ਪਤਨੀ ਦਾ ਵਹਿਸ਼ੀਪੁਣਾ: ਕੁਹਾੜੀ ਨਾਲ ਪਤੀ ਦੇ ਟੋਟੇ ਕਰ ਨਹਿਰ ''ਚ ਸੁੱਟੇ, ਫੜੇ ਜਾਣ ''ਤੇ ਦੱਸੀ ਇਹ ਵਜ੍ਹਾ
Saturday, Jul 29, 2023 - 01:54 AM (IST)

ਉੱਤਰ ਪ੍ਰਦੇਸ਼ (ਭਾਸ਼ਾ): ਜ਼ਿਲ੍ਹੇ ਦੇ ਗਜਰੌਲਾ ਇਲਾਕੇ ਵਿਚ ਘਰੇਲੂ ਹਿੰਸਾ ਤੋਂ ਪਰੇਸ਼ਾਨ ਪਤਨੀ ਨੇ ਕੁਹਾੜੀ ਨਾਲ ਵੱਢ ਕੇ ਪਤੀ ਦਾ ਕਤਲ ਕਰ ਦਿੱਤਾ ਤੇ ਲਾਸ਼ ਦੇ ਟੁੱਕੜੇ ਕਰ ਸੀਮੈਂਟ ਦੀਆਂ 2 ਬੋਰੀਆਂ ਵਿਚ ਭਰ ਕੇ ਉਨ੍ਹਾਂ ਨੂੰ ਨਹਿਰ ਵਿਚ ਸੁੱਟ ਦਿੱਤਾ। ਪੁਲਸ ਨੇ ਇਹ ਜਾਣਕਾਰੀ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਹੁਸ਼ਿਆਰਪੁਰ ਤੋਂ ਸਾਹਮਣੇ ਆਈ ਸ਼ਰਮਨਾਕ ਘਟਨਾ, 60 ਸਾਲਾ ਬਜ਼ੁਰਗ ਨੇ ਬੱਚੀ ਦੀ ਰੋਲ਼ੀ ਪੱਤ
ਪੁਲਸ ਨੇ ਸ਼ੁੱਕਰਵਾਰ ਨੂੰ ਔਰਤ ਦੀ ਨਿਸ਼ਾਨਦੇਹੀ 'ਤੇ ਪਤੀ ਦੀ ਲਾਸ਼ ਦੇ ਟੁਕੜੇ ਅਤੇ ਖ਼ੂਨ ਨਾਲ ਲੱਥਪੱਥ ਕਪੜਿਆਂ ਨੂੰ ਘਰ ਤੋਂ 10 ਕਿੱਲੋਮੀਟਰ ਦੂਰੋਂ ਬਰਾਮਦ ਕਰ ਮੁਲਜ਼ਮ ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਮੁਤਾਬਕ, ਗਜਰੌਲਾ ਦੇ ਸ਼ਿਵਨਗਰ ਪਿੰਡ ਵਾਸੀ ਦੁਲਾਰੋ ਦੇਵੀ ਨੇ ਆਪਣੇ ਪਤੀ ਰਾਮਪਾਲ (60) ਦੀ ਕੁਹਾੜੀ ਨਾਲ ਵੱਢ ਕੇ ਹੱਤਿਆ ਕਰ ਦਿੱਤੀ ਤੇ ਲਾਸ਼ ਨੂੰ ਬੋਰੀਆਂ ਵਿਚ ਭਾਰ ਕੇ ਨਹਿਰ ਵਿਚ ਸੁੱਟ ਦਿੱਤਾ। ਪੁਲਸ ਨੇ ਲਾਸ਼ ਦੇ ਟੁਕੜਿਆਂ ਨੂੰ ਇਕੱਠਾ ਕਰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਗਜਰੌਲਾ ਥਾਣੇ ਦੀ ਪੁਲਸ ਮੁਤਾਬਕ ਔਰਤ ਦਾ ਕਹਿਣਾ ਹੈ ਕਿ ਉਸ ਨੇ ਘਰੇਲੂ ਹਿੰਸਾ ਤੋਂ ਪਰੇਸ਼ਾਨ ਹੋ ਕੇ ਇਹ ਕਦਮ ਚੁੱਕਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8