ਦਿੱਲੀ ਦੀ ਹਵਾ ਦੀ ਗੁਣਵੱਤਾ ‘ਬੇਹੱਦ ਖਰਾਬ’, ਵਜ਼ੀਰਪੁਰ ’ਚ AQI 439 ''ਤੇ ਪੁੱਜਾ
Monday, Nov 03, 2025 - 07:27 AM (IST)
ਨਵੀਂ ਦਿੱਲੀ (ਭਾਸ਼ਾ) - ਐਤਵਾਰ ਵਾਲੇ ਦਿਨ ਦਿੱਲੀ ਦੀ ਹਵਾ ਦੀ ਗੁਣਵੱਤਾ ‘ਬੇਹੰਦ ਖਰਾਬ’ ਰਹੀ। ਇਸ ਦੌਰਾਨ ਹਵਾ ਦੀ ਰਫ਼ਤਾਰ ਘੱਟ ਹੋਣ ਕਾਰਨ ਪ੍ਰਦੂਸ਼ਕਾਂ ਦੇ ਫੈਲਾਅ ’ਚ ਕਮੀ ਆਈ। ਇਸ ਗੱਲ ਦੀ ਜਾਣਕਾਰੀ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਦਿੱਤੀ ਗਈ ਹੈ। ਦੱਸ ਦੇਈਏ ਕਿ ਬੋਰਡ ਦੇ ਅੰਕੜਿਆਂ ਅਨੁਸਾਰ ਰਾਸ਼ਟਰੀ ਰਾਜਧਾਨੀ ਦਾ ਏਅਰ ਕੁਆਲਿਟੀ ਇੰਡੈਕਸ (ਏ .ਕਿਊ. ਆਈ.) ਸਵੇਰੇ 386 ਸੀ, ਜੋ ਸ਼ਨੀਵਾਰ ਦੇ 303 ਦੇ ਏ .ਕਿਊ. ਆਈ. ਤੋਂ ਕਾਫ਼ੀ ਵੱਧ ਹੈ।
ਪੜ੍ਹੋ ਇਹ ਵੀ : ਸਸਤਾ ਹੋਇਆ LPG ਗੈਸ ਸਿਲੰਡਰ, ਜਾਣੋ ਕਿੰਨੇ ਰੁਪਏ ਦੀ ਮਿਲੀ ਰਾਹਤ
ਦਿੱਲੀ ਦੇ 17 ਨਿਗਰਾਨੀ ਸਟੇਸ਼ਨਾਂ ਨੇ 400 ਤੋਂ ਉੱਪਰ ਏ .ਕਿਊ. ਆਈ. ਨਾਲ ਹਵਾ ਦੀ ਗੁਣਵੱਤਾ ਦਰਜ ਕੀਤੀ। ਵਜ਼ੀਰਪੁਰ ’ਚ ਸਭ ਤੋਂ ਵੱਧ ਏ .ਕਿਊ. ਆਈ. 439 ਦਰਜ ਕੀਤਾ ਗਿਆ। ਬੋਰਡ ਅਨੁਸਾਰ 20 ਹੋਰ ਸਟੇਸ਼ਨਾਂ ਨੇ 300 ਤੋਂ ਉੱਪਰ ਏ . ਕਿਊ. ਆਈ. ਦਰਜ ਕੀਤਾ। ਇਹ ਬੇਹੱਦ ਖਰਾਬ ਸੀ । ਜ਼ੀਰੋ ਅਤੇ 50 ਦਰਮਿਆਨ ਏ .ਕਿਊ. ਆਈ.ਨੂੰ 'ਚੰਗਾ', 51 ਤੇ 100 ਦਰਮਿਆਨ ਨੂੰ ਤਸੱਲੀਬਖਸ਼, 101 ਤੇ 200 ਦਰਮਿਆਨ ਨੂੰ ਦਰਮਿਆਨਾ, 201 ਤੇ 300 ਦਰਮਿਆਨ ਨੂੰ ਮਾੜਾ, 301 ਤੇ 400 ਦਰਮਿਆਨ ਨੂੰ ਬਹੁਤ ਮਾੜਾ ਤੇ 401 ਤੇ 500 ਦਰਮਿਆਨ ਨੂੰ ਗੰਭੀਰ ਮੰਨਿਆ ਜਾਂਦਾ ਹੈ।
ਪੜ੍ਹੋ ਇਹ ਵੀ : ਸਕੂਲੀ ਬੱਚਿਆਂ ਲਈ Good News! ਇਸ ਮਹੀਨੇ ਜਾਣੋ ਕਿੰਨੇ ਦਿਨ ਬੰਦ ਰਹਿਣਗੇ ਸਕੂਲ-ਕਾਲਜ
