ਗਊ ਮਾਸ ਖਾਣ ਵਾਲੇ ਕੁੱਤੇ ਦਾ ਮਾਸ ਵੀ ਖਾਣ : ਦਿਲੀਪ ਘੋਸ਼

11/05/2019 10:39:08 AM

ਕੋਲਕਾਤਾ— ਪੱਛਮੀ ਬੰਗਾਲ ਭਾਜਪਾ ਦੇ ਪ੍ਰਧਾਨ ਅਤੇ ਲੋਕ ਸਭਾ ਦੇ ਸੰਸਦ ਮੈਂਬਰ ਦਿਲੀਪ ਘੋਸ਼ ਨੇ ਵਿਵਾਦਿਤ ਬਿਆਨ ਦਿੱਤਾ ਹੈ। ਬਰਦਵਾਨ 'ਚ ਇਕ ਪ੍ਰੋਗਰਾਮ ਦੌਰਾਨ ਦਿਲੀਪ ਘੋਸ਼ ਨੇ ਗਊ ਮਾਸ ਸੇਵਨ ਨੂੰ ਅਪਰਾਧ ਦੱਸਦੇ ਹੋਏ ਕਥਿਤ ਤੌਰ 'ਤੇ ਇਤਰਾਜ਼ਯੋਗ ਟਿੱਪਣੀ ਕੀਤੀ। ਘੋਸ਼ ਨੇ ਧਮਕੀ ਭਰੇ ਅੰਦਾਜ 'ਚ ਕਿਹਾ ਕਿ ਜੇਕਰ ਕਿਸੇ ਨੇ ਗਊ ਮਾਤਾ ਨਾਲ ਗਲਤ ਵਤੀਰਾ ਕੀਤਾ ਤਾਂ ਉਸ ਨੂੰ ਸਬਕ ਸਿਖਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਦਿਲੀਪ ਘੋਸ਼ ਪਹਿਲਾਂ ਵੀ ਵਿਵਾਦਿਤ ਬਿਆਨ ਦਿੰਦੇ ਰਹੇ ਹਨ। ਦਿਲੀਪ ਨੇ ਕਿਹਾ,''ਕੁਝ ਬੁੱਧੀਜੀਵੀ ਸੜਕਾਂ 'ਤੇ ਗਊ ਮਾਸ ਖਾਂਦੇ ਹਨ, ਮੈਂ ਉਨ੍ਹਾਂ ਨੂੰ ਕਹਿੰਦਾ ਹਾਂ ਕਿ ਉਹ ਕੁੱਤੇ ਦਾ ਮਾਸ ਵੀ ਖਾਣ, ਜਿਸ ਨਾਲ ਉਨ੍ਹਾਂ ਦੀ ਸਿਹਤ ਠੀਕ ਰਹੇਗੀ। ਉਨ੍ਹਾਂ ਨੂੰ ਜਿਸ ਵੀ ਜਾਨਵਰ ਦਾ ਮਾਸ ਖਾਣਾ ਹੋਵੇ ਖਾਣ ਪਰ ਸੜਕਾਂ 'ਤੇ ਕਿਉਂ? ਆਪਣੇ ਘਰ 'ਤੇ ਖਾਣ।''

ਗਊ ਹੱਤਿਆ ਕਰਨਾ ਅਪਰਾਧ ਹੈ
ਦਿਲੀਪ ਇੱਥੇ ਹੀ ਨਹੀਂ ਰੁਕੇ। ਉਨ੍ਹੰ ਨੇ ਅੱਗੇ ਕਿਹਾ,''ਗਾਂ ਸਾਡੀ ਮਾਤਾ ਹੈ ਅਤੇ ਅਸੀਂ ਗਾਂ ਦੇ ਦੁੱਧ ਦਾ ਸੇਵਨ ਕਰ ਕੇ ਜਿਉਂਦੇ ਰਹਿੰਦੇ ਹਾਂ। ਜੇਕਰ ਕਿਸੇ ਨੇ ਮੇਰੀ ਮਾਂ ਨਾਲ ਗਲਤ ਵਤੀਰਾ ਕੀਤਾ ਹੈ ਤਾਂ ਮੈਂ ਉਸ ਨਾਲ ਵੀ ਉਸੇ ਤਰ੍ਹਾਂ ਦਾ ਹੀ ਵਤੀਰਾ ਕਰਾਂਗਾ, ਜਿਵੇਂ ਕੀਤਾ ਜਾਣਾ ਚਾਹੀਦਾ। ਭਾਰਤ ਦੀ ਪਵਿੱਤਰ ਭੂਮੀ ਗਊ ਹੱਤਿਆ ਅਤੇ ਗਊ ਮਾਸ ਦਾ ਸੇਵਨ ਕਰਨਾ ਅਪਰਾਧ ਹੈ।''

ਪਹਿਲਾਂ ਵੀ ਦੇ ਚੁਕੇ ਹਨ ਵਿਵਾਦਿਤ ਬਿਆਨ
ਦੱਸਣਯੋਗ ਹੈ ਕਿ ਘੋਸ਼ ਪਹਿਲਾਂ ਵੀ ਵਿਵਾਦਿਤ ਬਿਆਨ ਦੇ ਚੁਕੇ ਹਨ। ਘੋਸ਼ ਨੇ ਕਿਹਾ ਸੀ,''ਤ੍ਰਿਣਮੂਲ ਕਾਂਗਰਸ ਦੇ ਗੁੰਡਿਆਂ ਅਤੇ ਪੁਲਸ ਕਰਮਚਾਰੀਆਂ ਤੋਂ ਡਰਨ ਦੀ ਲੋੜ ਨਹੀਂ ਹੈ। ਸੂਬੇ ਦੇ ਵੱਖ-ਵੱਖ ਹਿੱਆਿਂ 'ਚ ਭਾਜਪਾ ਵਰਕਰਾਂ 'ਤੇ ਹਮੇਸ਼ਾ ਹਮਲੇ ਹੁੰਦੇ ਹਨ। ਦੋਸ਼ੀਆਂ ਨੂੰ ਫੜਨ ਦੀ ਜਗ੍ਹਾ ਪੁਲਸ ਫਰਜ਼ੀ ਮਾਮਲਿਆਂ 'ਤੇ ਸਾਡੇ ਮੁੰਡਿਆਂ ਨੂੰ ਫਸਾ ਰਹੀ ਹੈ। ਜੇਕਰ ਤੁਹਾਡੇ 'ਤੇ ਹਮਲਾ ਹੁੰਦਾ ਹੈ ਤਾਂ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਅਤੇ ਪੁਲਸ ਕਰਮਚਾਰੀਆਂ ਨੂੰ ਕੁੱਟ ਦਿਓ। ਡਰਨ ਦੀ ਲੋੜ ਨਹੀਂ। ਕੋਈ ਵੀ ਪਰੇਸ਼ਾਨੀ ਹੋਵੇਗੀ ਤਾਂ ਅਸੀਂ ਹੈਂ ਨਾ, ਸਭ ਸੰਭਾਲ ਲਵਾਂਗੇ। ਜੇਕਰ ਸਾਬਕਾ ਗ੍ਰਹਿ ਮੰਤਰੀ ਪੀ. ਚਿਦਾਂਬਰਮ ਨੂੰ ਜੇਲ ਭੇਜਿਆ ਜਾ ਸਕਦਾ ਹੈ ਤਾਂ ਤ੍ਰਿਣਮੂਲ ਕਾਂਗਰਸ ਦੇ ਇਹ ਨੇਤਾ ਤਾਂ ਸਾਡੇ ਲਈ ਮੱਛਰ, ਕੀੜੇ-ਮਕੌੜੇ ਦੀ ਤਰ੍ਹਾਂ ਹਨ।''


DIsha

Content Editor

Related News