ਮਾਮੂਲੀ ਜਿਹੀ ਗੱਲ ''ਤੇ ਬਹਿਸ ਤੋਂ ਬਾਅਦ ਨਾਬਾਲਗ ਮੁੰਡੇ ਨੇ ਸੀਨੀਅਰ ਸਹਿਪਾਠੀ ਦਾ ਕੀਤਾ ਕਤਲ, ਗ੍ਰਿਫ਼ਤਾਰ

Saturday, Feb 24, 2024 - 04:33 PM (IST)

ਮਾਮੂਲੀ ਜਿਹੀ ਗੱਲ ''ਤੇ ਬਹਿਸ ਤੋਂ ਬਾਅਦ ਨਾਬਾਲਗ ਮੁੰਡੇ ਨੇ ਸੀਨੀਅਰ ਸਹਿਪਾਠੀ ਦਾ ਕੀਤਾ ਕਤਲ, ਗ੍ਰਿਫ਼ਤਾਰ

ਨਵੀਂ ਦਿੱਲੀ (ਏਜੰਸੀ)- ਉੱਤਰ-ਪੂਰਬੀ ਦਿੱਲੀ 'ਚ ਛੋਟੀ ਜਿਹੀ ਬਹਿਸ ਤੋਂ ਬਾਅਦ ਇਕ ਸੀਨੀਅਰ ਸਹਿਪਾਠੀ ਦਾ ਕਤਲ ਕਰਨ ਦੇ ਦੋਸ਼ 'ਚ ਜਮਾਤ 6 ਦੇ ਇਕ ਵਿਦਿਆਰਥੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਬ੍ਰਹਮਾਪੁਰੀ ਇਲਾਕੇ 'ਚ ਸ਼ੁੱਕਰਵਾਰ ਨੂੰ 8ਵੀਂ ਜਮਾਤ ਦੇ ਵਿਦਿਆਰਥੀ (14) ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ। ਪੁਲਸ ਡਿਪਟੀ ਕਮਿਸ਼ਨ ਜੋਏ ਟਿਰਕੀ ਨੇ ਕਿਹਾ ਕਿ ਘਟਨਾ ਦੁਪਹਿਰ 2.30 ਵਜੇ ਹੋਈ। ਘਟਨਾ ਦੀ ਜਾਣਕਾਰੀ ਸ਼ੁੱਕਰਵਾਰ ਸ਼ਾਮ 4.04 ਵਜੇ ਜੇ.ਪੀ.ਸੀ. ਹਸਪਤਾਲ ਤੋਂ ਮਿਲੀ। ਜਿਸ ਤੋਂ ਬਾਅਦ ਪੁਲਸ ਟੀਮਾ ਨੇ ਹਸਪਤਾਲ ਅਤੇ ਹਾਦਸੇ ਵਾਲੀ ਜਗ੍ਹਾ ਲਈ ਰਵਾਨਾ ਕੀਤਾ ਗਿਾ।

ਇਹ ਵੀ ਪੜ੍ਹੋ : ਵੱਡਾ ਹਾਦਸਾ, ਗੰਗਾ ਇਸ਼ਨਾਨ ਲਈ ਜਾ ਰਹੇ ਸ਼ਰਧਾਲੂਆਂ ਦੀ ਟਰੈਕਟਰ ਟਰਾਲੀ ਤਾਲਾਬ 'ਚ ਪਲਟੀ, 15 ਦੀ ਮੌਤ

ਡੀ.ਸੀ.ਪੀ. ਨੇ ਦੱਸਿਆ ਕਿ ਬ੍ਰਹਮਾਪੁਰੀ ਵਾਸੀ ਮ੍ਰਿਤਕ ਇਕ ਨਿੱਜੀ ਸਕੂਲ ਦਾ ਵਿਦਿਆਰਥੀ ਸੀ। ਹਸਪਤਾਲ ਪਹੁੰਚਣ 'ਤੇ ਪਤਾ ਲੱਗਾ ਕਿ ਮੁੰਡੇ ਦੇ ਸਿਰ, ਚਿਹਰੇ ਅਤੇ ਖੱਬੇ ਹੱਥ 'ਤੇ ਸੱਟ ਲੱਗੀ ਹੈ। ਡੀ.ਸੀ.ਪੀ. ਨੇ ਕਿਹਾ,''ਸੜਕ 'ਤੇ ਕਈ ਜਗ੍ਹਾ ਖੂਨ ਦੇ ਨਿਸ਼ਾਨ ਪਾਏ ਗਏ। ਜੇ.ਪੀ.ਸੀ. ਹਸਪਤਾਲ 'ਚ ਵਿਦਿਆਰਥੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।'' ਜਾਂਚ ਦੌਰਾਨ ਗੌਤਮ ਵਿਹਾਰ ਵਾਸੀ 12 ਸਾਲਾ ਮੁੰਡੇ ਨੂੰ ਫੜ ਲਿਆ ਗਿਆ। ਡੀ.ਸੀ.ਪੀ. ਨੇ ਕਿਹਾ,''ਦੋਵੇਂ ਮੁੰਡੇ ਸਕੂਲ ਤੋਂ ਬਾਅਦ ਇਕ ਛੋਟੀ ਜਿਹੀ ਗੱਲ 'ਤੇ ਬਹਿਸ ਪਏ। ਕੁੱਟਮਾਰ 'ਚ ਪੀੜਤ ਨੂੰ ਸੱਟਾਂ ਲੱਗੀਆਂ ਅਤੇ ਉਸ ਨੇ ਦਮ ਤੋੜ ਦਿੱਤਾ। ਅੱਗੇ ਦੀ ਜਾਂਚ ਜਾਰੀ ਹੈ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News