ਕੋਲਕਾਤਾ: ਦਿਲ ਦੀ ਬੀਮਾਰੀ ਦੇ ਸਰਜਨ ਦੀ ਕੋਰੋਨਾ ਨਾਲ ਮੌਤ

08/05/2020 5:05:02 PM

ਕੋਲਕਾਤਾ (ਭਾਸ਼ਾ)— ਕੋਲਕਾਤਾ 'ਚ 36 ਸਾਲਾ ਦਿਲ ਦੀ ਬੀਮਾਰੀ ਦੇ ਸਰਜਨ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਸਿਹਤ ਮਹਿਕਮੇ ਦੇ ਸੂਤਰਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਡਾ. ਨਿਤੀਸ਼ ਕੁਮਾਰ ਮੱਧ ਜੁਲਾਈ ਵਿਚ ਕੋਰੋਨਾ ਪਾਜ਼ੇਟਿਵ ਹੋਏ ਸਨ ਅਤੇ ਇਕ ਪ੍ਰਾਈਵੇਟ ਹਸਪਤਾਲ 'ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਹਸਪਤਾਲ 'ਚ ਇਕ ਡਾਕਟਰ ਨੇ ਕਿਹਾ ਕਿ ਉਨ੍ਹਾਂ ਨੂੰ ਬਚਾਉਣ ਲਈ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਉਨ੍ਹਾਂ ਦੀ ਹਾਲਤ ਲਗਾਤਾਰ ਵਿਗੜਦੀ ਗਈ। 

ਡਾਕਟਰਾਂ ਮੁਤਾਬਕ ਨਿਤੀਸ਼ ਐਕਸਟਰੈਕਟੋਰਲ ਝਿੱਲੀ ਆਕਸੀਜਨ (ਈ. ਸੀ. ਐੱਮ. ਓ. ਸਪੋਰਟ) 'ਤੇ ਰਹੇ ਅਤੇ ਫਿਰ ਅਸੀਂ ਪਲਾਜ਼ਾ ਥੈਰੇਪੀ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਉਹ ਹਮੇਸ਼ਾ ਸਾਡੀਆਂ ਯਾਦਾਂ ਵਿਚ ਜਿਊਂਦੇ ਰਹਿਣਗੇ। ਡਾਕਟਰ ਨੇ ਕਿਹਾ ਕਿ ਮੰਗਲਵਾਰ ਨੂੰ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਨੂੰ ਕੋਈ ਹੋਰ ਬੀਮਾਰੀ ਨਹੀਂ ਸੀ। ਪਟਨਾ ਦੇ ਰਹਿਣ ਵਾਲੇ ਡਾ. ਕੁਮਾਰ ਪੱਛਮੀ ਬੰਗਾਲ ਵਿਚ ਕੋਰੋਨਾ ਨਾਲ ਮਰਨ ਵਾਲੇ ਸਭ ਤੋਂ ਘੱਟ ਉਮਰ ਦੇ ਡਾਕਟਰ ਹਨ। ਉਨ੍ਹਾਂ ਦੇ ਪਰਿਵਾਰ ਵਿਚ ਪਤਨੀ ਅਤੇ ਦੋ ਸਾਲ ਦਾ ਬੇਟਾ ਹੈ। ਸੂਬੇ ਵਿਚ ਮਹਾਮਾਰੀ ਕਾਰਨ ਹੁਣ ਤੱਕ 4 ਡਾਕਟਰਾਂ ਦੀ ਮੌਤ ਹੋ ਚੁੱਕੀ ਹੈ। ਪੱਛਮੀ ਬੰਗਾਲ ਡਾਕਟਰਜ਼ ਫ਼ੋਰਮ ਨੇ ਮੁੱਖ ਸਕੱਤਰ ਰਾਜੀਵ ਸਿਨਹਾ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਡਾ. ਕੁਮਾਰ ਨੂੰ ਕੋਰੋਨਾ ਯੋਧਾ ਐਲਾਨ ਕੀਤਾ ਜਾਵੇ।


Tanu

Content Editor

Related News