ਟੈਂਕਰ ਦੀ ਵੈਲਡਿੰਗ ਦੌਰਾਨ ਹੋਇਆ ਧਮਾਕਾ, 1 ਦੀ ਮੌਤ, 3 ਜ਼ਖ਼ਮੀ
Sunday, Sep 29, 2024 - 03:19 PM (IST)

ਨਵੀਂ ਦਿੱਲੀ- ਦਿੱਲੀ ਵਿਚ ਐਤਵਾਰ ਯਾਨੀ ਕਿ ਅੱਜ ਇਕ ਟੈਂਕਰ ਦੀ ਵੈਲਡਿੰਗ ਦੌਰਾਨ ਧਮਾਕੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 3 ਹੋਰ ਝੁਲਸ ਗਏ। ਸੂਤਰਾਂ ਨੇ ਦੱਸਿਆ ਕਿ ਇਹ ਘਟਨਾ ਦੁਆਰਕਾ ਜ਼ਿਲ੍ਹੇ ਦੇ ਭਰਥਲ ਪਿੰਡ ਵਿਚ ਵਾਪਰੀ। ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਟੈਂਕਰ 'ਤੇ ਵੈਲਡਿੰਗ ਕਰ ਰਹੇ ਸਨ, ਜਿਸ ਵਿਚ ਪਹਿਲਾਂ ਤੋਂ ਹੀ ਜਲਣਸ਼ੀਲ ਪਦਾਰਥ ਸੀ।
ਹਾਲਾਂਕਿ ਟੈਂਕਰ ਖਾਲੀ ਸੀ ਪਰ ਅਣਪਛਾਤੇ ਕਾਰਨਾਂ ਤੋਂ ਉਸ ਵਿਚ ਧਮਾਕਾ ਹੋ ਗਿਆ। ਪੁਲਸ ਨੇ ਪੁਸ਼ਟੀ ਕੀਤੀ ਹੈ ਕਿ ਹੋਰ ਤਿੰਨ ਪੀੜਤ ਖ਼ਤਰੇ ਤੋਂ ਬਾਹਰ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਦੁਆਰਕਾ ਸੈਕਟਰ-23 ਪੁਲਸ ਨੂੰ ਧਮਾਕੇ ਦੀ ਸੂਚਨਾ ਮਿਲੀ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।