ਸਿਹਤ ਲਈ ਸੰਜੀਵਨੀ ਹੈ ਸਵੇਰ ਸਮੇਂ ਸਾਈਕਲਿੰਗ
Thursday, May 01, 2025 - 12:50 AM (IST)

ਨਵੀਂ ਦਿੱਲੀ : ਕਿਸੇ ਸਮੇਂ ਸਾਈਕਲ ਮਜਬੂਰੀ ਦਾ ਨਾਂ ਹੁੰਦਾ ਸੀ ਪਰ ਹੁਣ ਸਟੇਟਸ ਸਿੰਬਲ ਬਣ ਚੁੱਕਿਆ ਹੈ। ਡਾਕਟਰਾਂ ਦੀ ਰਾਇ ਹੈ ਕਿ ਅੱਜ ਦੀ ਭੱਜ-ਦੌੜ ਦੀ ਜ਼ਿੰਦਗੀ ’ਚ ਜੇ ਕੋਈ ਹਰ ਰੋਜ਼ ਸਿਰਫ 40 ਮਿੰਟ ਸਾਈਕਲ ਚਲਾ ਲਵੇ ਤਾਂ ਉਸ ਨੂੰ ਕਿਸੇ ਤਰ੍ਹਾਂ ਦੀ ਗੰਭੀਰ ਬੀਮਾਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਸਾਈਕਲ ਨਾਲ ਸਵੇਰ ਦੀ ਸੈਰ ਸਿਹਤ ਲਈ ਸੰਜੀਵਨੀ ਦੱਸੀ ਜਾ ਰਹੀ ਹੈ।
ਭਾਰਤ ਦੀ ਪਾਕਿਸਤਾਨ ਖਿਲਾਫ ਇਕ ਹੋਰ ਵੱਡੀ ਕਾਰਵਾਈ! 23 ਮਈ ਤਕ ਹਵਾਈ ਖੇਤਰ ਕੀਤਾ ਬੰਦ
ਦਿੱਲੀ ’ਚ 27 ਫੀਸਦੀ ਲੋਕ ਚਲਾਉਂਦੇ ਹਨ ਸਾਈਕਲ
ਨੈਸ਼ਨਲ ਫੈਮਿਲੀ ਹੈਲਥ ਸਰਵੇ-(2019-20) ਦੀ ਰਿਪੋਰਟ ਅਨੁਸਾਰ ਰਾਜਧਾਨੀ ਦਿੱਲੀ ’ਚ 27.2 ਫੀਸਦੀ ਲੋਕ ਸਾਈਕਲ ਚਲਾਉਂਦੇ ਹਨ, ਜਦੋਂ ਕਿ 53.1 ਫੀਸਦੀ ਦੋਪਹੀਆ ਅਤੇ ਸਿਰਫ਼ 19.4 ਫੀਸਦੀ ਲੋਕ ਕਾਰ ਚਲਾਉਂਦੇ ਹਨ। ਮਾਹਿਰਾਂ ਅਨੁਸਾਰ ਸਾਈਕਲ ਅਤੇ ਦੋਪਹੀਆ ਦੀ ਜ਼ਿਆਦਾ ਗਿਣਤੀ ਦੇ ਬਾਵਜੂਦ ਸ਼ਹਿਰ ਨੂੰ ਕਾਰਾਂ ਦੇ ਹਿਸਾਬ ਨਾਲ ਡਿਜ਼ਾਈਨ ਕੀਤਾ ਜਾ ਰਿਹਾ ਹੈ। ਮਾਹਿਰਾਂ ਦੀ ਮੰਨੀਏ ਤਾਂ ਇਸ ਸਮੇਂ ਨਾਨ-ਮੋਟਰਾਈਜ਼ਡ ਗੱਡੀਆਂ ’ਤੇ ਧਿਆਨ ਕੇਂਦ੍ਰਿਤ ਹੋਣਾ ਚਾਹੀਦਾ ਹੈ। ਰਾਜਧਾਨੀ ’ਚ ਲੱਗਭਗ 25 ਫੀਸਦੀ ਜ਼ਮੀਨ ਦੀ ਵਰਤੋਂ ਸੜਕਾਂ ਲਈ ਹੋ ਰਹੀ ਹੈ। ਜੇ ਪਲਾਨਿੰਗ ’ਚ ਸਾਈਕਲ ਅਤੇ ਛੋਟੇ ਸਾਧਨਾਂ ਨੂੰ ਸ਼ਾਮਲ ਨਾ ਕੀਤਾ ਗਿਆ ਤਾਂ ਸਮੱਸਿਆ ਭਿਆਨ ਹੋ ਜਾਵੇਗੀ।
ਅੰਤਰਰਾਸ਼ਟਰੀ ਸਰਹੱਦ 'ਤੇ ਖਾਲੀ ਪਈਆਂ ਪਾਕਿਸਤਾਨ ਦੀਆਂ ਚੌਕੀਆਂ, ਝੰਡੇ ਵੀ ਲਾਹੇ! ਪੰਜਾਬ 'ਚ ਅਲਰਟ
ਫਿਟਨੈੱਸ ’ਚ ਹੋਵੇਗਾ ਸੁਧਾਰ
ਇਸ ’ਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਸਾਈਕਲ ਚਲਾਉਣ ਨਾਲ ਤੁਹਾਡੀ ਫਿਟਨੈੱਸ ’ਚ ਸੁਧਾਰ ਹੋਵੇਗਾ। ਜੇ ਤੁਸੀਂ ਮੌਜੂਦਾ ਸਮੇਂ ’ਚ ਨਿਯਮਿਤ ਤੌਰ ’ਤੇ ਕਸਰਤ ਨਹੀਂ ਕਰਦੇ ਹੋ, ਤਾਂ ਸੁਧਾਰ ਹੋਰ ਵੀ ਹੋਣਗੇ ਅਤੇ ਫਾਇਦਾ ਜ਼ਿਆਦਾ ਹੋਣਗੇ। ਸ਼ੂਗਰ ਦੇ ਮਰੀਜ਼ਾਂ ਲਈ ਤਾਂ ਇਹ ਰਾਮਬਾਣ ਹੈ। ਸਾਈਕਲ ਚਲਾਉਣ ਨਾਲ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਘੱਟ ਹੁੰਦਾ ਹੈ। ਇਹੀ ਨਹੀਂ, ਇਸ ਨਾਲ ਭਾਰ ਵੀ ਸੰਤੁਲਿਤ ਹੁੰਦਾ ਹੈ। ਦਰਅਸਲ, ਸਾਈਕਲ ਰਾਹੀਂ ਕੰਮ ’ਤੇ ਜਾਣਾ ਭਾਰ ਘਟ ਕਰਨ ਦਾ ਇਕ ਸ਼ਾਨਦਾਰ ਤਰੀਕਾ ਹੋ ਸਕਦਾ ਹੈ। ਭਾਵੇਂ ਇਹ ਇਕ ਘੱਟ ਪ੍ਰਭਾਵ ਵਾਲੀ, ਅਨੁਕੂਲ ਕਸਰਤ ਹੈ, ਜੋ ਪ੍ਰਤੀ ਘੰਟਾ 400-750 ਕੈਲੋਰੀ ਬਰਨ ਕਰ ਸਕਦਾ ਹੈ, ਜੋ ਸਵਾਰ ਦੇ ਭਾਰ, ਰਫ਼ਤਾਰ ਅਤੇ ਸਾਈਕਲ ਚਲਾਉਣ ਦੇ ਤਰੀਕੇ ’ਤੇ ਨਿਰਭਰ ਕਰਦਾ ਹੈ। ਸਾਈਕਲ ਚਲਾ ਕੇ ਤੁਸੀਂ ਪੈਦਾ ਹੋਣ ਵਾਲੀਆਂ ਹਾਨੀਕਾਰਕ ਅਤੇ ਜਾਨਲੇਵਾ ਗੈਸਾਂ ਨੂੰ ਘੱਟ ਕਰਨ ’ਚ ਮਦਦ ਕਰ ਸਕਦੇ ਹੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8