ਸੰਸਦ ''ਚ ਜੋ ਕੁਝ ਹੋ ਰਿਹੈ, ਉਸ ਤੋਂ ਪੂਰਾ ਦੇਸ਼ ਚਿੰਤਤ ਹੈ: ਅਸ਼ੋਕ ਗਹਿਲੋਤ
Tuesday, Dec 19, 2023 - 05:30 PM (IST)
ਜੈਪੁਰ- ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰਾਂ ਦੀ ਮੁਅੱਤਲੀ 'ਤੇ ਮੰਗਲਵਾਰ ਨੂੰ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਸੰਸਦ ਵਿਚ ਜੋ ਕੁਝ ਵੀ ਹੋ ਰਿਹਾ ਹੈ, ਉਹ ਪੂਰੇ ਦੇਸ਼ ਲਈ ਚਿੰਤਾ ਦਾ ਵਿਸ਼ਾ ਹੈ। ਗਹਿਲੋਤ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੰਸਦ ਵਿਚ ਜੋ ਕੁਝ ਹੋ ਰਿਹਾ ਹੈ, ਉਸ ਤੋਂ ਪੂਰਾ ਦੇਸ਼ ਚਿੰਤਤ ਹੈ। ਕੇਂਦਰ ਸਰਕਾਰ ਨੂੰ ਘਮੰਡ ਨਹੀਂ ਕਰਨਾ ਚਾਹੀਦਾ। 2024 ਦੀਆਂ ਚੋਣਾਂ ਆ ਰਹੀਆਂ ਹਨ, ਇਨ੍ਹਾਂ ਦਾ ਏਜੰਡਾ ਸਭ ਨੂੰ ਪਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਵਿਰੋਧੀ ਧਿਰ ਨਾਲ ਜੋ ਵਿਵਹਾਰ ਕਰ ਰਹੇ ਹਨ, ਉਹ ਕਿਸੇ ਵੀ ਰੂਪ 'ਚ ਮਨਜ਼ੂਰ ਨਹੀਂ ਹੈ। ਇਹ ਕੋਈ ਦੁਸ਼ਮਣੀ ਦਾ ਖੇਡ ਨਹੀਂ ਹੈ, ਇਹ ਸਿਆਸਤ ਹੈ। ਲੋਕਤੰਤਰ ਵਿਚ ਲੜਾਈ ਵਿਚਾਰਧਾਰਾ ਅਤੇ ਸਿਧਾਂਤਾਂ ਦੀ ਹੁੰਦੀ ਹੈ।
ਇਹ ਵੀ ਪੜ੍ਹੋ- ਸੰਸਦ ਦੇ ਇਤਿਹਾਸ 'ਚ ਸਭ ਤੋਂ ਵੱਡੀ ਕਾਰਵਾਈ, ਅੱਜ ਫਿਰ ਵਿਰੋਧੀ ਧਿਰ ਦੇ 49 ਮੈਂਬਰ ਮੁਅੱਤਲ
ਗਹਿਲੋਤ ਨੇ ਕਿਹਾ ਕਿ ਸਦਨ ਵਿਚ ਵਿਰੋਧ ਆਮ ਗੱਲ ਨਹੀਂ ਹੈ। ਉਸ ਵੇਲੇ ਦੇ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂ. ਪੀ. ਏ.) ਸਰਕਾਰ ਦੇ ਕਾਰਜਕਾਲ ਵਿਚ ਭਾਜਪਾ ਦੇ ਵਿਰੋਧ ਕਾਰਨ 12-12 ਦਿਨ ਸਦਨ ਨਹੀਂ ਚੱਲ ਪਾਉਂਦੀ ਸੀ। ਗਹਿਲੋਤ ਨੇ ਕਿਹਾ ਕਿ ਵਿਰੋਧੀ ਧਿਰ ਦੀ ਮੰਗ ਹੈ ਕਿ ਸੰਸਦ ਦੀ ਸੁਰੱਖਿਆ ਵਿਚ ਕੁਤਾਹੀ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਬਿਆਨ ਦੇਣ।
ਇਹ ਵੀ ਪੜ੍ਹੋ- 1 ਕਿਲੋ ਸੋਨਾ, 7 ਕਿਲੋ ਚਾਂਦੀ ਤੇ ਹੀਰਿਆਂ ਨਾਲ ਬਣੀਆਂ ਚਰਨ ਪਾਦੂਕਾਵਾਂ, ਰਾਮ ਮੰਦਰ 'ਚ ਹੋਣਗੀਆਂ ਸਥਾਪਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8