ਹੁਣ ਦਿੱਲੀ ਮੈਟਰੋ ਦੇ 20 ਕਾਮੇ ਨਿਕਲੇ ਕੋਰੋਨਾ ਪਾਜ਼ੀਟਿਵ

Friday, Jun 05, 2020 - 02:10 PM (IST)

ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਕੋਰੋਨਾ ਵਾਇਰਸ ਦਾ ਪ੍ਰਭਾਵ ਲਗਾਤਾਰ ਵਧਦਾ ਜਾ ਰਿਹਾ ਹੈ। ਦਿੱਲੀ ਦੇ ਵੱਖ-ਵੱਖ ਦਫਤਰ ਕੋਰੋਨਾ ਦੀ ਲਪੇਟ ਵਿਚ ਆ ਰਹੇ ਹਨ। ਹੁਣ ਦਿੱਲੀ ਮੈਟਰੋ ਦੇ ਕਈ ਕਾਮੇ ਵੀ ਇਸ ਮਹਾਮਾਰੀ ਦੀ ਲਪੇਟ ਵਿਚ ਆ ਗਏ ਹਨ। ਡੀ.ਐੱਮ.ਆਰ.ਸੀ. ਮੁਤਾਬਕ ਉਨ੍ਹਾਂ ਦੇ 20 ਕਾਮਿਆਂ ਨੂੰ ਕੋਰੋਨਾ ਵਾਇਰਸ ਹੋਇਆ ਹੈ। ਦਿੱਲੀ ਮੇਟਰੋ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਉਨ੍ਹਾਂ ਦੇ 20 ਕਾਮੇ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਏ ਹਨ। ਇਨ੍ਹਾਂ ਸਾਰਿਆਂ ਵਿਚ ਕੋਰੋਨਾ ਦੇ ਘੱਟ ਲੱਛਣ ਹਨ, ਅਜਿਹੇ ਵਿਚ ਇਨ੍ਹਾਂ ਵਿਚ ਲਗਾਤਾਰ ਸੁਧਾਰ ਹੋ ਰਿਹਾ ਹੈ।

PunjabKesari

ਦਿੱਲੀ ਮੈਟਰੋ ਦੇ ਇਲਾਵਾ ਸ਼ੁੱਕਰਵਾਰ ਨੂੰ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਵਿਚ ਵੀ ਇਕ ਕਾਮਾ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ, ਜਿਸ ਦੇ ਬਾਅਦ ਇਕ ਫਲੋਰ ਨੂੰ ਬੰਦ ਕਰਕੇ ਸੈਨੀਟਾਈਜ਼ ਕੀਤਾ ਜਾ ਰਿਹਾ ਹੈ। ਡੀ.ਐੱਮ.ਆਰ.ਸੀ. ਨੇ ਬਿਆਨ ਵਿਚ ਕਿਹਾ ਕਿ ਅਸੀਂ ਲਗਾਤਾਰ ਵਾਪਸੀ ਦੀ ਤਿਆਰੀ ਕਰ ਰਹੇ ਹਾਂ, ਇਸ ਤਿਆਰੀ ਵਿਚ ਸਾਡੇ ਕੁੱਝ ਸਾਥੀ ਵਾਇਰਸ ਦੀ ਲਪੇਟ ਵਿਚ ਆ ਗਏ ਹਨ, ਜਿਸ ਤਰ੍ਹਾਂ ਦੇਸ਼ ਅੱਜ ਇਸ ਬੀਮਾਰੀ ਨਾਲ ਲੜ ਰਿਹਾ ਹੈ, ਉਂਝ ਹੀ ਅਸੀਂ ਵੀ ਲੜ ਰਹੇ ਹਾਂ।

PunjabKesari

ਧਿਆਨਦੇਣ ਯੋਗ ਹੈ ਕਿ ਦਿੱਲੀ ਮੈਟਰੋ ਦੀ ਸਰਵਿਸ ਦੇਸ਼ ਵਿਚ ਤਾਲਾਬੰਦੀ ਲਾਗੂ ਹੋਣ ਦੇ ਬਾਅਦ ਤੋਂ ਹੀ ਬੰਦ ਹੈ। 24 ਮਾਰਚ ਦੇ ਬਾਅਦ ਤੋਂ ਮੈਟਰੋ ਨਹੀਂ ਚੱਲੀ ਹੈ। ਇਸ ਦੇ ਇਲਾਵਾ ਹੁਣ ਇਹ ਕਦੋਂ ਚੱਲੇਗੀ ਤੈਅ ਨਹੀਂ ਹੋਇਆ ਹੈ। ਅਨਲਾਕ-1 ਦੇ ਤਹਿਤ ਜੋ ਨੀਤੀ ਜਾਰੀ ਕੀਤੀ ਗਈ ਹੈ, ਉਸ ਮੁਤਾਬਕ ਦਿੱਲੀ ਮੈਟਰੋ, ਟਰੇਨ ਅਤੇ ਕੌਮਾਂਤਰੀ ਉਡਾਣਾਂ 'ਤੇ ਜੁਲਾਈ ਦੇ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ।

ਦੱਸ ਦੇਈਏ ਕਿ ਹੁਣ ਤੱਕ ਦਿੱਲੀ ਵਿਚ ਕਈ ਵੱਡੇ ਦਫਤਰਾਂ ਵਿਚ ਕੋਰੋਨਾ ਦਾ ਕਹਿਰ ਦਿੱਸ ਚੁੱਕਾ ਹੈ। ਉਪਰਾਜਪਾਲ ਦਾ ਦਫਤਰ, ਰੇਲਵੇ ਮੰਤਰਾਲਾ, ਰੱਖਿਆ ਮੰਤਰਾਲਾ, ਸਿਹਤ ਮੰਤਰਾਲਾ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ। ਦਿੱਲੀ ਵਿਚ ਹੁਣ ਤੱਕ ਕੋਰੋਨਾ ਪੀੜਤਾਂ ਦੀ ਗਿਣਤੀ 25 ਹਜ਼ਾਰ ਦੇ ਪਾਰ ਹੈ, ਜਦੋਂ ਕਿ 650 ਲੋਕਾਂ ਦੀ ਮੌਤ ਹੋ ਗਈ ਹੈ।


cherry

Content Editor

Related News