ਅਗਲੇ 24 ਘੰਟਿਆਂ 'ਚ ਦਿੱਲੀ ਦੀ ਹਵਾ ਹੋ ਜਾਵੇਗੀ ਜ਼ਹਿਰੀਲੀ
Monday, Oct 15, 2018 - 12:10 PM (IST)

ਨਵੀ ਦਿੱਲੀ-ਪਹਾੜਾਂ ਤੋਂ ਆ ਰਹੀ ਸਰਦੀ ਦੀ ਠੰਡੀ ਹਵਾ ਦੇ ਨਾਲ ਦਿੱਲੀ-ਐੱਨ. ਸੀ. ਆਰ. 'ਚ ਇਕ ਹੋਰ ਖਤਰਾ ਕਾਲੀ ਚਾਦਰ ਦਾ ਵੀ ਆ ਰਿਹਾ ਹੈ, ਜੋ ਆਉਣ ਵਾਲੇ 24-48 ਘੰਟੇ 'ਚ ਦਿੱਲੀ ਅਤੇ ਐੱਨ. ਸੀ. ਆਰ. ਨੂੰ ਆਪਣੀ ਲਪੇਟ 'ਚ ਲੈ ਲਵੇਗਾ।ਇਸ ਕਾਲੀ ਚਾਦਰ ਨਾਲ ਜਿੱਥੇ ਰਾਜਧਾਨੀ 'ਚ ਧੁੰਦ ਛਾਅ ਜਾਵੇਗੀ ਅਤੇ ਪ੍ਰਦੂਸ਼ਣ ਦਾ ਲੈਵਲ ਵੱਧ ਜਾਵੇਗਾ, ਉੱਥੇ ਨਾਲ ਹੀ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੂਜੇ ਪਾਸੇ ਦਿੱਲੀ ਸਰਕਾਰ ਨੇ ਹਰਿਆਣਾ ਅਤੇ ਪੰਜਾਬ ਤੋਂ ਮੰਗ ਕੀਤੀ ਹੈ ਕਿ ਪਰਾਲੀ ਸਾੜਨ ਤੋਂ ਰੋਕਣ ਦੇ ਲਈ ਕਦਮ ਚੁੱਕੇ ਜਾਣ, ਜਿਸ ਨਾਲ ਲੋਕਾਂ ਨੂੰ ਸਮੱਸਿਆ ਨਾ ਹੋਵੇ ਪਰ ਇਸ ਦਾ ਕੋਈ ਵੀ ਅਸਰ ਨਹੀਂ ਦਿਸ ਰਿਹਾ ਹੈ।
ਇਹ ਹਨ ਮੌਜੂਦਾ ਹਾਲਾਤ-
ਐਤਵਾਰ ਨੂੰ ਹਵਾ ਕੁਆਲਿਟੀ ਇੰਡੈਕਸ (AQI) 208 ਰਿਹਾ ਹੈ, ਜੋ 'ਖਰਾਬ' ਸ਼੍ਰੇਣੀ 'ਚ ਆਉਂਦਾ ਹੈ। ਰਾਜਧਾਨੀ 'ਚ ਸਭ ਤੋਂ ਬੁਰੀ ਹਾਲਤ ਆਨੰਦ ਵਿਹਾਰ ਇਲਾਕੇ 'ਚ ਹੈ, ਜਿੱਥੇ ਹਵਾ ਕੁਆਲਿਟੀ ਇੰਡੈਕਸ 261 ਦਰਜ ਕੀਤਾ ਗਿਆ ਹੈ।
ਜੇਕਰ ਇਹ ਹੁੰਦਾ ਤਾਂ ਨਹੀਂ ਹੋਣੀ ਸੀ ਦਿੱਲੀ ਦੀ ਹਵਾ ਜ਼ਹਿਰੀਲੀ-
ਨੀਤੀ ਆਯੋਗ ਨੇ 2017 'ਚ ਕੇਂਦਰ ਸਰਕਾਰ ਨੂੰ ਕਿਹਾ ਸੀ ਕਿ ਪਰਾਲੀ ਦਾ ਸੰਕਟ ਹਰ ਸਾਲ ਆਵੇਗਾ। ਇਸ ਲਈ ਇਸ ਤੇ ਸਖਤ ਕਦਮ ਚੁੱਕੇ ਜਾਣੇ ਚਾਹੀਦੇ ਹਨ। ਨੀਤੀ ਆਯੋਗ ਨੇ ਸਿਫਾਰਿਸ਼ ਕੀਤੀ ਸੀ ਕਿ ਪਰਾਲੀ ਸੰਕਟ ਨਾਲ ਨਿਪਟਣ ਲਈ ਅਤੇ ਦਿੱਲੀ ਦੀ ਆਬੋਹਵਾ ਨੂੰ ਬਚਾਉਣ ਦੇ ਲਈ 3200 ਕਰੋੜ ਰੁਪਏ ਖਰਚ ਕਰਨ ਦੀ ਜ਼ਰੂਰਤ ਹੈ। ਇਸ 'ਤੇ ਕੇਂਦਰ ਨੇ ਪ੍ਰਸਤਾਵ ਬਣਾਇਆ ਅਤੇ 1700 ਕਰੋੜ ਰੁਪਏ ਦੀ ਯੋਜਨਾ ਤਿਆਰ ਕੀਤੀ ਪਰ ਇਹ ਕਾਗਜਾਂ 'ਚ ਹੀ ਸਿਮਟੀ ਹੋਈ ਹੈ। ਇਸ ਸੰਬੰਧ 'ਚ ਹਰਿਆਣਾ ਅਤੇ ਪੰਜਾਬ ਸਰਕਾਰ ਨੂੰ ਕਿਹਾ ਗਿਆ ਸੀ ਕਿ ਉਹ ਇਸ 'ਤੇ ਨੀਤੀ ਬਣਾਉਣ ਅਤੇ ਕਿਸਾਨਾਂ ਦੇ ਲਈ ਅਜਿਹੀਆਂ ਮਸ਼ੀਨਾਂ ਖਰੀਦਣ ਦੀ ਯੋਜਨਾ ਲੈ ਕੇ ਆਉਣ, ਜਿਸ ਨਾਲ ਖੇਤਾਂ 'ਚ ਪਰਾਲੀ ਨੂੰ ਇੱਕਠਾ ਕਰਕੇ ਖਾਦ ਬਣਾਈ ਜਾਵੇ ਪਰ ਇਸ 'ਤੇ ਵੀ ਕਿਸੇ ਰਾਜ ਸਰਕਾਰ ਨੇ ਕੰਮ ਨਹੀਂ ਕੀਤਾ ਹੈ।
ਸਰਕਾਰ ਨੇ ਚੁੱਕੇ ਇਹ ਕਦਮ-
ਰਾਜਪਾਲ ਅਨਿਲ ਬੈਜਲ ਦੁਆਰਾ ਜਾਰੀ ਐਡਵਾਈਜ਼ਰੀ ਤੋਂ ਬਾਅਦ ਜਾਣਕਾਰੀ ਦਿੱਤੀ ਗਈ ਹੈ ਕਿ ਨਗਰ ਨਿਗਮ ਨੇ 1 ਜਨਵਰੀ 2018 ਤੋਂ ਲੈ ਕੇ ਹੁਣ ਤੱਕ ਗੈਰ-ਅਨੁਕੂਲ ਖੇਤਰਾਂ 'ਚ 10,196 ਉਦਯੋਗਾਂ 'ਤੇ ਕਾਰਵਾਈ ਕੀਤੀ ਹੈ ਪਰ ਡੀ. ਪੀ. ਸੀ. ਸੀ. ਨੇ 1,368 ਉਦਯੋਗਾਂ ਨੂੰ ਕਾਰਨ ਦੱਸਣ ਨੋਟਿਸ ਭੇਜਿਆ ਹੈ ਅਤੇ 417 ਉਦਯੋਗਿਕ ਯੂਨਿਟਾਂ ਨੂੰ ਬੰਦ ਕਰਨ ਦੇ ਲਈ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ 1,018 ਉਦਯੋਗਾਂ 'ਚ ਈਂਧਨ ਨੂੰ ਪੀ. ਐੱਨ. ਜੀ. 'ਚ ਤਬਦੀਲ ਕਰ ਦਿੱਤਾ ਗਿਆ ਹੈ। ਵਾਤਾਵਰਨ ਮਾਰਸ਼ਾਲਾਂ ਦੁਆਰਾ ਕੀਤੀ ਗਈ ਕਾਰਵਾਈ ਦੇ ਬਾਰੇ 'ਚ ਦੱਸਿਆ ਗਿਆ ਹੈ ਕਿ ਅਗਸਤ 2018 ਤੱਕ ਉਨ੍ਹਾਂ ਨੇ ਨਿਗਮ ਉਲੰਘਣ ਦੇ 9,845 ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ ਤੋਂ 95 ਫੀਸਦੀ ਦਾ ਨਿਪਟਾਰਾ ਉਨ੍ਹਾਂ ਨੇ ਆਪਣੀ ਸਾਈਟ 'ਤੇ ਕਰ ਦਿੱਤਾ ਹੈ।
ਇਹ ਪੈਮਾਨਾ ਹਵਾ ਕੁਆਲਿਟੀ ਮਾਪਣ ਦਾ ਹੈ-
ਏ ਕਿਊ ਆਈ 0-50 ਦੇ ਵਿਚਕਾਰ ' ਵਧੀਆ'
51-100 'ਚ 'ਤਸੱਲੀਬਖਸ਼'
101-200 'ਚ 'ਮੱਧਮ'
201-300 'ਚ 'ਖਰਾਬ'
301- 400 'ਚ 'ਬਹੁਤ ਖਰਾਬ'
401- 500 'ਚ 'ਗੰਭੀਰ'
ਇਸ ਉਮਰ ਦੇ ਲੋਕ ਬਚਣ ਜ਼ਹਿਰੀਲੀ ਹਵਾ ਤੋਂ-
ਪ੍ਰਦੂਸ਼ਣ ਸਭ ਤੋਂ ਪਹਿਲਾਂ ਬੱਚਿਆਂ ਅਤੇ ਬਜ਼ੁਰਗਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਹੈ। ਅਜਿਹੇ 'ਚ ਹਰ ਮੌਸਮ 'ਚ 5 ਸਾਲ ਤੋਂ ਘੱਟ ਉਮਰ ਦੇ ਬੱਚੇ ਅਤੇ 65 ਸਾਲ ਤੋਂ ਜ਼ਿਆਦਾ ਉਮਰ ਦੇ ਬਜ਼ੁਰਗਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਬੱਚਿਆ ਨੂੰ ਇਸ ਤਰ੍ਹਾਂ ਦੀ ਪ੍ਰਦੁਸ਼ਿਤ ਹਵਾ 'ਚ ਘੱਟ ਤੋਂ ਘੱਟ ਬਾਹਰ ਨਿਕਲਣਾ ਚਾਹੀਦਾ ਹੈ।