ਕੋਰੋਨਾ ਬੀਮਾ 149 ਰੁਪਏ ਤੋਂ ਸ਼ੁਰੂ, ਇਲਾਜ ਤੋਂ ਲੈ ਕੇ ਕੁਆਰੰਟੀਨ ਤਕ ਦਾ ਮਿਲੇਗਾ ਖਰਚ

Tuesday, Apr 14, 2020 - 03:16 AM (IST)

ਕੋਰੋਨਾ ਬੀਮਾ 149 ਰੁਪਏ ਤੋਂ ਸ਼ੁਰੂ, ਇਲਾਜ ਤੋਂ ਲੈ ਕੇ ਕੁਆਰੰਟੀਨ ਤਕ ਦਾ ਮਿਲੇਗਾ ਖਰਚ

ਨਵੀਂ ਦਿੱਲੀ — ਕੋਰੋਨਾ ਵਾਇਰਸ ਦੀ ਮਹਾਮਾਰੀ 'ਤੇ ਕਾਬੂ ਪਾਉਣ ਲਈ ਕੋਸ਼ਿਸ਼ ਜਾਰੀ ਹੈ। ਇਸ ਦੌਰਾਨ ਕੋਰੋਨਾ ਨਾਲ ਜੰਗ ਲੜ ਰਹੇ 'ਕੋਰੋਨਾ ਵਾਰੀਅਰ' ਨੂੰ ਲੈ ਕੇ ਸਰਕਾਰ ਵੱਲੋਂ ਕਈ ਐਲਾਨ ਕੀਤੇ ਗਏ ਹਨ। ਕੇਂਦਰ ਸਰਕਾਰ ਨੇ ਕੋਰੋਨਾ ਵਾਰੀਅਰਜ਼ ਲਈ 50 ਲੱਖ ਰੁਪਏ ਦੇ ਮੈਡੀਕਲ ਇੰਸ਼ੋਰੈਂਸ ਦਾ ਐਲਾਨ ਕੀਤਾ ਹੈ।
ਦਰਅਸਲ ਸਰਕਾਰ ਦੀ ਇਸ ਇੰਸ਼ੋਰੈਂਸ ਦਾ ਲਾਭ ਕੋਰੋਨਾ ਨਾਲ ਜੰਗ ਲੜ ਰਹੀ ਆਸ਼ਾ ਵਰਕਰਾਂ, ਸਫਾਈ ਕਰਮਚਾਰੀਆਂ, ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਸਮੇਤ 20 ਲੱਖ ਮੈਡੀਕਲ ਸਟਾਫ ਅਤੇ ਕੋਰੋਨਾ ਵਾਰੀਅਰਜ਼ ਨੂੰ ਮਿਲੇਗਾ। ਉਥੇ ਹੀ ਹੁਣ ਪ੍ਰਾਈਵੇਟ ਲੈਬ ਅਤੇ ਹਸਪਤਾਲ 'ਚ ਹੋਣ ਵਾਲਾ ਕੋਰੋਨਾ ਟੈਸਟ, ਆਯੂਸ਼ਮਾਨ ਭਾਰਤ ਯੋਜਨਾ ਦੇ ਤਹਿਤ ਕੀਤਾ ਜਾਵੇਗਾ। ਭਾਵ ਇਸ ਯੋਜਨਾ ਦਾ ਲਾਭਪਾਤਰਾ ਦਾ ਇਲਾਜ਼ ਅਤੇ ਟੈਸਟ ਫ੍ਰੀ ਹੋਵੇਗਾ, ਇਸ ਨਾਲ ਕਰੀਬ 50 ਕਰੋੜ ਲੋਕਾਂ ਨੂੰ ਲਾਭ ਮਿਲੇਗਾ। ਇਸ ਤੋਂ ਇਲਾਵਾ ਕਈ ਸੂਬਿਆਂ ਨੇ ਪੁਲਸ  ਹੋਮ ਗਾਰਡ, ਸਫਾਈ ਕਰਮਚਾਰੀ ਸਮੇਤ ਨਾਲ ਕੋਰੋਨਾ ਜੰਗ ਨਾਲ ਜੁੜੇ ਕਰਮਚਾਰੀਆਂ ਨੂੰ ਬੀਮਾ ਕਵਰ ਦੇਣ ਦਾ ਐਲਾਨ ਕੀਤਾ ਹੈ।

ਰਿਲਾਇੰਸ ਜਨਰਲ ਇੰਸ਼ੋਰੈਂਸ ਦੀ ਕੋਰੋਨਾ ਪਾਲਿਸੀ
ਦਰਅਸਲ ਕੋਰੋਨਾ ਵਾਇਰਸ ਕਾਰਣ ਹਰ ਕੋਈ ਪ੍ਰੇਸ਼ਾਨ ਹੈ। ਲਾਕਡਾਊਨ ਦੌਰਾਨ ਕੋਰੋਨਾ ਦੇ ਖੌਫ ਨੂੰ ਦੇਖਦੇ ਹੋਏ ਕਈ ਇੰਸ਼ੋਰੈਂਸ ਕੰਪਨੀਆਂ ਬੀਮਾ ਆਫਰ ਕਰ ਰਹੀਆਂ ਹਨ। ਰਿਲਾਇੰਸ ਜਨਰਲ ਇੰਸ਼ੋਰੈਂਸ ਕੰਪਨੀ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਕੋਵਿਡ-19 ਸੁਰੱਖਿਆ ਬੀਮਾ ਯੋਜਨਾ ਲਾਂਚ ਕੀਤੀ ਹੈ। ਕੋਰੋਨਾ ਪਾਜ਼ੀਟਿਵ ਕਲੇਮ 'ਤੇ 100 ਫੀਸਦੀ ਦਾ ਕਵਰ ਮਿਲੇਗਾ, ਜਦਕਿ ਕੁਆਰੰਟੀਨ 'ਤੇ 50 ਫੀਸਦੀ ਦਾ ਕਵਰ ਮਿਲੇਗਾ। ਇਸ ਤੋਂ ਇਲਾਵਾ ਕੋਰੋਨਾ ਕਾਰਣ ਨੌਕਰੀ ਜਾਣ 'ਤੇ ਵੀ ਪਾਲਿਸੀ ਦਾ ਲਾਭ ਮਿਲੇਗਾ।

2 ਲੱਖ ਰੁਪਏ ਤਕ ਦਾ ਬੀਮਾ ਕਵਰ
ਰਿਲਾਇੰਸ ਜਨਰਲ ਇੰਸ਼ੋਰੈਂਸ ਮੁਤਾਬਕ ਪਾਲਿਸੀ ਲੈਣ ਦੇ 15 ਦਿਨ ਬਾਅਦ ਇਸ 'ਚ ਕਲੇਮ ਕਰ ਸਕਦੇ ਹਨ। 3 ਮਹੀਨੇ ਤੋਂ ਲੈ ਕੇ 60 ਸਾਲ ਤਕ ਦਾ ਕਈ ਵੀ ਵਿਅਕਤੀ ਇਸ ਪਾਲਿਸੀ ਨੂੰ ਲੈ ਸਕਦਾ ਹੈ। 25000 ਰੁਪਏ ਤੋਂ ਲੈ ਕੇ 2 ਲੱਖ ਰੁਪਏ ਤਕ ਦਾ ਇੰਸ਼ੋਰੈਂਸ ਕਰ ਸਕਦੇ ਹਨ। 25 ਹਜ਼ਾਰ ਰੁਪਏ ਦੇ ਬੀਮਾ 'ਤੇ ਪ੍ਰੀਮਿਅਮ 225 ਰੁਪਏ, 50 ਹਜ਼ਾਰ ਰੁਪਏ ਦੇ ਬੀਮਾ 'ਤੇ ਪ੍ਰੀਮਿਅਮ 452 ਰੁਪਏ, 1 ਲੱਖ ਰੁਪਏ ਦੇ ਇੰਸ਼ੋਰੈਂਸ 'ਤੇ 903 ਰੁਪਏ ਪ੍ਰੀਮਿਅਮ, ਜਦਕਿ 2 ਲੱਖ ਦਾ ਬੀਮਾ ਲੈਣ 'ਤੇ 1806 ਰੁਪਏ ਦਾ ਪ੍ਰੀਮਿਅਮ ਇਕ ਵਾਰ ਦੇਣਾ ਹੋਵੇਗਾ, ਇਸ ਪਾਲਿਸੀ ਨੂੰ ਪੇਟੀਅਮ 'ਤੇ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ICICI Lombard ਨੇ ਵੀ ਕੋਰੋਨਾ ਇੰਸ਼ੋਰੈਂਸ ਲਈ 'COVID-19 Protection Cover' ਸ਼ੁਰੂ ਕੀਤਾ ਹੈ। ਇਸ ਪਾਲਿਸੀ ਨੂੰ 18 ਤੋਂ 75 ਸਾਲ ਦੇ ਲੋਕਾਂ ਲੈ ਸਕਣਗੇ। 25 ਹਜ਼ਾਰ ਰੁਪਏ ਦੀ ਪਾਲਿਸੀ ਲਈ 149 ਰੁਪਏ ਦਾ ਪ੍ਰੀਮਿਅਮ ਦੇਣਾ ਹੋਵੇਗਾ।

ਫੋਨ 'ਤੇ ਵੀ ਬੀਮਾ ਪਾਲਿਸੀ
ਉਥੇ ਹੀ ਫਲਿਪਕਾਰਟ ਵੱਲੋਂ ਸੰਚਾਲਿਤ ਡਿਜੀਟਲ ਪੇਮੈਂਟ ਸਰਵਿਸ ਪ੍ਰੋਵਾਇਡਰ ਫੋਨ-ਪੇ ਨੇ Bajaj Allianz ਜਨਰਲ ਇੰਸ਼ੋਰੈਂਸ ਦੇ ਨਾਲ ਮਿਲ ਕੇ ਕੋਰੋਨਾ ਕੇਅਰ ਨਾਮ ਤੋਂ ਕੋਰੋਨਾ ਵਾਇਰਸ ਹਾਸਪਿਟਲਾਇਜੇਸ਼ਨ ਇੰਸ਼ੋਰੈਂਸ ਪਾਲਿਸੀ ਲਾਂਚ ਕੀਤੀ ਹੈ। ਇਹ ਪਾਲਿਸੀ 156 ਰੁਪਏ ਦੀ ਕੀਮਤ 'ਚ 55 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਲਈ 50,000 ਰੁਪਏ ਦਾ ਬੀਮਾ ਕਵਰ ਦੇ ਰਹੀ ਹੈ।


author

Inder Prajapati

Content Editor

Related News