''ਜੋ ਬੋਲੀ ਨਾਲ ਨਹੀਂ ਮੰਨਿਆ, ਉਹ ਗੋਲੀ ਨਾਲ ਜ਼ਰੂਰ ਮੰਨ ਗਿਆ : CM ਯੋਗੀ ਦਾ ਵੱਡਾ ਬਿਆਨ

Thursday, Jun 04, 2026 - 09:11 AM (IST)

''ਜੋ ਬੋਲੀ ਨਾਲ ਨਹੀਂ ਮੰਨਿਆ, ਉਹ ਗੋਲੀ ਨਾਲ ਜ਼ਰੂਰ ਮੰਨ ਗਿਆ : CM ਯੋਗੀ ਦਾ ਵੱਡਾ ਬਿਆਨ

ਕੁਸ਼ੀਨਗਰ/ਗੋਰਖਪੁਰ (ਨਵੋਦਿਆ ਟਾਈਮਜ਼) - ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕੁਸ਼ੀਨਗਰ ਵਿਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਅਪਰਾਧੀਆਂ ਅਤੇ ਸ਼ਰਾਰਤੀ ਅਨਸਰਾਂ ਨੂੰ ਸਿੱਧਾ ਕਰ ਦਿੱਤਾ ਹੈ। ਉਨ੍ਹਾਂ ਨੇ ਸਖ਼ਤ ਲਹਿਜੇ ਵਿਚ ਕਿਹਾ ਕਿ ਜੋ ਗੱਲਾਂ ਨਾਲ ਨਹੀਂ ਸੁਧਰੇ, ਉਨ੍ਹਾਂ ਨੇ ਆਖ਼ਰਕਾਰ ਗੋਲੀਆਂ ਦੀ ਭਾਸ਼ਾ ਸੁਣੀ। ਮੁੱਖ ਮੰਤਰੀ ਨੇ ਕੁਸ਼ੀਨਗਰ ਵਿਚ 424 ਕਰੋੜ ਰੁਪਏ ਦੇ 278 ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ।

ਪੜ੍ਹੋ ਇਹ ਵੀ - IPL ਫਾਈਨਲ ਦੀ ਹਾਰ ਮਗਰੋਂ GT ਨਾਲ ਵਾਪਰਿਆ ਵੱਡਾ ਹਾਦਸਾ, ਖਿਡਾਰੀਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ

ਉਨ੍ਹਾਂ ਐਲਾਨ ਕੀਤਾ ਕਿ ‘ਫਾਜ਼ਿਲਨਗਰ’ ਨੂੰ ਹੁਣ ਦੁਨੀਆ ‘ਪਾਵਾਗੜ੍ਹ’ ਦੇ ਨਾਂ ਨਾਲ ਜਾਣੇਗੀ। ਸੀ. ਐੱਮ. ਯੋਗੀ ਨੇ ਪਿਛਲੀਆਂ ਸਰਕਾਰਾਂ ’ਤੇ ਤਨਜ਼ ਕੱਸਦਿਆਂ ਕਿਹਾ ਕਿ ਪਹਿਲਾਂ ਉੱਤਰ ਪ੍ਰਦੇਸ਼ ਨੂੰ ‘ਕੱਟਾ’ (ਦੇਸੀ ਪਿਸਤੌਲ) ਅਤੇ ਬੰਬਾਂ ਲਈ ਜਾਣਿਆ ਜਾਂਦਾ ਸੀ, ਪਰ ਅੱਜ ਉਹੀ ਉੱਤਰ ਪ੍ਰਦੇਸ਼ ਦੇਸ਼ ਦੀ ਸੁਰੱਖਿਆ ਲਈ ਬ੍ਰਹਿਮੋਸ ਮਿਜ਼ਾਈਲਾਂ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁਸ਼ੀਨਗਰ ਹੁਣ ਬੁਲੇਟ ਸਪੀਡ ਨਾਲ ਅੱਗੇ ਵਧ ਰਿਹਾ ਹੈ।

ਪੜ੍ਹੋ ਇਹ ਵੀ - ਅਮਰੀਕਾ 'ਚ 30 ਭਾਰਤੀ ਟਰੱਕ ਡਰਾਈਵਰ ਗ੍ਰਿਫ਼ਤਾਰ, ਜਲਦੀ ਕੀਤੇ ਜਾਣਗੇ ਡਿਪੋਰਟ

ਵਿਰੋਧੀ ਧਿਰ ’ਤੇ ਹਮਲਾ
ਵਿਰੋਧੀ ਧਿਰ ’ਤੇ ਨਿਸ਼ਾਨਾ ਵਿੰਨ੍ਹਦਿਆਂ ਉਨ੍ਹਾਂ ਕਿਹਾ ਕਿ 498 ਸਾਲ ਪਹਿਲਾਂ ਭਗਵਾਨ ਰਾਮ ਦੀ ਜਨਮਭੂਮੀ ’ਤੇ ਵਿਦੇਸ਼ੀ ਹਮਲਾਵਰਾਂ ਵੱਲੋਂ ਮੰਦਰ ਢਾਹ ਦਿੱਤੇ ਜਾਣ ਤੋਂ ਬਾਅਦ ਅਨੇਕਾਂ ਪੀੜ੍ਹੀਆਂ ਇਸਦੀ ਮੁੜ-ਉਸਾਰੀ ਲਈ ਸੰਘਰਸ਼ ਕਰਦੀਆਂ ਰਹੀਆਂ ਪਰ ਰਾਮ ਮੰਦਰ ਦੀ ਉਸਾਰੀ ਨੂੰ ਅਸਲ ਰਫਤਾਰ ‘ਡਬਲ ਇੰਜਣ’ ਦੀ ਭਾਜਪਾ ਸਰਕਾਰ ਦੇ ਕਾਰਜਕਾਲ ਵਿਚ ਮਿਲੀ। ਉਨ੍ਹਾਂ ਕਿਹਾ ਕਿ ਕਾਂਗਰਸ ਆਜ਼ਾਦੀ ਤੋਂ ਬਾਅਦ ਚਾਹੁੰਦੀ ਤਾਂ ਰਾਮ ਮੰਦਰ ਬਣਾ ਸਕਦੀ ਸੀ, ਪਰ ਉਸਨੇ ਅਜਿਹਾ ਨਹੀਂ ਹੋਣ ਦਿੱਤਾ। ਸਮਾਜਵਾਦੀ ਪਾਰਟੀ ਨੂੰ ‘ਰਾਮਧ੍ਰੋਹੀ’ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਲਗਾਤਾਰ ਰੁਕਾਵਟਾਂ ਪਾਈਆਂ ਪਰ ਅਯੁੱਧਿਆ ਵਿਚ ਡਬਲ ਇੰਜਣ ਦੀ ਸਰਕਾਰ ਨੇ ਵਿਸ਼ਾਲ ਰਾਮ ਮੰਦਰ ਬਣਾਉਣ ਦਾ ਸੁਪਨਾ ਪੂਰਾ ਕੀਤਾ ਅਤੇ ਇਥੇ ਇਕ ਸ਼ਾਨਦਾਰ ਰਾਮ ਮੰਦਰ ਬਣ ਚੁੱਕਾ ਹੈ।

ਪੜ੍ਹੋ ਇਹ ਵੀ - 4 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਵਾਲਿਆਂ ਦਾ ਹੋਵੇਗਾ ਮੁਫ਼ਤ ਇਲਾਜ, CM ਸਮਰਾਟ ਦਾ ਵੱਡਾ ਐਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News