ਦਿੱਲੀ ਚੋਣਾਂ 2020 : ਸ਼ਾਮ ਹੁੰਦਿਆਂ ਦਿੱਲੀ ਨੇ ਫੜ੍ਹੀ ਰਫਤਾਰ, 5 ਵਜੇ ਤਕ 54 ਫੀਸਦੀ ਪਈਆਂ ਵੋਟਾਂ

02/08/2020 12:19:17 PM

ਨਵੀਂ ਦਿੱਲੀ— ਦਿੱਲੀ ਵਿਧਾਨ ਸਭਾ ਚੋਣਾਂ 2020 ਨੂੰ ਲੈ ਕੇ ਦਿੱਲੀ ਵਾਸੀਆਂ 'ਚ ਜਿੱਥੇ ਸਵੇਰ ਦੇ ਸਮੇਂ ਵੋਟਾਂ ਨੂੰ ਲੈ ਕੇ ਕਾਫੀ ਉਤਸ਼ਾਹ ਦੇਖਿਆ ਜਾ ਰਿਹਾ ਸੀ, ਉਸ ਹਿਸਾਬ ਨਾਲ ਵੋਟਿੰਗ ਫੀਸਦੀ ਬਹੁਤ ਘੱਟ ਹੈ। ਵੋਟਿੰਗ ਨੂੰ ਲੈ ਕੇ ਦਿੱਲੀ ਵਾਸੀ ਸੁਸਤ ਨਜ਼ਰ ਆਏ। ਸ਼ਾਮ 5 ਵਜੇ ਮਹਿਜ 54 ਫੀਸਦੀ ਵੋਟਾਂ ਪਈਆਂ। ਇੱਥੇ ਦੱਸ ਦੇਈਏ ਕਿ ਦਿੱਲੀ 'ਚ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਮੁੜ ਸੱਤਾ 'ਤੇ ਕਾਬਜ਼ ਹੋਣਗੇ ਜਾਂ ਨਹੀਂ, ਇਸ ਦਾ ਫੈਸਲਾ ਦਿੱਲੀ ਦੀ ਜਨਤਾ ਕਰੇਗੀ, ਅੱਜ ਈ. ਵੀ. ਐੱਮ. ਮਸ਼ੀਨਾਂ 'ਚ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਬੰਦ ਹੋ ਜਾਵੇਗਾ। ਵੋਟਾਂ ਦੀ ਗਿਣਤੀ 11 ਫਰਵਰੀ ਨੂੰ ਹੋਵੇਗੀ।

-12 ਵਜੇ ਤੱਕ 15.68 ਫੀਸਦੀ ਵੋਟਿੰਗ ਹੋਈ
-11 ਵਜੇ ਤੱਕ 6.96 ਫੀਸਦੀ ਵੋਟਿੰਗ ਹੋਈ
-10 ਵਜੇ ਤੱਕ 4.33 ਫੀਸਦੀ ਵੋਟਿੰਗ ਹੋਈ
-3 ਵਜੇ ਤੱਕ ਹੋਈ 30.18 ਫੀਸਦੀ ਵੋਟਿੰਗ
- 5 ਵਜੇ ਤੱਕ ਹੋਈ 54 ਫੀਸਦੀ ਵੋਟਿੰਗ

ਦੱਸਣਯੋਗ ਹੈ ਕਿ ਦਿੱਲੀ 'ਚ 70 ਵਿਧਾਨ ਸਭਾ ਸੀਟਾਂ ਦੀਆਂ ਚੋਣਾਂ 'ਚ ਕੁੱਲ 672 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਦਿੱਲੀ ਦੇ 1,47,86,382 ਵੋਟਰ ਫੈਸਲਾ ਲੈਣਗੇ ਕਿ ਦਿੱਲੀ 'ਚ ਕਿਹੜੀ ਪਾਰਟੀ ਸੱਤਾ 'ਚ ਆਵੇਗੀ। ਵੋਟਿੰਗ ਅੱਜ ਸ਼ਾਮ 6 ਵਜੇ ਤੱਕ ਖਤਮ ਹੋ ਜਾਵੇਗੀ। ਚੋਣਾਂ ਦੇ ਨਤੀਜੇ 11 ਫਰਵਰੀ ਨੂੰ ਆਉਣਗੇ। ਦਿੱਲੀ ਵਿਧਾਨ ਸਭਾ ਚੋਣਾਂ ਨਿਰਪੱਖ ਕਰਵਾਉਣ ਲਈ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ।


Iqbalkaur

Content Editor

Related News