CRPF ''ਚ ਸਬ ਇੰਸਪੈਕਟਰ ਦੀ ਨਿਕਲੀ ਭਰਤੀ, ਜਾਣੋ ਉਮਰ ਹੱਦ ਸਣੇ ਹੋਰ ਸ਼ਰਤਾਂ

Wednesday, Oct 16, 2024 - 01:52 PM (IST)

ਨਵੀਂ ਦਿੱਲੀ- ਜੇਕਰ ਤੁਸੀਂ ਕੇਂਦਰੀ ਰਿਜ਼ਰਵ ਪੁਲਸ ਫੋਰਸ (CRPF) 'ਚ ਭਰਤੀ ਹੋਣਾ ਚਾਹੁੰਦੇ ਹੋ, ਤਾਂ ਤੁਹਾਡੇ ਲਈ ਸੁਨਹਿਰੀ ਮੌਕਾ ਹੈ। ਕੇਂਦਰੀ ਰਿਜ਼ਰਵ ਪੁਲਸ ਫੋਰਸ 'ਚ ਸਬ ਇੰਸਪੈਕਟਰ (CRPF SI) ਦੀ ਨਵੀਂ ਭਰਤੀ ਲਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਜਿਸ ਤੋਂ ਬਾਅਦ 9 ਅਕਤੂਬਰ ਤੋਂ ਸੀ. ਆਰ. ਪੀ. ਐਫ ਸਬ-ਇੰਸਪੈਕਟਰ ਲਈ ਅਰਜ਼ੀ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਭਰਤੀ ਵਿਚ ਸ਼ਾਮਲ ਹੋਣ ਲਈ ਅਧਿਕਾਰਤ ਵੈੱਬਸਾਈਟ crpf.gov.in 'ਤੇ ਆਨਲਾਈਨ ਅਰਜ਼ੀ ਦੇ ਸਕਦੇ ਹਨ। ਆਖਰੀ ਤਾਰੀਖ਼ ਤੋਂ ਬਾਅਦ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ।

ਭਰਤੀ ਡਿਟੇਲ

CRPF 'ਚ ਭਰਤੀ ਜ਼ਰੀਏ ਸਬ ਇੰਸਪੈਕਟਰ/ਮੋਟਰ ਮਕੈਨਿਕ ਦੀ ਸਿੱਧੀ ਭਰਤੀ ਕੀਤੀ ਜਾਵੇਗੀ। ਇਸ ਲਈ ਕੁੱਲ 124 ਅਹੁਦੇ ਭਰੇ ਜਾਣਗੇ।

ਯੋਗਤਾ

ਇਸ CRPF ਦੀ ਖਾਲੀ ਅਸਾਮੀ ਲਈ ਅਰਜ਼ੀ ਦੇਣ ਲਈ ਉਮੀਦਵਾਰਾਂ ਕੋਲ ਦੋ ਸਾਲ ਦਾ ਉਦਯੋਗਿਕ ਸਿਖਲਾਈ ਸੰਸਥਾ (ITI) ਸਰਟੀਫਿਕੇਟ ਮਕੈਨਿਕ ਮੋਟਰ ਵਹੀਕਲ ਵਿਚ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸਬੰਧਤ ਟਰੇਡ 'ਚ ਤਿੰਨ ਸਾਲਾਂ ਦਾ ਪ੍ਰੈਟੀਕਲ ਤਜ਼ਰਬਾ ਹੋਣਾ ਵੀ ਜ਼ਰੂਰੀ ਹੈ। ਉਮੀਦਵਾਰ ਅਧਿਕਾਰਤ ਨੋਟੀਫਿਕੇਸ਼ਨ ਤੋਂ ਯੋਗਤਾ ਨਾਲ ਸਬੰਧਤ ਵੇਰਵਿਆਂ ਦੀ ਵੀ ਜਾਂਚ ਕਰ ਸਕਦੇ ਹਨ।

ਉਮਰ ਹੱਦ- 

ਇਸ ਭਰਤੀ ਲਈ ਬਿਨੈ ਕਰਨ ਲਈ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ 56 ਸਾਲ ਨਿਰਧਾਰਤ ਕੀਤੀ ਗਈ ਹੈ।

ਚੋਣ ਪ੍ਰਕਿਰਿਆ- 

ਸੀ. ਆਰ. ਪੀ. ਐਸ ਸਬ ਇੰਸਪੈਕਟਰ ਦੀ ਇਹ ਅਸਾਮੀ ਡੈਪੂਟੇਸ਼ਨ (Deputation) ਦੇ ਆਧਾਰ 'ਤੇ ਕੀਤੀ ਜਾ ਰਹੀ ਹੈ। ਜਿਸ ਵਿਚ ਤਜਰਬੇਕਾਰ ਅਤੇ ਸਰਵਿਸ ਵਿਚ ਰਹੇ ਉਮੀਦਵਾਰ ਸ਼ਾਮਲ ਹੋਣ ਦੇ ਯੋਗ ਹਨ।

ਤਨਖਾਹ-

CRPF ਵਿਚ ਚੁਣੇ ਗਏ ਉਮੀਦਵਾਰਾਂ ਨੂੰ ਤਨਖਾਹ ਮੈਟ੍ਰਿਕਸ ਪੱਧਰ-6 ਦੇ ਅਨੁਸਾਰ 35400-112400/- ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ।

ਇੱਥੇ ਫਾਰਮ ਭਰੋ

CRPF ਸਬ ਇੰਸਪੈਕਟਰ ਸਰਕਾਰੀ ਨੌਕਰੀ ਲਈ ਉਮੀਦਵਾਰਾਂ ਨੂੰ ਆਫਲਾਈਨ ਫਾਰਮ ਭਰਨਾ ਹੋਵੇਗਾ। ਉਮੀਦਵਾਰਾਂ ਨੂੰ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਹੋਣ ਦੇ 60 ਦਿਨਾਂ ਦੇ ਅੰਦਰ ਲੋੜੀਂਦੇ ਦਸਤਾਵੇਜ਼ਾਂ ਦੇ ਨਾਲ ਭਰੇ ਹੋਏ ਬਿਨੈ ਪੱਤਰ ਨੂੰ ਨਿਰਧਾਰਤ ਪਤੇ 'ਤੇ ਭੇਜਣਾ ਹੋਵੇਗਾ। ਪਤਾ ਹੈ- "ਡੀ. ਆਈ. ਜੀ, ਡਾਇਰੈਕਟਰ ਜਨਰਲ, ਸੀ. ਆਰ. ਪੀ. ਐਫ, ਬਲਾਕ ਨੰਬਰ-1, ਸੀ. ਜੀ. ਓ ਕੰਪਲੈਕਸ, ਲੋਧੀ ਰੋਡ, ਨਵੀਂ ਦਿੱਲੀ-110003।" ਭਰਤੀ ਨਾਲ ਸਬੰਧਤ ਕਿਸੇ ਵੀ ਹੋਰ ਜਾਣਕਾਰੀ ਲਈ ਉਮੀਦਵਾਰ CRPF ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


Tanu

Content Editor

Related News