ਦਿੱਲੀ ''ਚ ਐਨਕਾਊਂਟਰ ਦੌਰਾਨ ਵਾਂਟੇਡ ਬਦਮਾਸ਼ ਪ੍ਰਿੰਸ ਗ੍ਰਿਫਤਾਰ

Thursday, Oct 17, 2019 - 11:58 AM (IST)

ਦਿੱਲੀ ''ਚ ਐਨਕਾਊਂਟਰ ਦੌਰਾਨ ਵਾਂਟੇਡ ਬਦਮਾਸ਼ ਪ੍ਰਿੰਸ ਗ੍ਰਿਫਤਾਰ

ਨਵੀਂ ਦਿੱਲੀ— ਦਿੱਲੀ ਪੁਲਸ ਦੀ ਵਿਸ਼ੇਸ਼ ਸੈੱਲ ਨੇ ਵੀਰਵਾਰ ਤੜਕੇ ਇੱਥੇ ਮੁਕਾਬਲੇ (ਐਨਕਾਊਂਟਰ) ਤੋਂ ਬਾਅਦ ਤੇਵਤੀਆ ਗਿਰੋਹ ਦੇ ਸਰਗਨਾ ਅਤੇ ਵਾਂਟੇਡ ਬਦਮਾਸ਼ ਪ੍ਰਿੰਸ ਤੇਵਤੀਆ ਨੂੰ ਗ੍ਰਿਫਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ। ਪੁਲਸ ਅਨੁਸਾਰ ਦਵਾਰਕਾ ਮੈਟਰੋ ਸਟੇਸ਼ਨ ਕੋਲ ਸਵੇਰੇ 5.20 ਵਜੇ ਤੇਵਤੀਆ ਗਿਰੋਹ ਦੇ ਸਗਰਨਾ ਪ੍ਰਿੰਸ ਨੂੰ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ, ਜਦੋਂ ਕਿ ਉਸ ਦੇ ਗਿਰੋਹ ਦਾ ਇਕ ਹੋਰ ਮੈਂਬਰ ਪ੍ਰਮੋਦ ਫਰਾਰ ਹੋ ਗਿਆ।

ਇਸ ਦੌਰਾਨ 13 ਰਾਊਂਡ ਗੋਲੀਆਂ ਚਲਾਈਆਂ ਗਈਆਂ। ਹਾਲ ਹੀ 'ਚ ਤੇਵਤੀਆ ਗੈਂਗ ਨੇ ਨੰਦੂ ਗਿਰੋਹ ਨਾਲ ਹੱਥ ਮਿਲਿਆ ਹੈ। ਕਤਲ ਅਤੇ ਕਤਲ ਦੀ ਕੋਸ਼ਿਸ਼ ਦੇ ਅੱਧਾ ਦਰਜਨ ਤੋਂ ਵਧ ਮਾਮਲਿਆਂ ਦੇ ਦੋਸ਼ੀ ਪ੍ਰਿੰਸ ਨੇ ਆਪਣੀ ਪੈਰੋਲ ਤੋੜੀ ਸੀ। ਪੁਲਸ ਨੇ ਕਿਹਾ ਕਿ ਉਹ ਦੱਖਣ ਦਿੱਲੀ 'ਚ ਜ਼ਬਰਨ ਵਸੂਲੀ ਗਿਰੋਹ ਚਲਾਉਣ 'ਚ ਵੀ ਸ਼ਾਮਲ ਹੈ। ਮੁਕਾਬਲੇ ਦੌਰਾਨ ਚਲਾਈਆਂ ਗਈਆਂ 13 ਗੋਲੀਆਂ 'ਚੋਂ, 5 ਰਾਊਂਡ ਦੋਸ਼ੀ ਲੋਕਾਂ ਨੇ ਚਲਾਈਆਂ, ਜਦੋਂ ਕਿ 8 ਰਾਊਂਡ ਪੁਲਸ ਨੇ ਫਾਇਰ ਕੀਤੇ। ਪ੍ਰਮੋਦ ਨੂੰ ਫੜਨ ਦੀ ਕੋਸ਼ਿਸ਼ ਜਾਰੀ ਹੈ ਅਤੇ ਪੁਲਸ ਉਸ ਦੀ ਤਲਾਸ਼ ਕਰ ਰਹੀ ਹੈ, ਜਦੋਂ ਕਿ ਪ੍ਰਿੰਸ ਨੂੰ ਹਸਪਤਾਲ ਲਿਜਾਇਆ ਗਿਆ ਹੈ, ਕਿਉਂਕਿ ਉਸ ਦੇ ਪੈਰ 'ਤੇ ਸੱਟ ਲੱਗੀ ਹੈ।


author

DIsha

Content Editor

Related News