ ਤੋਹਫ਼ਾ