ਸ਼ਿਮਲਾ 'ਚ ਬਣੇਗਾ ਦੇਸ਼ ਦਾ ਸਭ ਤੋਂ ਲੰਬਾ ਰੋਪਵੇਅ, ਪ੍ਰਾਜੈਕਟ ਨੂੰ ਮਿਲੀ ਮਨਜ਼ੂਰੀ

Wednesday, Oct 16, 2024 - 05:38 AM (IST)

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਵਿਕਾਸ ਵਿਚ ਵੱਡੀ ਸਫ਼ਲਤਾ ਹਾਸਲ ਹੋਈ ਹੈ। ਰਾਸ਼ਟਰੀ ਵਿਕਾਸ ਬੈਂਕ (NDB) ਨੇ 1734 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸ਼ਿਮਲਾ ਟਰਾਂਸਪੋਰਟ ਰੋਪਵੇਅ ਪ੍ਰਾਜੈਕਟ ਦੇ ਨਿਰਮਾਣ ਲਈ ਟੈਂਡਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਇਤਿਹਾਸਕ ਪ੍ਰਾਜੈਕਟ ਤੋਂ ਸ਼ਿਮਲਾ ਵਿਚ ਆਵਾਜਾਈ ਦਾ ਨਵਾਂ ਅਧਿਆਏ ਸ਼ੁਰੂ ਹੋਵੇਗਾ। ਸ਼ਿਮਲਾ 'ਚ ਦੁਨੀਆ ਦਾ ਦੂਜਾ ਅਤੇ ਦੇਸ਼ ਦੇ ਸਭ ਤੋਂ ਲੰਬੇ ਯਾਨੀ 13.79 ਕਿਲੋਮੀਟਰ ਦੇ ਰੋਪਵੇਅ ਦੇ ਨਿਰਮਾਣ ਦਾ ਰਾਹ ਸਾਫ਼ ਹੋ  ਗਿਆ ਹੈ। ਇਸ ਬਾਬਤ ਉੱਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਰੋਪਵੇਅ 15 ਸਟੇਸ਼ਨਾਂ ਨੂੰ ਜੋੜੇਗਾ ਅਤੇ ਇਸ 'ਤੇ ਕਰੀਬ 1734 ਕਰੋੜ ਰੁਪਏ ਖਰਚ ਹੋਣਗੇ।

ਰੋਪਵੇਅ ਬਣਨ ਨਾਲ ਸ਼ਹਿਰ ਵਾਸੀਆਂ ਨੂੰ ਰੋਜ਼ਾਨਾ ਲੱਗਣ ਵਾਲੇ ਜਾਮ ਤੋਂ ਨਿਜ਼ਾਤ ਮਿਲੇਗੀ ਤਾਂ ਉੱਥੇ ਹੀ ਘੱਟ ਸਮੇਂ ਵਿਚ ਆਵਾਜਾਈ ਦਾ ਬਿਹਤਰ ਵਿਕਲਪ ਵੀ ਮਿਲੇਗਾ। ਰੋਪਵੇਅ ਐਂਡ ਰੈਪਿਡ ਟਰਾਂਸਪੋਰਟ ਸਿਸਟਮ ਡਿਵੈਲਪਮੈਂਟ ਕਾਰਪੋਰੇਸ਼ਨ ਮੁਤਾਬਕ ਰੋਪਵੇਅ ਦਾ ਕੰਮ ਅਗਲੇ ਸਾਲ 1 ਮਾਰਚ ਤੋਂ ਸ਼ੁਰੂ ਕਰਨ ਦਾ ਟੀਚਾ ਰੱਖਿਆ ਗਿਆ ਹੈ।

PunjabKesari

ਇੱਥੋਂ-ਇੱਥੋਂ ਲੰਘੇਗਾ ਰੋਪਵੇਅ

ਰੋਪਵੇਅ ਲਈ ਤਾਰਾਦੇਵੀ, ਚੱਕਰ ਕੋਰਟ, ਟੁਟੀਕੰਡੀ ਪਾਰਕਿੰਗ, 103 ਟਨਲ, ਰੇਲਵੇ ਸਟੇਸ਼ਨ, ਵਿਕਟਰੀ ਟਨਲ, ਓਲਡ ਬੱਸ ਸਟੈਂਡ, ਲੱਕੜ ਬਾਜ਼ਾਰ, ਸੰਜੌਲੀ, ਸਕੱਤਰੇਤ ਅਤੇ ਲਿਫਟ ਕੋਲ ਰੋਪਵੇਅ ਦੇ ਬੋਰਡਿੰਗ ਸਟੇਸ਼ਨ ਨਿਸ਼ਾਨਬੱਧ ਕੀਤੇ ਗਏ ਹਨ। ਸਰਕਾਰ ਦੀ ਯੋਜਨਾ 2059 ਤੱਕ ਰੋਪਵੇਅ ਨੂੰ 3 ਹਜ਼ਾਰ ਲੋਕਾਂ ਨੂੰ ਇਕ ਪਾਸੇ ਤੋਂ ਲਿਜਾਉਣ ਦੀ ਵਿਵਸਥਾ ਕਰਨ ਦੀ ਹੈ। ਅਜਿਹੇ ਵਿਚ 6 ਹਜ਼ਾਰ ਲੋਕ ਇਕ ਘੰਟੇ ਵਿਚ ਦੋਵੇਂ ਪਾਸੇ ਸਫ਼ਰ ਕਰ ਸਕਣਗੇ। 


Tanu

Content Editor

Related News