ਦਾਦਰਾ ਅਤੇ ਨਗਰ ਹਵੇਲੀ ''ਚ ਕੰਧ ਡਿੱਗਣ ਨਾਲ 5 ਮਜ਼ਦੂਰਾਂ ਦੀ ਮੌਤ

Wednesday, Aug 05, 2020 - 03:27 PM (IST)

ਦਾਦਰਾ ਅਤੇ ਨਗਰ ਹਵੇਲੀ ''ਚ ਕੰਧ ਡਿੱਗਣ ਨਾਲ 5 ਮਜ਼ਦੂਰਾਂ ਦੀ ਮੌਤ

ਸਿਲਵਾਸਾ- ਕੇਂਦਰ ਸ਼ਾਸਿਤ ਪ੍ਰਦੇਸ਼ ਦਾਦਰਾ ਅਤੇ ਨਗਰ ਹਵੇਲੀ 'ਚ ਸਿਲਵਾਸਾ ਸ਼ਹਿਰ ਨੇੜੇ ਭਾਰੀ ਬਾਰਸ਼ ਕਾਰਨ ਇਕ ਕਾਰਖਾਨੇ ਦੀ ਕੰਧ ਡਿੱਗਣ ਨਾਲ 5 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ। ਖਾਨਵੇਲ ਪੁਲਸ ਥਾਣੇ ਦੇ ਇੰਸਪੈਕਟਰ ਹਰੀਸ਼ ਰਾਠੌੜ ਨੇ ਬੁੱਧਵਾਰ ਨੂੰ ਦੱਸਿਆ ਕਿ ਇਹ ਘਟਨਾ ਮੰਗਲਵਾਰ ਰਾਤ ਨੂੰ ਸਿਲਵਾਸਾ ਹੈੱਡ ਕੁਆਰਟਰ ਤੋਂ ਕਰੀਬ 16 ਕਿਲੋਮੀਟਰ ਦੂਰ ਸੁਰੰਗੀ ਪਿੰਡ 'ਚ ਵਾਪਰੀ। ਉਨ੍ਹਾਂ ਨੇ ਦੱਸਿਆ ਕਿ ਇਕ ਠੇਕੇਦਾਰ ਨੇ ਕਾਰਖਾਨੇ ਦੀ ਇਮਾਰਤ ਦਾ ਨਿਰਮਾਣ ਕਰਨ ਲਈ ਮਜ਼ਦੂਰਾਂ ਨੂੰ ਕੰਮ 'ਤੇ ਲਗਾਇਆ ਸੀ ਅਤੇ ਉਹ 5 ਮਹੀਨੇ ਪਹਿਲਾਂ ਬਣੀ ਕੰਧ ਦੇ ਨੇੜੇ ਅਸਥਾਈ ਕੰਪਲੈਕਸ 'ਚ ਰਹਿ ਰਹੇ ਸਨ। 

ਉਨ੍ਹਾਂ ਨੇ ਦੱਸਿਆ,''ਭਾਰੀ ਬਾਰਸ਼ ਕਾਰਨ ਕੰਧ ਮਜ਼ਦੂਰਾਂ 'ਤੇ ਉਸ ਸਮੇਂ ਡਿੱਗ ਗਈ, ਜਦੋਂ ਉਹ ਸੌਂ ਰਹੇ ਸਨ, ਜਿਸ ਨਾਲ ਉਨ੍ਹਾਂ 'ਚੋਂ 5 ਦੀ ਮੌਕੇ 'ਤੇ ਹੀ ਮੌਤ ਹੋ ਗਈ।'' ਉਨ੍ਹਾਂ ਨੇ ਦੱਸਿਆ ਕਿ 2 ਜ਼ਖਮੀ ਮਜ਼ਦੂਰਾਂ ਨੂੰ ਨੇੜੇ ਦੇ ਇਕ ਹਸਪਤਾਲ ਲਿਜਾਇਆ ਗਿਆ। ਅਧਿਾਕਰੀ ਨੇ ਦੱਸਿਆ ਕਿ ਸਿੰਦੋਨੀ ਪਿੰਡ ਦੇ ਰਹਿਣ ਵਾਲੇ ਮ੍ਰਿਤਕ ਮਜ਼ਦੂਰਾਂ ਦੀ ਪਛਾਣ ਰਾਜੂਦ ਯਾਦਵ, ਅਸ਼ਵਨੀ ਜੈਰਾਮ, ਬਾਲੂ ਕਕਾਲ, ਜਾਹਿਰ ਸੋਮਾ ਅਤੇ ਅਨਿਲ ਦੇ ਰੂਪ 'ਚ ਕੀਤੀ ਗਈ ਹੈ।


author

DIsha

Content Editor

Related News