ਕੋਰੋਨਾ ਦੇ 1,429 ਨਵੇਂ ਮਾਮਲੇ, 52 ਲੋਕਾਂ ਦੀ ਮੌਤ

Saturday, Apr 25, 2020 - 07:49 PM (IST)

ਕੋਰੋਨਾ ਦੇ 1,429 ਨਵੇਂ ਮਾਮਲੇ, 52 ਲੋਕਾਂ ਦੀ ਮੌਤ

ਨਵੀਂ ਦਿੱਲੀ (ਪ.ਸ.)- ਦੇਸ਼ ਵਿਚ ਕੋਵਿਡ-19 ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ ਸ਼ਨੀਵਾਰ ਨੂੰ 775 ਹੋ ਗਈ ਅਤੇ ਇਨਫੈਕਟਿਡਾਂ ਦੀ ਗਿਣਤੀ 24,506 'ਤੇ ਪਹੁੰਚ ਗਈ। ਸ਼ੁੱਕਰਵਾਰ ਸਵੇਰ ਤੋਂ 1,429 ਨਵੇਂ ਮਾਮਲੇ ਸਾਹਮਣੇ ਆਏ ਹਨ। ਕੇਂਦਰੀ ਸਿਹਤ ਮੰਤਰਾਲਾ ਮੁਤਾਬਕ ਅਜੇ ਕੋਰੋਨਾ ਵਾਇਰਸ ਦਾ ਇਲਾਜ ਕਰਵਾ ਰਹੇ ਲੋਕਾਂ ਦੀ ਗਿਣਤੀ 18,668 ਹੈ ਜਦੋਂ ਕਿ 5062 ਲੋਕ ਸਿਹਤਮੰਦ ਹੋ ਚੁੱਕੇ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ ਇਕ ਮਰੀਜ਼ ਦੇਸ਼ ਛੱਡ ਕੇ ਚਲਾ ਗਿਆ ਹੈ। ਸ਼ੁੱਕਰਵਾਰ ਸ਼ਾਮ ਤੋਂ ਲੈ ਕੇ ਹੁਣ ਤੱਕ 52 ਲੋਕਾਂ ਦੀ ਮੌਤ ਹੋਈ ਹੈ। ਇਸ ਵਿਚੋਂ 18 ਲੋਕਾਂ ਦੀ ਮਹਾਰਾਸ਼ਟਰ ਵਿਚ, 15 ਦੀ ਗੁਜਰਾਤ, 9 ਦੀ ਮੱਧ ਪ੍ਰਦੇਸ਼, 3-3 ਲੋਕਾਂ ਦੀ ਦਿੱਲੀ ਅਤੇ ਪ. ਬੰਗਾਲ, 2 ਲੋਕਾਂ ਦੀ ਤਾਮਿਲਨਾਡੂ ਅਤੇ ਇਕ-ਇਕ ਵਿਅਕਤੀ ਦੀ ਮੌਤ ਪੰਜਾਬ ਅਤੇ ਉੱਤਰ ਪ੍ਰਦੇਸ਼ ਵਿਚ ਹੋਈ ਹੈ।
 


author

Sunny Mehra

Content Editor

Related News