ਪ੍ਰਦੂਸ਼ਣ ਦਾ ਪੱਧਰ ਘੱਟ ਕਰਨ ਲਈ ਪਾਣੀ ਦਾ ਛਿੜਕਾਅ ਕਰ ਰਹੀ ਦਿੱਲੀ ਸਰਕਾਰ

Friday, Nov 05, 2021 - 06:48 PM (IST)

ਪ੍ਰਦੂਸ਼ਣ ਦਾ ਪੱਧਰ ਘੱਟ ਕਰਨ ਲਈ ਪਾਣੀ ਦਾ ਛਿੜਕਾਅ ਕਰ ਰਹੀ ਦਿੱਲੀ ਸਰਕਾਰ

ਨਵੀਂ ਦਿੱਲੀ (ਵਾਰਤਾ)- ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਸ਼ੁੱਕਰਵਾਰ ਨੂੰ ਦਿੱਲੀ ਦੀਆਂ ਸੜਕਾਂ ’ਤੇ ਵੱਡੀ ਐਂਟੀ ਸਮਾਗ ਗਨ ਨਾਲ ਪਾਣੀ ਦੇ ਛਿੜਕਾਅ ਦੀ ਸ਼ੁਰੂਆਤ ਕੀਤੀ ਗਈ। ਗੋਪਾਲ ਰਾਏ ਸ਼ੁੱਕਰਵਾਰ ਨੂੰ ਆਈ.ਟੀ.ਓ. ਕੋਲ ਲਾਈ ਗਈ ਐਂਟੀ ਸਮਾਗ ਗਨ ਦਾ ਨਿਰੀਖਣ ਕਰਨ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਦਿੱਲੀ ਦੇ ਅੰਦਰ ਪ੍ਰਦੂਸ਼ਣ ਵਿਰੁੱਧ ਜੋ ਮੁਹਿੰਮ ਚੱਲ ਰਹੀ ਹੈ, ਉਸ ਦਾ ਅਕਤੂਬਰ ਮਹੀਨੇ ਕਾਫ਼ੀ ਸਕਾਰਾਤਮਕ ਨਤੀਜਾ ਦਿੱਸਿਆ। ਦਿੱਲੀ ’ਚ ਪਿਛਲੇ 5 ਸਾਲਾਂ ’ਚ ਸਭ ਤੋਂ ਘੱਟ ਪ੍ਰਦੂਸ਼ਣ ਅਕਤੂਬਰ ਦੇ ਮਹੀਨੇ ਰਿਹਾ ਪਰ ਦਿੱਲੀ ’ਚ ਪਿਛਲੇ 3 ਦਿਨਾਂ ਤੋਂ ਲਗਾਤਾਰ ਪ੍ਰਦੂਸ਼ਣ ਦਾ ਪੱਧਰ ਵਧ ਰਿਹਾ ਹੈ, ਜਿਸ ਦੇ ਪਿੱਛੇ 2 ਕਾਰਨ ਹਨ, ਪਹਿਲਾ ਤੇਜ਼ੀ ਨਾਲ ਪਰਾਲੀ ਸਾੜਨ ਦੀਆਂ ਘਟਨਾਵਾਂ ਵਧੀਆਂ ਹੈ। ਅਕਤੂਬਰ ਦੇ ਅੰਤਿਮ ਹਫ਼ਤੇ ਇਕ ਹਜ਼ਾਰ ਥਾਂਵਾਂ ’ਤੇ ਪਰਾਲੀ ਸੜਨ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਸਨ। ਉੱਥੇ ਹੀ ਕੱਲ ਤੋਂ 3500 ਤੋਂ ਵੱਧ ਜਗ੍ਹਾ ’ਤੇ ਪਰਾਲੀ ਸੜਨ ਦਾ ਅੰਕੜਾ ਨਾਸਾ ਦੇ ਚਿੱਤਰ ਦੇ ਸਾਹਮਣੇ ਆਇਆ ਹੈ। ਇਕ ਹਜ਼ਾਰ ਦੀ ਜਗ੍ਹਾ 3500 ਤੋਂ ਵੱਧ ਜਗ੍ਹਾ ਪਰਾਲੀ ਸੜਨ ਦੀਆਂ ਘਟਨਾਵਾਂ ਦਾ ਅਸਰ ਦਿੱਸ ਰਿਹਾ ਹੈ।

ਇਹ ਵੀ ਪੜ੍ਹੋ : ਦਿੱਲੀ ਮੇਰਠ ਐਕਸਪ੍ਰੈੱਸ ਵੇਅ ’ਤੇ 40 ਗੱਡੀਆਂ ਦੀ ਟੱਕਰ, 5 ਲੋਕਾਂ ਦੀ ਮੌਤ

ਉਨ੍ਹਾਂ ਕਿਹਾ ਕਿ ਦਿੱਲੀ ਦੇ ਉਨ੍ਹਾਂ ਲੋਕਾਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ, ਜਿਨ੍ਹਾਂ ਨੇ ਦੀਵਾਲੀ ’ਤੇ ਪਟਾਕੇ ਨਹੀਂ ਸਾੜੇ ਪਰ ਭਾਜਪਾ ਦੇ ਲੋਕਾਂ ਨੇ ਜਾਣਬੁੱਝ ਕੇ ਪਟਾਕੇ ਚਲਵਾਏ। ਜਿਸ ਕਾਰਨ ਅੱਜ ਪ੍ਰਦੂਸ਼ਣ ਦੇ ਪੱਧਰ ’ਚ ਵਾਧਾ ਹੋਇਆ ਹੈ। ਗੋਪਾਲ ਰਾਏ ਨੇ ਕਿਹਾ ਕਿ ਦਿੱਲੀ ਸਰਕਾਰ ਆਪਣੀ ਮੁਹਿੰਮ ਨੂੰ ਲਗਾਤਾਰ ਜਾਰੀ ਰੱਖੇਗੀ। ਦਿੱਲੀ ਦੇ ਅੰਦਰ ਸੜਕਾਂ ’ਤੇ ਅੱਜ ਤੋਂ ਸਮਾਗ ਗਨ ਪੀ.ਡਬਲਿਊ.ਡੀ. ਵਲੋਂ ਲਾਏ ਜਾ ਰਹੇ ਹਨ। ਦਿੱਲੀ ਦੇ ਅੰਦਰ 20 ਵੱਡੀਆਂ ਅਤੇ ਘੁੰਮਣ ਵਾਲੀਆਂ ਸਮਾਗ ਗਨ ਮਸ਼ੀਨਾਂ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ ਤਾਂ ਕਿ ਜਿੱਥੇ ਪ੍ਰਦੂਸ਼ਣ ਦਾ ਪੱਧਰ ਵਧਿਆ ਹੈ, ਉਸ ਨੂੰ ਘੱਟ ਕੀਤਾ ਜਾ ਸਕੇ।

ਇਹ ਵੀ ਪੜ੍ਹੋ : ਕਾਨਪੁਰ ’ਚ ਜ਼ੀਕਾ ਵਾਇਰਸ ਦਾ ਕਹਿਰ ਜਾਰੀ, ਮਰੀਜ਼ਾਂ ਦੀ ਕੁੱਲ ਗਿਣਤੀ 66 ਹੋਈ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News