ਸਾਈਲੈਂਟ ਹਾਰਟ ਅਟੈਕ ਨੇ ਲਈ ਇਕ ਹੋਰ ਜਾਨ, ਸਟੇਜ ''ਤੇ ਕਵਿਤਾ ਪੜ੍ਹਦੇ-ਪੜ੍ਹਦੇ ਆ ਗਈ ਮੌਤ
Monday, Jan 29, 2024 - 06:33 PM (IST)
ਨੈਸ਼ਨਲ ਡੈਸਕ- ਸਾਈਲੈਂਟ ਹਾਰਟ ਅਟੈਕ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ। ਇਸ ਨਾਲ ਜੁੜਿਆ ਇਕ ਡਰਾ ਦੇਣ ਵਾਲਾ ਮੌਤ ਦਾ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਇਕ ਵਿਅਕਤੀ ਦੀ ਮੌਤ ਕਵਿਤਾ ਪੜ੍ਹਦੇ ਸਮੇਂ ਹੋ ਗਈ। ਦਰਅਸਲ ਮਾਮਲਾ ਉੱਤਰਾਖੰਡ ਦੇ ਊਧਮ ਸਿੰਘ ਨਗਰ ਦਾ ਹੈ। ਜਿੱਥੇ ਕਵਿਤਾ ਪੜ੍ਹਦੇ ਸਮੇਂ ਇਕ ਕਵੀ ਦੀ ਮੌਤ ਹੋ ਗਈ। ਇਹ ਘਟਨਾ ਸਾਹਮਣੇ ਬੈਠੇ ਇਕ ਸ਼ਖ਼ਸ ਨੇ ਆਪਣੇ ਮੋਬਾਇਲ 'ਚ ਕੈਦ ਕਰ ਲਈ, ਜਿਸ ਦਾ ਵੀਡੀਓ ਹੁਣ ਵਾਇਰਲ ਹੋ ਰਿਹਾ ਹੈ।
पंतनगर में कविता पाठ करते हुए कवि को आया हार्ट अटैक। वहीं गिरे।
— Narendra Nath Mishra (@iamnarendranath) January 29, 2024
बहुत बड़ी समस्या और चिंता बनी है यह ट्रेंड। कब हम सब इसपर बात करेंगे। pic.twitter.com/mhaS22ycIF
ਦਰਅਸਲ ਊਧਮ ਸਿੰਘ ਨਗਰ 'ਚ ਪੰਤਨਗਰ ਖੇਤੀਬਾੜੀ ਯੂਨੀਵਰਸਿਟੀ ਦੇ ਡਾ. ਬੀਬੀ ਸਿੰਘ ਸਭਾਗਾਰ 'ਚ ਕਵਿਤਾ ਉਤਸਵ ਚੱਲ ਰਿਹਾ ਸੀ। ਇਸ ਦੌਰਾਨ ਕਈ ਕਵੀਆਂ ਨੇ ਹਿੱਸਾ ਲਿਆ ਅਤੇ ਇਸ ਦੌਰਾਨ ਪੰਤਨਗਰ ਵਾਸੀ ਸੁਭਾਸ਼ ਚਤੁਰਵੇਦੀ ਕਵਿਤਾ ਪੜ੍ਹ ਰਹੇ ਸਨ ਕਿ ਉਹ ਅਚਾਨਕ ਪਿੱਛੇ ਵੱਲ ਡਿੱਗ ਗਏ। ਆਯੋਜਕ ਜਲਦੀ 'ਚ ਉਨ੍ਹਾਂ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਘਟਨਾ ਨੂੰ ਲੈ ਕੇ ਐੱਸ.ਪੀ. ਮਨੋਜ ਕਤਿਆਲ ਨੇ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ ਪੁਲਸ ਨੂੰ ਜਾਣਕਾਰੀ ਮਿਲੀ ਕਿ ਇਕ ਕਵੀ ਸੰਮੇਲਨ 'ਚ ਇਕ ਕਵੀ ਦੀ ਕਵਿਤਾ ਪੜ੍ਹਦੇ ਸਮੇਂ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਪਰਿਵਾਰ ਵਾਲੇ ਲਾਸ਼ ਲੈ ਕੇ ਮਥੁਰਾ ਚਲੇ ਗਏ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8