ਕੋਰੋਨਾ ਨੇ ਬਦਲ ਦਿੱਤਾ ਲੋਕਾਂ ਦੇ ਕੰਮ ਕਰਨ ਦਾ ਤਰੀਕਾ, ਰਿਮੋਟ ਵਰਕ ਤੇ ਵਰਕ ਫਰਾਮ ਹੋਮ ਵੱਲ ਵਧਿਆ ਝੁਕਾਅ

Monday, May 25, 2020 - 05:05 PM (IST)

ਕੋਰੋਨਾ ਨੇ ਬਦਲ ਦਿੱਤਾ ਲੋਕਾਂ ਦੇ ਕੰਮ ਕਰਨ ਦਾ ਤਰੀਕਾ, ਰਿਮੋਟ ਵਰਕ ਤੇ ਵਰਕ ਫਰਾਮ ਹੋਮ ਵੱਲ ਵਧਿਆ ਝੁਕਾਅ

ਨਵੀਂ ਦਿੱਲੀ : ਕੋਰੋਨਾ ਵਾਇਰਸ ਮਹਾਮਾਰੀ ਨੇ ਲੋਕਾਂ ਦੇ ਕੰਮ ਕਰਨ ਦੇ ਤਰੀਕੇ 'ਚ ਭਾਰੀ ਬਦਲਾਅ ਲਿਆ ਦਿੱਤਾ ਹੈ। ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਫਰਵਰੀ ਤੋਂ ਮਈ ਦੌਰਾਨ ਦੇਸ਼ 'ਚ 'ਰਿਮੋਟ ਵਰਕ' (ਦੂਰ ਰਹਿ ਕੇ ਦਫਤਰ ਦਾ ਕੰਮ) ਵਾਲੀਆਂ ਨੌਕਰੀਆਂ ਦੀ ਸਰਚ 'ਚ 377 ਫੀਸਦੀ ਦਾ ਵਾਧਾ ਹੋਇਆ ਹੈ।

ਰਿਪੋਰਟ ਮੁਤਾਬਕ ਨੌਕਰੀ ਤਲਾਸ਼ ਕਰਨ ਵਾਲੇ ਲੋਕ ਹੁਣ ਰਿਮੋਟ ਨਾਲ ਕੰਮ ਕਰਨ ਦੇ ਜ਼ਿਆਦਾ ਇੱਛੁਕ ਹਨ। ਜਾਬ ਸਾਈਟ ਇੰਡੀਡ ਦੀ ਰਿਪੋਰਟ ਕਹਿੰਦੀ ਹੈ ਕਿ ਸਰਚ ਦੌਰਾਨ ਰਿਮੋਟ, ਵਰਕ ਫਰਾਮ ਹੋਮ ਅਤੇ ਇਸੇ ਤਰ੍ਹਾਂ ਦੇ ਹੋਰ ਸ਼ਬਦਾਂ ਦਾ ਚਲਨ ਤੇਜ਼ੀ ਨਾਲ ਵਧਿਆ ਹੈ। ਫਰਵਰੀ ਤੋਂ ਮਈ 2020 ਦੌਰਾਨ ਰਿਮੋਰਟ ਵਰਕ ਲਈ ਸਰਚ 'ਚ 377 ਫੀਸਦੀ ਦਾ ਉਛਾਲ ਆਇਆ ਹੈ। ਇਸੇ ਤਰ੍ਹਾਂ ਰਿਮੋਟ ਵਰਕ ਅਤੇ ਘਰੋਂ ਕੰਮ ਯਾਨੀ ਵਰਕ ਫਰਾਮ ਹੋਮ ਲਈ ਨੌਕਰੀਆਂ 'ਚ 167 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ।

ਉਦਯੋਗ ਨੂੰ ਹੁਣ ਭਵਿੱਖ ਲਈ ਇਸੇ ਤਰ੍ਹਾਂ ਦਾ ਕਿਰਤਬੱਲ ਤਿਆਰ ਕਰਨ 'ਤੇ ਧਿਆਨ ਦੇਣਾ ਹੋਵੇਗਾ
ਇੰਡੀਡ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਸ਼ਸ਼ੀ ਕੁਮਾਰ ਨੇ ਕਿਹਾ ਕਿ 'ਕੋਵਿਡ-19' ਨਾਲ ਬਹੁਤ ਸਾਰੇ ਲੋਕਾਂ ਦੇ ਕੰਮ ਕਰਨ ਦੇ ਤਰੀਕੇ ਨੂੰ ਬਦਲ ਦਿੱਤਾ ਹੈ। ਰਿਮੋਟ ਵਰਕ ਵੱਲ ਲੋਕਾਂ ਦਾ ਤੇਜ਼ੀ ਨਾਲ ਝੁਕਾਅ ਵਧਿਆ ਹੈ। ਅਜੇ ਇਸ ਦੇ ਜਾਰੀ ਰਹਿਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਉਦਯੋਗ ਨੂੰ ਹੁਣ ਭਵਿੱਖ ਲਈ ਇਸੇ ਤਰ੍ਹਾਂ ਦਾ ਕਿਰਤਬੱਲ ਤਿਆਰ ਕਰਨ 'ਤੇ ਧਿਆਨ ਦੇਣਾ ਹੋਵੇਗਾ। ਅਗਾਊਂ ਦੇ ਅਧਿਐਨਾਂ 'ਚ ਵੀ ਇਹ ਸੱਚਾਈ ਸਾਹਮਣੇ ਆਇਆ ਹੈ ਕਿ ਨੌਕਰੀ ਤਲਾਸ਼ ਕਰਨ ਵਾਲੇ 83 ਫੀਸਦੀ ਲੋਕ ਰਿਮੋਟ ਵਰਕ ਨੀਤੀ ਨੂੰ ਮਹੱਤਵਪੂਰਣ ਮੰਨਦੇ ਹਨ। ਇਹੀ ਨਹੀਂ 53 ਫੀਸਦੀ ਕਰਮਚਾਰੀਆਂ ਦਾ ਕਹਿਣਾ ਸੀ ਕਿ ਜੇਕਰ ਉਨ੍ਹਾਂ ਨੂੰ ਰਿਮੋਟ ਨਾਲ ਕੰਮ ਦਾ ਬਦਲ ਉਪਲੱਬਧ ਕਰਵਾਇਆ ਜਾਂਦਾ ਹੈ ਤਾਂ ਉਹ ਤਨਖਾਹ 'ਚ ਕਟੌਤੀ ਲੈਣ ਨੂੰ ਵੀ ਤਿਆਰ ਹਨ।


author

cherry

Content Editor

Related News