ਦਿੱਲੀ ਦੇ ਕਈ ਹਿੱਸਿਆਂ ''ਚ ਅੱਜ ਮੀਂਹ ਪੈਣ ਦੀ ਸੰਭਾਵਨਾ

08/19/2018 10:39:44 AM

ਨਵੀਂ ਦਿੱਲੀ— ਦਿੱਲੀ ਵਿਚ ਸ਼ਨੀਵਾਰ ਨੂੰ ਕਈ ਥਾਵਾਂ 'ਤੇ ਮੀਂਹ ਪਿਆ। ਇਸ ਨਾਲ ਥੋੜ੍ਹੀ ਰਾਹਤ ਵੀ ਮਿਲੀ। ਸ਼ਹਿਰ ਵਿਚ ਜ਼ਿਆਦਾਤਰ ਤਾਪਮਾਨ ਮੌਸਮ ਦੇ ਔਸਤ ਤੋਂ ਦੋ ਡਿੱਗਰੀ ਜ਼ਿਆਦਾ 36.3 ਡਿੱਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦੋਂ ਕਿ ਹੇਠਲਾ ਤਾਪਮਾਨ 28.5 ਡਿੱਗਰੀ ਸੈਲਸੀਅਸ ਦਰਜ ਕੀਤਾ ਗਿਆ।
ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਨਮੀ ਦਾ ਪੱਧਰ 58 ਫ਼ੀਸਦੀ ਤੋਂ 91 ਫ਼ੀਸਦੀ ਦੇ ਵਿਚਕਾਰ ਦਰਜ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਸ਼ਹਿਰ 'ਚ ਸਵੇਰੇ 8.30 ਵਜੇ ਤੋਂ ਸ਼ਾਮ 5.30 ਵਜੇ ਦੇ ਵਿਚਕਾਰ 5.3 ਮਿਲੀਮੀਟਰ ਮੀਂਹ ਹੋਇਆ।
ਅਧਿਕਾਰੀ ਨੇ ਦੱਸਿਆ ਕਿ ਆਯਾਨਗਰ, ਰਿਜ ਅਤੇ ਲੋਧੀ ਰੋਡ ਸਥਿਤ ਮੌਸਮ ਕੇਂਦਰਾਂ ਤਹਿਤ ਆਉਣ ਵਾਲੇ ਇਲਾਕਿਆਂ 'ਚ ਮੀਂਹ ਹੋਇਆ ਜਦੋਂ ਕਿ ਸ਼ਹਿਰ ਦੇ ਬਾਕੀ ਹਿੱਸੇ ਸੁੱਕੇ ਰਹੇ।
ਅਧਿਕਾਰੀ ਨੇ ਦੱਸਿਆ ਕਿ ਜ਼ਿਆਦਾਤਰ ਅਤੇ ਘੱਟੋ ਘੱਟ ਤਾਪਮਾਨ 35 ਅਤੇ 28 ਡਿੱਗਰੀ ਸੈਲਸੀਅਸ ਦੇ ਨੇੜੇ-ਧੇੜੇ ਰਹਿਣ ਦਾ ਅਨੁਮਾਨ ਹੈ।


Related News