ਦਿੱਲੀ ’ਚ ਲਗਾਤਾਰ ਘੱਟ ਰਹੇ ਕੋਰੋਨਾ ਦੇ ਮਾਮਲੇ, ਬੀਤੇ 24 ਘੰਟਿਆਂ ’ਚ ਆਏ ਇੰਨੇ ਕੇਸ

01/28/2022 8:01:45 PM

ਨਵੀਂ ਦਿੱਲੀ- ਦਿੱਲੀ ’ਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਕੋਰੋਨਾ ਮਾਮਲਿਆਂ ’ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਰਾਜਧਾਨੀ ’ਚ ਬੀਤੇ 24 ਘੰਟਿਆਂ ’ਚ 5 ਹਜ਼ਾਰ ਤੋਂ ਘੱਟ ਮਾਮਲੇ ਆਏ ਹਨ। ਸਿਹਤ ਵਿਭਾਗ ਵੱਲੋਂ ਜਾਰੀ ਬਿਆਨ ਮੁਤਾਬਕ ਦਿੱਲੀ ’ਚ ਪਿਛਲੇ 24 ਘੰਟਿਆਂ ’ਚ ਕੋਵਿਡ 19 ਦੇ 4,044 ਮਾਮਲੇ ਆਏ, 8,042 ਲੋਕ ਡਿਸਚਾਰਜ਼ ਹੋਏ ਅਤੇ 25 ਲੋਕਾਂ ਦੀ ਮੌਤ ਹੋਈ ਹੈ। ਟੈਸਟਿੰਗ ਦੀ ਗੱਲ ਕਰੀਏ ਤਾਂ ਉਸ ਦਾ ਗ੍ਰਾਫ ਵੀ ਲਗਾਤਾਰ ਹੇਠਾਂ ਜਾ ਰਿਹਾ ਹੈ। ਪਿਛਲੇ 24 ਘੰਟਿਆਂ ’ਚ 34088 ਲੋਕਾਂ ਦੀ ਟੈਸਟਿੰਗ ਕੀਤੀ ਗਈ ਹੈ।

ਘੱਟ ਟੈਸਟਿੰਗ ਨੂੰ ਲੈ ਕੇ ਲਗਾਤਾਰ ਵਿਵਾਦ ਹੈ, ਕਿਹਾ ਜਾ ਰਿਹਾ ਹੈ ਕਿ ਕੋਰੋਨਾ ਦੇ ਮਾਮਲਿਆਂ ਦੇ ਘੱਟਣ ਦਾ ਇਕ ਕਾਰਨ ਇਹ ਵੀ ਹੈ। ਦਿੱਲੀ ’ਚ ਇੰਨਫੈਕਸ਼ਨ ਦਰ ਵੀ ਘੱਟ ਹੋਣ ਲੱਗੀ ਹੈ, ਜੋ ਕਦੀ 30 ਫੀਸਦੀ ਤੋਂ ਵੀ ਉਪਰ ਚਲੀ ਗਈ ਸੀ ਪਰ ਹੁਣ 10 ਫੀਸਦੀ ਤੋਂ ਵੀ ਘੱਟ ਹੈ। ਅਜਿਹੇ ’ਚ ਪਹਿਲਾਂ ਦੀ ਤੁਲਨਾ ’ਚ ਸਥਿਤੀ ਸੁਧਰੀ ਹੈ ਅਤੇ ਕੋਰੋਨਾ ਦਾ ਪੀਕ ਗੁਜ਼ਰ ਚੁੱਕਿਆ ਹੈ। ਸਰਕਾਰ ਦੇ ਫੈਸਲੇ ਵੀ ਇਸ ਵੱਲ ਇਸ਼ਾਰਾ ਕਰ ਰਹੇ ਹਨ। 


Rakesh

Content Editor

Related News